07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਗ਼ੈਰ-ਸਰਕਾਰੀ ਕਾਲਜ ਪ੍ਰਬੰਧਕ ਫੈੱਡਰੇਸ਼ਨ ਆਫ਼ ਪੰਜਾਬ ਐਂਡ ਚੰਡੀਗੜ੍ਹ ਦੀ ਕਾਰਜਕਾਰਨੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-06-2026
ਬਰਨਾਲਾ, 8 ਜੂਨ (ਅਸ਼ੋਕ ਭਾਰਤੀ)-ਗ਼ੈਰ-ਸਰਕਾਰੀ ਕਾਲਜ ਪ੍ਰਬੰਧਕ ਫੈਡਰੇਸ਼ਨ ਆਫ਼ ਪੰਜਾਬ ਐਂਡ ਚੰਡੀਗੜ੍ਹ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਐੱਸ.ਡੀ. ਕਾਲਜ ਬਰਨਾਲਾ ਵਿਖੇ ਹੋਈ | ਮੀਟਿੰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਸਹਾਇਤਾ ਪ੍ਰਾਪਤ ਅਤੇ ਗ਼ੈਰ-ਸਹਾਇਤਾ ਪ੍ਰਾਪਤ ਕਾਲਜਾਂ ਦੀਆਂ ਪ੍ਰਬੰਧਕੀ ਕਮੇਟੀਆਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਨੁਮਾਇੰਦਿਆਂ ਨੇ ਹਿੱਸਾ ਲਿਆ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਹੋਇਆ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਸੰਬੰਧਿਤ ਕਾਲਜਾਂ ਲਈ ਐਂਡੋਮੈਂਟ ਫ਼ੰਡ ਦੁੱਗਣੇ ਕਰਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ | ਸਾਰੇ ਕਾਲਜਾਂ ਨੂੰ ਅਪੀਲ ਕੀਤੀ ਗਈ ਕਿ ਉਹ ਯੂਨੀਵਰਸਿਟੀ ਦੇ ਇਸ ਤਾਨਾਸ਼ਾਹੀ ਫ਼ੈਸਲੇ ਵੱਲ ਕੋਈ ਧਿਆਨ ਨਾ ਦੇਣ, ਕਿਉਂਕਿ ਇਸ ਨਾਲ ਕਾਲਜਾਂ 'ਤੇ ਵੱਡਾ ਆਰਥਿਕ ਬੋਝ ਪਵੇਗਾ | ਯੂਨੀਵਰਸਿਟੀ ਦੇ ਇਸ ਫ਼ੈਸਲੇ ਖ਼ਿਲਾਫ਼ ਸਿਆਸੀ, ਪ੍ਰਸ਼ਾਸਨਿਕ ਅਤੇ ਲੋੜ ਪੈਣ 'ਤੇ ਕਾਨੂੰਨੀ ਪੱਧਰ ਸਮੇਤ ਹਰ ਮੋਰਚੇ 'ਤੇ ਲੜਾਈ ਲੜਨ ਦਾ ਫ਼ੈਸਲਾ ਕੀਤਾ ਗਿਆ | ਐੱਸ.ਡੀ. ਕਾਲਜ ਦੇ ਜਨਰਲ ਸਕੱਤਰ ਐਡਵੋਕੇਟ ਜਤਿੰਦਰ ਨਾਥ ਸ਼ਰਮਾ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੀਆਂ ਵਿੱਦਿਅਕ ਸੰਸਥਾਵਾਂ ਨੂੰ ਬਚਾਉਣਾ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਰ ਮਾਮਲੇ ਵਿਚ ਧੱਕੇਸ਼ਾਹੀ ਕਰ ਰਹੀ ਹੈ | ਉਸ ਦੇ ਅਜਿਹੇ ਫ਼ੈਸਲਿਆਂ ਨਾਲ ਪ੍ਰਾਈਵੇਟ ਕਾਲਜਾਂ ਦੀ ਹੋਂਦ ਨੂੰ ਹੀ ਖ਼ਤਰਾ ਪੈਦਾ ਹੁੰਦਾ ਜਾ ਰਿਹਾ ਹੈ | ਪ੍ਰਧਾਨ ਛੀਨਾ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਆਰਟਸ, ਸਾਇੰਸ ਅਤੇ ਕਾਮਰਸ ਕਾਲਜਾਂ (ਲੜਕੀਆਂ ਲਈ) ਦਾ ਐਂਡੋਮੈਂਟ ਫ਼ੰਡ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਹੈ ਅਤੇ ਲਾਅ, ਪ੍ਰੋਫੈਸ਼ਨਲ, ਸਰੀਰਕ ਸਿੱਖਿਆ ਅਤੇ ਹੋਰ ਬਹੁ-ਵਿਸ਼ਾ ਕਾਲਜਾਂ ਲਈ ਇਸ ਨੂੰ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤਾ ਗਿਆ ਹੈ | ਪੰਜਾਬੀ ਯੂਨੀਵਰਸਿਟੀ ਅਨ-ਏਡਿਡ ਕਾਲਜਿਜ਼ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਚੱਠਾ ਨੇ ਵੀ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਦੇ ਹੱਕਾਂ ਦੀ ਇਸ ਲੜਾਈ ਵਿਚ ਆਪਣੀ ਸੰਸਥਾ ਵਲੋਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ | ਮੀਟਿੰਗ ਵਿਚ ਸਰਕਾਰ ਵਲੋਂ ਲੋੜੀਂਦੀ ਮਦਦ ਨਾ ਮਿਲਣ ਕਾਰਨ ਸਹਾਇਤਾ ਪ੍ਰਾਪਤ ਕਾਲਜਾਂ 'ਤੇ ਲਗਾਤਾਰ ਪੈ ਰਹੇ ਵਿੱਤੀ ਬੋਝ 'ਤੇ ਚਿੰਤਾ ਪ੍ਰਗਟ ਕੀਤੀ | ਫੈਡਰੇਸ਼ਨ ਦੇ ਜਨਰਲ ਸਕੱਤਰ ਐਸ.ਐਮ. ਸ਼ਰਮਾ ਨੇ ਕਿਹਾ ਕਿ ਪੈਂਡਿੰਗ ਡੀ.ਪੀ.ਆਈ. ਗ੍ਰਾਂਟਾਂ ਨੂੰ ਜਾਰੀ ਕੀਤਾ ਜਾਵੇ, ਸਾਰੇ ਰੈਗੂਲਰ ਅਧਿਆਪਕਾਂ ਲਈ 95 ਫ਼ੀਸਦੀ ਗ੍ਰਾਂਟ-ਇਨ-ਏਡ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇ, ਰਾਸ਼ਟਰੀ ਸਿੱਖਿਆ ਨੀਤੀ 2020 ਦੇ ਮੱਦੇਨਜ਼ਰ ਅਧਿਆਪਨ ਅਤੇ ਗ਼ੈਰ-ਅਧਿਆਪਨ ਅਹੁਦਿਆਂ ਦੀ ਸਮੀਖਿਆ ਕੀਤੀ ਜਾਵੇ ਅਤੇ ਗ੍ਰਾਂਟ-ਇਨ-ਏਡ ਦੇ ਹਿੱਸੇ ਵਜੋਂ ਗ੍ਰੈਚੁਟੀ ਅਤੇ ਕਮਾਈ ਛੁੱਟੀ ਦੇ ਬਦਲੇ ਨਕਦ ਭੁਗਤਾਨ ਦੀ ਅਦਾਇਗੀ ਕੀਤੀ ਜਾਵੇ | ਇਸ ਮੌਕੇ ਰਵਿੰਦਰ ਨਾਥ ਜੋਸ਼ੀ, ਡਾ: ਮਹਿਲ ਸਿੰਘ (ਵੀ.ਸੀ., ਖ਼ਾਲਸਾ ਯੂਨੀਵਰਸਿਟੀ), ਡਾ: ਐਸ.ਪੀ. ਸਿੰਘ (ਸਾਬਕਾ ਵੀ.ਸੀ., ਜੀ.ਐਨ.ਡੀ.ਯੂ.), ਡਾ: ਖੁਸ਼ਵਿੰਦਰ ਕੁਮਾਰ, ਰਾਹੁਲ ਕੁਮਾਰ ਅੱਤਰੀ, ਡਾ: ਸਰਬਜੀਤ ਸਿੰਘ ਕੁਲਾਰ, ਡਾ: ਪੁਸ਼ਪਿੰਦਰ ਕੌਰ, ਡਾ: ਹਰਕੀਰਤ ਸਿੰਘ, ਇੰਜੀਨੀਅਰ ਵਿਨੋਦ ਜਿੰਦਲ, ਰਾਜੀਵ ਜੈਨ, ਰਾਮ ਕੁਮਾਰ ਸੋਬਤੀ, ਪ੍ਰਦੀਪ ਗੋਇਲ, ਹਰਭਜਨ ਸਿੰਘ, ਆਰ.ਕੇ. ਗੁਪਤਾ, ਗੁਰਤੇਜ ਐਸ. ਬਰਾੜ, ਸਤਵੰਤ ਸਿੰਘ, ਹਰਦਿਆਲ ਸਿੰਘ ਅੱਤਰੀ, ਗੁਰਵਿੰਦਰ ਸਿੰਘ ਸਰਨਾ, ਡਾ: ਨਰਿੰਦਰ ਸਿੰਘ, ਐਡਵੋਕੇਟ ਸੰਜੇ ਗੋਇਲ, ਊਧਮ ਸਿੰਘ ਅÏਲਖ, ਡਾ: ਐਮ.ਐਲ. ਬਾਂਸਲ, ਡਾ: ਆਰ.ਕੇ. ਗੋਇਲ, ਡਾ: ਮੀਨਾ ਕੁਮਾਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਮੰਗਾਂ ਪੂਰੀਆਂ ਹੋਣ ਤੱਕ ਕਲਮ-ਛੋੜ ਹੜਤਾਲ <br/> ਅਗਲੀ ਖ਼ਬਰ ਬਰਨਾਲਾ ਦੇ ਸਕੂਲੀ ਵਿਦਿਆਰਥੀਆਂ ਨੇ ਭਾਰਤ-ਅਫਗਾਨਿਸਤਾਨ ਟੈਸਟ ਮੈਚ ਦਾ ਮਾਣਿਆ ਅਨੰਦ <br/>
Ad Position 24