02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਐਨ.ਸੀ.ਸੀ. ਦੇ ਸੂਬਾ ਪੱਧਰੀ ਸਾਲਾਨਾ ਸਿਖਲਾਈ ਕੈਂਪ ਦੀ ਸ਼ੁਰੂਆਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਲੌਂਗੋਵਾਲ, 7 ਜੂਨ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਈਟ ਲੌਂਗੋਵਾਲ ਵਿਖੇ ਸਿਖਲਾਈ ਸਾਲ 2026-27 ਲਈ 14 ਪੰਜਾਬ ਬਟਾਲੀਅਨ ਐਨ.ਸੀ.ਸੀ. ਨਾਭਾ ਵਲੋਂ ਸਾਲਾਨਾ ਸਿਖਲਾਈ ਕੈਂਪ ਏ.ਟੀ.ਸੀ.- 91 ਦੀ ਸ਼ੁਰੂਆਤ ਹੋਈ ਹੈ | ਇਸ ਕੈਂਪ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 600 ਐਨ.ਸੀ.ਸੀ. ਕੈਡਿਟ ਹਿੱਸਾ ਲੈ ਰਹੇ ਹਨ | ਇਹ ਕੈਂਪ ਕਮਾਡੈਂਟ ਕਰਨਲ ਗੌਰਵ ਥਾਪਾ 14 ਪੰਜਾਬ ਬਟਾਲੀਅਨ ਐਨ.ਸੀ.ਸੀ. ਨਾਭਾ ਅਤੇ ਡਿਪਟੀ ਕੈਂਪ ਕਮਾਡੈਂਟ ਕਰਨਲ ਸੰਜੇ ਸਿੰਘ ਦੀ ਅਗਵਾਈ ਹੇਠ ਲਾਇਆ ਜਾ ਰਿਹਾ ਹੈ | ਉਦਘਾਟਨੀ ਸਮਾਰੋਹ ਦੌਰਾਨ ਕਰਨਲ ਗੌਰਵ ਥਾਪਾ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਿਖਲਾਈ ਕੈਂਪ ਦਾ ਪੂਰਾ ਲਾਭ ਲੈਣ ਅਤੇ ਗਤੀਵਿਧੀਆਂ ਵਿਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਅਨੁਸ਼ਾਸਨ, ਅਗਵਾਈ, ਏਕਤਾ ਅਤੇ ਦੇਸ਼ ਸੇਵਾ ਦੇ ਮੁੱਲਾਂ ਬਾਰੇ ਗੱਲ ਕੀਤੀ ਅਤੇ ਇਸ ਕੈਂਪ ਰਾਹੀਂ ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਇਸ ਕੈਂਪ 'ਚ ਡਿ੍ੱਲ, ਵਾਲੀਬਾਲ, ਸਭਿਆਚਾਰਕ ਪ੍ਰੋਗਰਾਮ, ਸਰਵੋਤਮ ਕੈਡਿਟ ਮੁਕਾਬਲਾ, ਪੋਸਟਰ ਮੇਕਿੰਗ, ਪੇਂਟਿੰਗ, ਰੱਸਾਕਸ਼ੀ, ਖੋ-ਖੋ, ਕੁਇਜ਼ ਮੁਕਾਬਲਾ, ਹਥਿਆਰ ਸਿਖਲਾਈ, ਸਰੀਰਕ ਤੰਦਰੁਸਤੀ, ਨੇਤਿ੍ਤਵ ਵਿਕਾਸ ਅਤੇ ਸ਼ਖ਼ਸੀਅਤ ਵਿਕਾਸ ਵਰਗੀਆਂ ਕਈ ਸਿਖਲਾਈ ਮੁਕਾਬਲਾਤੀ ਗਤੀਵਿਧੀਆਂ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਇੱਕ ਹਫ਼ਤੇ 'ਚ ਹੋਵੇਗਾ ਹੱਲ – ਚੀਮਾ ਅਗਲੀ ਖ਼ਬਰ 80 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ <br/>
Ad Position 24