ਬਰਨਾਲਾ, 6 ਜੂਨ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਆਈਲੈਟਸ ਐਂਡ ਇਮੀਗੇ੍ਰਸ਼ਨ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ ਹੋਈ | ਜਿਸ ਵਿਚ ਨਵੀਂ ਕੋਰ ਕਮੇਟੀ ਦੀ ਚੋਣ ਕੀਤੀ ਗਈ | ਚੋਣ ਸਾਰਿਆਂ ਦੇ ਸਾਹਮਣੇ ਪਰਚੀ ਸਿਸਟਮ ਰਾਹੀਂ ਕਰਵਾਈ ਗਈ, ਜਿਸ ਦੇ ਆਧਾਰ 'ਤੇ 11 ਮੈਂਬਰਾਂ ਦੀ ਕੋਰ ਕਮੇਟੀ ਬਣਾਈ ਗਈ | ਜਿਸ ਵਿਚ ਵੈਨਕੂਵਰ ਇਮੀਗੇ੍ਰਸ਼ਨ, ਰਮਨ ਜਵੰਧਾ, ਵੀ.ਬੀ. ਇਮੀਗੇ੍ਰਸ਼ਨ, ਡੀ.ਸੀ. ਇਮੀਗੇ੍ਰਸ਼ਨ, ਵਿਕਾਸ ਬਾਂਸਲ (ਬਾਂਸਲ ਕੰਸਲਟੈਂਟਸ), ਰਾਕੇਸ਼ ਕੁਮਾਰ (ਮਾਰਸ ਇਮੀਗੇ੍ਰਸ਼ਨ), ਸੁਖਦੀਪ ਸਿੰਘ (ਵਿਯਨਵੇ), ਬਰਿੰਦਰ ਸਿੰਘ (ਨਾਰਦਰਨ ਸਕੂਲ), ਸੰਦੀਪ ਸਿੰਘ (ਜੀ.ਈ.ਟੀ.-7), ਪੀ.ਟੀ ਈ. ਸਕੂਲ ਅਤੇ ਦਮਨ ਸੰਧੂ (ਜੇ.ਡੀ. ਇਮੀਗੇ੍ਰਸ਼ਨ) ਸ਼ਾਮਿਲ ਕੀਤੇ ਗਏ | ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਕੋਰ ਕਮੇਟੀ ਵਲੋਂ ਕੋਈ ਵੀ ਮਹੱਤਵਪੂਰਨ ਫ਼ੈਸਲਾ ਲੈਣ ਤੋਂ ਪਹਿਲਾਂ ਉਸ ਨੂੰ ਫੁੱਲ ਹਾਊਸ ਮੀਟਿੰਗ ਵਿਚ ਜ਼ਰੂਰ ਵਿਚਾਰਿਆ ਜਾਵੇਗਾ | ਜੇ ਕਿਸੇ ਮੈਂਬਰ ਨੂੰ ਕੋਈ ਅਜਿਹੀ ਸਮੱਸਿਆ ਹੋਵੇ ਜੋ ਉਹ ਸਾਰਿਆਂ ਨਾਲ ਸਾਂਝੀ ਨਹੀਂ ਕਰਨਾ ਚਾਹੁੰਦਾ, ਤਾਂ ਉਹ ਕਿਸੇ ਵੀ ਕੋਰ ਕਮੇਟੀ ਮੈਂਬਰ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰ ਸਕਦਾ ਹੈ | ਇਸ ਤੋਂ ਇਲਾਵਾ ਮੀਟਿੰਗ ਵਿਚ ਫ਼ੈਸਲੇ ਲਏ ਗਏ ਕਿ ਹਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਫੁੱਲ ਮੈਂਬਰਾਂ ਦੀ ਮੀਟਿੰਗ ਹੋਵੇਗੀ | ਐਸੋਸੀਏਸ਼ਨ ਦੀ ਜੋ ਮੈਂਬਰਸ਼ਿਪ ਫ਼ੀਸ ਨਿਰਧਾਰਿਤ ਕੀਤੀ ਗਈ ਹੈ, ਉਹ ਜਗਰਾਜ ਸਿੰਘ (ਸਿੰਘ ਬ੍ਰਦਰਜ਼) ਜਾਂ ਚੇਤਨ ਕੁਮਾਰ (ਸਾਨਵੀ) ਕੋਲ ਜਮ੍ਹਾ ਕਰਵਾਈ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਮਹੱਤਵਪੂਰਨ ਅਹੁਦਿਆਂ ਦੀ ਚੋਣ ਵੀ ਸਾਰੇ ਮੈਂਬਰਾਂ ਦੀ ਸਹਿਮਤੀ ਅਤੇ ਸਲਾਹ-ਮਸ਼ਵਰੇ ਨਾਲ ਕੀਤੀ ਜਾਵੇਗੀ |