09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਪਰੈਂਟਿਸ਼ਿਪ ਲਾਈਨਮੈਨਾਂ ਉੱਪਰ ਕੀਤੇ ਜਬਰ ਖ਼ਿਲਾਫ਼ ਸੂਬਾ ਸਰਕਾਰ ਦੀ ਅਰਥੀ ਸਾੜੀ <br/>

Ad Position 21
No active advertisement
ਅਜੀਤ ਡੈਸਕ 07-06-2026
ਬਰਨਾਲਾ, 6 ਜੂਨ (ਅਸ਼ੋਕ ਭਾਰਤੀ)-ਐਸ.ਕੇ.ਐਮ ਦੇ ਸੱਦੇ 'ਤੇ 5 ਜੂਨ 2026 ਨੂੰ ਪਟਿਆਲਾ ਪੁਲਿਸ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਧਰਨੇ 'ਤੇ ਬੈਠੇ 2600 ਅਪਰੈਂਟਿਸ਼ਿਪ ਨੌਜਵਾਨਾਂ ਨੂੰ ਪਸ਼ੂਆਂ ਵਾਂਗ ਕੁੱਟਣ ਅਤੇ ਅੱਜ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ 'ਤੇ ਲਾਠੀਚਾਰਜ, ਥਾਣਿਆਂ ਅੰਦਰ ਡੱਕਣ ਖ਼ਿਲਾਫ਼ ਭਗਵੰਤ ਮਾਨ ਸਰਕਾਰ ਦੀ ਅਰਥੀ ਸਾੜੀ ਗਈ | ਇਸ ਮੌਕੇ ਮਨਜੀਤ ਰਾਜ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸਿੰਘ, ਕਮਲਜੀਤ ਕੌਰ, ਸ਼ਿੰਦਰ ਧੌਲਾ, ਕੁਲਵੀਰ ਸਿੰਘ ਅÏਲਖ, ਰਾਜੀਵ ਕੁਮਾਰ, ਡਾ: ਰਜਿੰਦਰ ਪਾਲ, ਸੋਹਣ ਸਿੰਘ ਮਾਝੀ, ਅਮਰਜੀਤ ਕੌਰ, ਅਨਿਲ ਕੁਮਾਰ, ਡਾ: ਜਸਬੀਰ ਸਿੰਘ ਅÏਲਖ, ਬਲਵੰਤ ਸਿੰਘ ਉੱਪਲੀ ਆਦਿ ਆਗੂਆਂ ਕਿਹਾ ਕਿ ਇਹ ਉਹੀ ਸੰਘਰਸ਼ਸ਼ੀਲ ਲੋਕ ਹਨ, ਜਿਨ੍ਹਾਂ ਦੀ ਆਓ ਭਗਤ ਪੁਲਿਸ ਦੀਆਂ ਬੇਕਿਰਕ ਡਾਂਗਾਂ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਨਾਲ ਹੁੰਦੀ ਹੈ | ਇਹ 1 ਲੱਖ ਕਰੋੜ ਤੋਂ ਵੱਧ ਕਰਜ਼ੇ ਨਾਲ ਨਪੀੜੇ ਕਿਸਾਨ ਹਨ, ਘੱਟੋ ਘੱਟ ਉਜ਼ਰਤਾਂ ਦੀ ਰਾਖ਼ੀ ਲਈ ਸੰਘਰਸ਼ ਕਰ ਰਹੇ ਸਨਅਤੀ/ਪੇਂਡੂ ਮਜ਼ਦੂਰ ਹਨ ਅਤੇ ਸਭ ਤੋਂ ਵੱਧ ਰੁਜ਼ਗਾਰ ਦੀ ਮੰਗ ਕਰ ਰਹੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਹਨ | ਜਿੱਥੇ ਇਕ ਪਾਸੇ ਇਨ੍ਹਾਂ ਮਿਹਨਤਕਸ਼ ਤਬਕਿਆਂ ਜਿਨ੍ਹਾਂ ਨੂੰ ਹਰ 79 ਸਾਲ ਤੋਂ ਹਰ ਪੰਜੀਂ ਸਾਲੀਂ ਚੋਣਾਂ ਜਿੱਤਣ ਮੌਕੇ ਵਾਅਦਿਆਂ ਅਤੇ ਲਾਰਿਆਂ ਦੇ ਟਰੱਕ ਭਰ ਭਰ ਕੇ ਵੰਡੇ ਜਾਂਦੇ ਹਨ | ਦੂਜੇ ਪਾਸੇ ਅੰਕੜੇ ਗੰਭੀਰ ਚਿਤਾਵਨੀ ਦੇ ਰਹੇ ਹਨ | ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ 'ਭਾਰਤ ਵਿਚ ਦੁਰਘਟਨਾਵਾਂ ਅਤੇ ਖੁਦਕੁਸ਼ੀਆਂ-2024' ਸਿਰਲੇਖ ਵਾਲੀ ਆਪਣੀ ਤਾਜ਼ਾ ਰਿਪੋਰਟ ਵਿਚ ਕਿਹਾ ਹੈ ਕਿ ਅÏਸਤਨ, ਹਰ ਰੋਜ਼ 40 ਵਿਦਿਆਰਥੀ ਖ਼ੁਦਕੁਸ਼ੀ ਕਰਦੇ ਹਨ | ਭਾਰਤ ਵਿਚ ਹਰ ਸਾਲ 80 ਲੱਖ ਲੋਕ ਗ੍ਰੈਜੂਏਟ ਹੁੰਦੇ ਹਨ | 15 ਤੋਂ 29 ਸਾਲ ਦੀ ਉਮਰ ਦੇ 40 ਫ਼ੀਸਦੀ ਗ੍ਰੈਜੂਏਟ ਅਤੇ 25 ਤੋਂ 29 ਸਾਲ ਦੀ ਉਮਰ ਦੇ 20 ਫ਼ੀਸਦੀ ਗ੍ਰੈਜੂਏਟ ਬੇਰੁਜ਼ਗਾਰ ਹਨ | ਇਹ ਅੰਕੜੇ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੀ 'ਸਟੇਟ ਆਫ਼ ਵਰਕਿੰਗ ਇੰਡੀਆ ਰਿਪੋਰਟ 2026' ਤੋਂ ਹਨ | ਅਖੌਤੀ ਇਨਕਲਾਬੀ ਕਹਾਉਂਦੀ ਭਗਵੰਤ ਮਾਨ ਸਰਕਾਰ ਦੇ ਆਪਣੀਆਂ ਹੱਕੀ ਅਤੇ ਜਾਇਜ਼ ਪੁਲਿਸ ਦੇ ਜ਼ਾਲਮਾਨਾ ਢੰਗ ਤਰੀਕੇ ਉਹੀ ਹਨ, ਜੋ ਕਾਂਗਰਸੀਆਂ, ਅਕਾਲੀ-ਭਾਜਪਾ ਸਰਕਾਰ ਸਮੇਂ ਸਨ | ਇਹ ਇਉਂ ਹੀ ਹੋਣਗੇ ਕਿਉਂਕਿ ਵਾਰ-ਵਾਰ ਰੰਗ ਸਤਾ ਬਦਲੀ ਕੇ ਸਤਾ 'ਤੇ ਕਾਬਜ਼ ਹੰਦੇ ਆ ਰਹੇ ਹਾਕਮਾਂ ਦੀ ਨੀਤੀ ਤਾਂ ਉਹੀ ਹੈ | ਹਕੂਮਤ ਦੇ ਇਸ ਜਾਬਰ ਹੱਲੇ ਦੀ ਬੁਨਿਆਦ ਨੂੰ ਸਮਝਦੇ ਹੋਏ ਸੰਘਰਸ਼ਾਂ ਦੀ ਧਾਰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਜ਼ਬਰ ਦਾ ਰਾਹ ਤਿਆਗ ਕੇ ਸੰਘਰਸ਼ਸ਼ੀਲ ਤਬਕਿਆਂ ਦੀ ਹੱਕੀ ਅਤੇ ਜਾਇਜ਼ ਮੰਗਾਂ ਪ੍ਰਵਾਨ ਕੀਤੀਆਂ ਜਾਣ | ਇਸ ਸਮੇਂ ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ, ਮੋਹਣ ਸਿੰਘ ਛੰਨਾ, ਪ੍ਰੇਮ ਪਾਲ ਕੌਰ, ਨਿਰਮਲ ਸਿੰਘ ਚੁਹਾਣਕੇ, ਗੁਰਮੀਤ ਸਿੰਘ ਸੁਖਪੁਰਾ, ਸੁਖਵਿੰਦਰ ਠੀਕਰੀਵਾਲਾ, ਪਰਮਜੀਤ ਕੌਰ ਜੋਧਪੁਰ, ਚਰਨਜੀਤ ਕੌਰ, ਨਿਰਭੈ ਸਿੰਘ ਨਿਹਾਲੂਵਾਲ, ਹਰਚਰਨ ਚਹਿਲ, ਸਰਬਣ ਸਿੰਘ ਕਾਲਾਬੂਲਾ, ਪ੍ਰਗਟ ਸਿੰਘ ਕੋਟਦੁੱਨਾ, ਹਾਕਮ ਸਿੰਘ ਨੂਰ, ਡਾ: ਹਰਭਗਵਾਨ ਆਦਿ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਦਬਾਉਣ 'ਤੇ ਤੁਲੀ-ਧੌਲਾ <br/> ਅਗਲੀ ਖ਼ਬਰ ਗੁ: ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਵਿਖੇ ਜੂਨ 84 ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ ਕਰਵਾਇਆ <br/>
Ad Position 24