01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਲੇਰਕੋਟਲਾ ਦੇ ਮੁੱਖ ਮਾਰਗਾਂ ਕੰਢੇ 'ਸੁੱਕੇ ਦਰੱਖ਼ਤ' ਦੇ ਰਹੇ ਹਾਦਸਿਆਂ ਨੂੰ ਸੱਦਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਮਲੇਰਕੋਟਲਾ, 7 ਜੂਨ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਮੁੱਖ ਮਾਰਗਾਂ ਦੇ ਕੰਢੇ ਖੜ੍ਹੇ ਸੁੱਕੇ ਦਰੱਖ਼ਤਾਂ ਦੇ ਖ਼ੂਨੀ ਮੁੱਢਾਂ ਤੇ 'ਤਿੱਖੀਆਂ ਨੋਕਾਂ' ਵਾਲੇ ਟਾਹਣਿਆਂ ਦੀ ਬਦੌਲਤ ਰਾਹਗੀਰਾਂ ਨੂੰ ਹਰ ਵੇਲੇ ਹਾਦਸੇ ਦਾ 'ਖੌਅ' ਬਣਿਆ ਰਹਿੰਦਾ ਹੈ | ਜ਼ਿਲ੍ਹਾ ਮਲੇਰਕੋਟਲਾ ਦੀਆਂ ਮੁੱਖ ਸੜਕਾਂ ਤੋਂ ਇਲਾਵਾ ਪਿੰਡਾਂ ਦੀਆਂ ਸੰਪਰਕ ਸੜਕਾਂ ਦੇ ਕੰਢੇ ਸੁੱਕ ਚੁੱਕੇ ਦਰੱਖ਼ਤਾਂ ਦਾ ਆਲਮ ਵੀ ਕੁੱਝ ਅਜਿਹਾ ਹੀ ਜਾਪ ਰਿਹਾ ਹੈ | ਜੇਕਰ ਮਲੇਰਕੋਟਲਾ ਤੋਂ ਰਾਏਕੋਟ ਨੂੰ ਜਾਂਦੀ ਸੜਕ ਦੀ ਗੱਲ ਕਰੀਏ ਤਾਂ ਉੱਥੇ ਵੀ ਬਹੁਤ ਸਾਰੇ ਦਰੱਖ਼ਤ ਤੁਹਾਨੂੰ ਅਜਿਹੇ ਮਿਲ ਜਾਣਗੇ, ਜੋ ਸੁੱਕ ਕੇ ਖੰਘਰ ਬਣ ਚੁੱਕੇ ਹਨ ਪਰ ਸੰਬੰਧਿਤ ਵਿਭਾਗ ਦੀ ਨਜ਼ਰ ਪਤਾ ਨਹੀਂ ਇਨ੍ਹਾਂ ਸੁੱਕ ਚੁੱਕੇ ਦਰੱਖ਼ਤਾਂ 'ਤੇ ਕਿਉਂ ਨਹੀਂ ਪੈਂਦੀ, ਜਿਸ ਦੇ ਚਲਦਿਆਂ ਰਾਹਗੀਰਾਂ ਦੇ ਮਨਾਂ ਅੰਦਰ ਖ਼ੌਫ਼ ਬਣਿਆ ਹੋਇਆ ਹੈ | ਮਲੇਰਕੋਟਲਾ ਤੋਂ ਲੁਧਿਆਣਾ ਮੁੱਖ ਮਾਰਗ ਦਾ ਹਾਲ ਵੀ ਕੁੱਝ ਅਜਿਹਾ ਹੀ ਜਾਪ ਰਿਹਾ ਹੈ | ਖੰਨਾ ਮੁੱਖ ਮਾਰਗ 'ਤੇ ਬਹੁਤ ਵਾਰ ਸੁੱਕ ਚੁੱਕੇ ਮੁੱਢਾਂ ਤੇ ਦਰਖ਼ਤਾਂ ਦੀ ਬਦੌਲਤ ਹਾਦਸੇ ਵਾਪਰ ਚੁੱਕੇ ਹਨ | ਬੀਤੇ ਸਮੇਂ ਇੱਕ ਮੋਟਰਸਾਈਕਲ ਸਵਾਰ ਜਦੋਂ ਮਲੇਰਕੋਟਲਾ ਤੋਂ ਖੰਨਾ ਵੱਲ ਨੂੰ ਜਾ ਰਿਹਾ ਸੀ ਤਾਂ ਪਿੰਡ ਮੰਡੀਆਂ ਨੇੜੇ ਉਹ 'ਖ਼ੂਨੀ ਮੁੱਢ' ਵਿੱਚ ਵੱਜ ਕੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ | ਇਸੇ ਤਰ੍ਹਾਂ ਕਈ ਵਿਅਕਤੀ ਇਨ੍ਹਾਂ ਸੁੱਕੇ ਦਰੱਖਤਾਂ ਦੀ ਬਦੌਲਤ ਜ਼ਿੰਦਗੀ ਮੌਤ ਦੀ ਲੜਾਈ ਲੜਨ ਲਈ ਮਜਬੂਰ ਹੋਏ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਚੇਅਰਮੈਨ ਪ੍ਰਦੱਮਨ ਸਿੰਘ ਦਲੇਲਗੜ੍ਹ, ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਐਮ.ਡੀ. ਜਥੇਦਾਰ ਹਰਬੰਸ ਸਿੰਘ ਚੌਂਦਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਡਾਇਰੈਕਟਰ ਜਥੇਦਾਰ ਸੇਰ ਸਿੰਘ, ਚੇਅਰਮੈਨ ਡਾ. ਪਰਮਜੀਤ ਸਿੰਘ ਗੁਆਰਾ ਨੇ ਆਖਿਆ ਕਿ ਬਹੁਤ ਵਾਰ ਸਕੂਲੀ ਬੱਸਾਂ ਦੇ ਮੁੱਖ ਮਾਰਗ ਤੋਂ ਲੰਘਣ ਵਕਤ ਦਰਖਤਾਂ ਦੇ ਟਾਹਣ ਟੁੱਟ ਜਾਂਦੇ ਹਨ ਜਿਸ ਕਾਰਨ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ | ਬੀਤੇ ਦਿਨੀਂ ਸੜਕ ਤੋਂ ਗੁਜ਼ਰ ਰਹੀ ਇੱਕ ਬੱਸ ਤੇ ਦਰਖ਼ਤ ਦਾ ਇੱਕ ਵੱਡਾ ਟਾਹਣ ਡਿੱਗ ਕੇ ਬੱਸ ਦਾ ਕਾਫੀ ਨੁਕਸਾਨ ਹੋ ਗਿਆ ਸੀ | ਆਗੂਆਂ ਨੇ ਕਿਹਾ ਕਿ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਇਨ੍ਹਾਂ ਸੁੱਕ ਚੁੱਕੇ ਦਰੱਖ਼ਤਾਂ ਦੇ ਹੱਲ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ |
ਜਦ ਇਸ ਅਹਿਮ ਮਸਲੇ ਸਬੰਧੀ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹਾਈਕੋਰਟ ਦੇ ਹੁਕਮਾਂ ਕਾਰਨ ਇਨ੍ਹਾਂ ਸੁੱਕੇ ਹੋਏ ਦਰੱਖਤਾਂ ਨੂੰ ਵੱਢਣ 'ਤੇ ਪਬੰਦੀ ਲੱਗੀ ਹੈ, ਜਿਸ ਕਾਰਨ ਉਹ ਦਰੱਖ਼ਤਾਂ ਨੂੰ ਵੱਢਣ ਤੋਂ ਅਸਮਰਥ ਹਨ, ਪ੍ਰੰਤੂ ਫਿਰ ਵੀ ਉਹ ਜਿਸ ਵੀ ਸੜਕ 'ਤੇ ਸੁੱਕੇ ਹੋਏ ਦਰੱਖ਼ਤ ਹਨ | ਉਨ੍ਹਾਂ ਦੀਆਂ ਲਿਸਟਾਂ ਪਹਿਲ ਦੇ ਆਧਾਰ 'ਤੇ ਬਣਾ ਕੇ ਭੇਜਣਗੇ | ਜਦ ਵੀ ਉਨ੍ਹਾਂ ਨੂੰ ਹੁਕਮ ਪ੍ਰਾਪਤ ਹੋਇਆ ਤਾਂ ਉਹ ਇਸ ਸਬੰਧੀ ਜ਼ਰੂਰ ਅਗਲੀ ਕਾਰਵਾਈ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਕੀਤੂ ਖ਼ਿਲਾਫ਼ ਕੇਵਲ ਸਿੰਘ ਢਿੱਲੋਂ ਵਲੋਂ ਬੋਲੇ ਸ਼ਬਦਾਂ ਦੀ ਰੰਧਾਵਾ ਨੇ ਕੀਤੀ ਨਿਖੇਧੀ <br/> ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਲਾਜ਼ਮੀ- ਬਰਿੰਦਰ ਗੋਇਲ <br/>
Ad Position 24