30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕਈ ਮਹੀਨਿਆਂ ਤੋਂ ਬੰਦ ਪਏ ਬਲੱਡ ਬੈਂਕ ਨੂੰ ਮੁੜ ਚਾਲੂ ਕਰਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੇ ਏ.ਡੀ.ਸੀ. (ਜ) ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 06-06-2026
ਬਰਨਾਲਾ, 5 ਜੂਨ (ਗੁਰਪ੍ਰੀਤ ਸਿੰਘ ਲਾਡੀ)-ਸਿਵਲ ਹਸਪਤਾਲ ਬਰਨਾਲਾ ਵਿਚ ਬਣਿਆ ਹੋਇਆ ਬਲੱਡ ਬੈਂਕ ਪਿਛਲੇ ਲਗਭਗ 5 ਮਹੀਨਿਆਂ ਤੋਂ ਬੰਦ ਪਿਆ ਹੈ, ਜਿਸ ਕਾਰਨ ਇਲਾਕੇ ਦੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਬੰਦ ਪਏ ਬਲੱਡ ਬੈਂਕ ਨੂੰ ਮੁੜ ਚਾਲੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਾਂਅ ਏ.ਡੀ.ਸੀ. (ਜ) ਨੂੰ ਮੰਗ-ਪੱਤਰ ਦਿੱਤਾ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ, ਖ਼ੂਨਦਾਨ ਇਕਾਈ ਫ਼ਤਿਹਗੜ੍ਹ ਛੰਨਾ ਦੇ ਪ੍ਰਧਾਨ ਬਸੰਤ ਸਿੰਘ, ਲੋਕ ਭਲਾਈ ਕਲੱਬ ਮੌੜਾਂ ਦੇ ਪ੍ਰਧਾਨ ਸੀਰਾ ਮੌੜ, ਬਲੱਡ ਡੋਨਰ ਸੋਸਾਇਟੀ ਬਰਨਾਲਾ ਦੇ ਗੁਰਤੇਜ ਸਿੰਘ, ਬਲੱਡ ਡੋਨਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਜਗਜੀਤ ਸਿੰਘ, ਨੇਚਰ ਫਾਊਾਡੇਸ਼ਨ ਟਰੱਸਟ ਬਰਨਾਲਾ ਦੇ ਪ੍ਰਧਾਨ ਨਿਰਮਲ ਸਿੰਘ ਝਿੰਜਰ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਜ਼ਿਲ੍ਹੇ ਦਾ ਇੱਕੋ ਇਕ ਬਲੱਡ ਬੈਂਕ ਸੀ, ਜੋ ਸਰਕਾਰੀ ਸਹੂਲਤ ਅਧੀਨ ਸੀ | ਸਾਡੀਆਂ ਸੰਸਥਾਵਾਂ ਕੋਲ ਖ਼ੂਨਦਾਨ ਕਰਨ ਲਈ ਵਲੰਟੀਅਰਾਂ ਦੀ ਇਕ ਲੜੀ ਹੈ | ਉਨ੍ਹਾਂ ਵਿਚੋਂ ਬਹੁਤ ਸਾਰੇ 3 ਮਹੀਨਿਆਂ ਦੀ ਬਾਰੰਬਾਰਤਾ ਦੀ ਪਾਲਣਾ ਕਰਨ ਲਈ ਵਾਰ-ਵਾਰ ਖ਼ੂਨਦਾਨ ਕਰਨ ਵਾਲੇ ਹਨ | ਇਸ ਤੋਂ ਇਲਾਵਾ ਸੰਸਥਾਵਾਂ ਹਰ ਮਹੀਨੇ ਘੱਟੋ-ਘੱਟ ਦੋ ਵਾਰ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸੰਸਥਾਵਾਂ ਵਲੋਂ ਹਮੇਸ਼ਾ ਸਰਕਾਰੀ ਬਲੱਡ ਬੈਂਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਜੋ ਮਰੀਜ਼ ਸਰਕਾਰੀ ਸਹੂਲਤਾਂ 'ਤੇ ਮੁਫ਼ਤ ਇਲਾਜ ਦਾ ਲਾਭ ਪ੍ਰਾਪਤ ਕਰ ਸਕਣ | ਉਨ੍ਹਾਂ ਕਿਹਾ ਕਿ 6 ਲੱਖ ਤੋਂ ਵੱਧ ਨਾਗਰਿਕਾਂ ਦੀ ਆਬਾਦੀ ਵਾਲੇ ਪੂਰੇ ਜ਼ਿਲ੍ਹੇ ਵਿਚ ਬਲੱਡ ਬੈਂਕ ਦਾ ਕੰਮ ਨਾ ਕਰਨਾ ਸਿਹਤ ਪ੍ਰਤੀ ਗੈਰ-ਸੰਜੀਦਗੀ ਦਾ ਪ੍ਰਭਾਵ ਦਿੰਦਾ ਹੈ | ਬਲੱਡ ਬੈਂਕ ਦੇ ਬੰਦ ਹੋਣ ਸਬੰਧੀ ਉਹ ਕਈ ਵਾਰ ਸੰਸਦ ਮੈਂਬਰ, ਵਿਧਾਇਕ, ਡਿਪਟੀ ਕਮਿਸ਼ਨਰ, ਬੀ.ਟੀ.ਓ., ਸਿਵਲ ਸਰਜਨ, ਐਸ.ਐਮ.ਓ. ਨਾਲ ਮਿਲੇ ਚੁੱਕੇ ਹਨ ਪਰ ਬਲੱਡ ਬੈਂਕ ਦੇ ਮੁੜ ਚਾਲੂ ਹੋਣ ਸਬੰਧੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ | ਇਸ ਅੱਜ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਜ਼ਿਲ੍ਹੇ ਬਰਨਾਲਾ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੂੰ ਜਲਦ ਮੁੜ ਚਾਲੂ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਰਾਏਕੋਟ ਰੋਡ 'ਤੇ ਸੜਕ ਦੇ ਪਏ ਟੋਇਆਂ ਕਾਰਨ ਮੋਟਰਸਾਈਕਲ ਸਵਾਰ ਦੀ ਹੋਈ ਮੌਤ <br/> ਅਗਲੀ ਖ਼ਬਰ ਸੇਵਾ ਕੇਂਦਰਾਂ 'ਚ ਲਗਾਤਾਰ ਹੜਤਾਲ ਕਾਰਨ ਲੋਕ ਹੋ ਰਹੇ ਨੇ ਖ਼ੱਜਲ਼-ਖ਼ੁਆਰ, ਸਰਕਾਰ ਮੰਗਾਂ ਤੁਰੰਤ ਮੰਨੇ-ਐਡਵੋਕੇਟ ਖੇੜੀ...
Ad Position 24