07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਰਨਾਲਾ ਦੇ ਸਕੂਲੀ ਵਿਦਿਆਰਥੀਆਂ ਨੇ ਭਾਰਤ-ਅਫਗਾਨਿਸਤਾਨ ਟੈਸਟ ਮੈਚ ਦਾ ਮਾਣਿਆ ਅਨੰਦ <br/>

Ad Position 21
No active advertisement
ਅਜੀਤ ਡੈਸਕ 09-06-2026
ਬਰਨਾਲਾ, 8 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਕਿ੍ਕਟ ਐਸੋਸੀਏਸ਼ਨ (ਪੀ.ਸੀ.ਏ.) ਦੇ ਸਕੱਤਰ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਸੱਦੇ 'ਤੇ ਅੱਜ ਬਰਨਾਲਾ ਦੇ ਸਰਕਾਰੀ ਸਕੂਲਾਂ ਦੇ 1100 ਵਿਦਿਆਰਥੀਆਂ ਨੇ ਨਿਊ ਚੰਡੀਗੜ੍ਹ ਸਥਿਤ ਇੰਟਰਨੈਸ਼ਨਲ ਕਿ੍ਕਟ ਸਟੇਡੀਅਮ ਵਿਖੇ ਭਾਰਤ-ਅਫਗਾਨਿਸਤਾਨ ਟੈਸਟ ਮੈਚ ਦਾ ਆਨੰਦ ਮਾਣਿਆ | ਮੀਤ ਹੇਅਰ ਅਤੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨਾਲ ਯੁਵਰਾਜ ਸਿੰਘ ਸਟੈਂਡ ਅੰਦਰ ਬੈਠ ਕੇ ਮੈਚ ਵੇਖਿਆ | ਭਾਰਤ ਨੇ ਇਹ ਟੈਸਟ ਮੈਚ ਇਕ ਪਾਰੀ ਅਤੇ 300 ਦੌੜਾਂ ਨਾਲ ਜਿੱਤਿਆ | ਬਰਨਾਲਾ ਦੇ ਸਕੂਲ ਆਫ਼ ਐਮੀਨੈਂਸ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 1100 ਵਿਦਿਆਰਥੀਆਂ ਨੇ ਅੱਜ ਕਿ੍ਕਟ ਸਟੇਡੀਅਮ ਅੰਦਰ ਪੂਰਾ ਦਿਨ ਰੰਗ ਬੰਨ੍ਹੀ ਰੱਖਿਆ ਅਤੇ ਨਿਰੰਤਰ ਤਾੜੀਆਂ ਦੀ ਗੜਗੜਾਹਟ ਨਾਲ ਖਿਡਾਰੀਆਂ ਦੀ ਹੌਸ਼ਲਾਅਫਜਾਈ ਕੀਤੀ | ਯੁਵਰਾਜ ਸਿੰਘ ਸਟੈਂਡ ਵਿਚ ਬੈਠੇ ਵਿਦਿਆਰਥੀਆਂ ਨੂੰ ਉਚੇਚੇ ਤੌਰ 'ਤੇ ਮਿਲਣ ਗਏ | ਮੀਤ ਹੇਅਰ ਨੇ ਵਿਦਿਆਰਥੀਆਂ ਨਾਲ ਬੈਠ ਕੇ ਦੂਜੇ ਸੈਸ਼ਨ ਦੀ ਖੇਡ ਦਾ ਆਨੰਦ ਮਾਣਿਆ | ਮੀਤ ਹੇਅਰ ਨੇ ਕਿਹਾ ਗਰਮੀਆਂ ਦੀ ਛੁੱਟੀਆਂ ਵਿਚ ਵਿਦਿਆਰਥੀਆਂ ਲਈ ਮੈਚ ਦੇਖਣ ਦਾ ਸੁਨਹਿਰੀ ਮੌਕਾ ਸੀ ਜਿਸ ਲਈ ਪੀ.ਸੀ.ਏ. ਵਲੋਂ ਸੁਚੱਜਾ ਪ੍ਰਬੰਧ ਕੀਤਾ ਗਿਆ | ਪੀ.ਸੀ.ਏ. ਵਲੋਂ ਵਿਦਿਆਰਥੀਆਂ ਦੇ ਆਉਣ-ਜਾਣ ਲਈ ਬੱਸਾਂ ਅਤੇ ਦੁਪਹਿਰ ਦੇ ਖਾਣੇ ਦੇ ਨਾਲ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸੋਵੀਨਾਰ ਦੇ ਰੂਪ ਵਿਚ ਟੀ-ਸ਼ਰਟ ਦਿੱਤੀ ਗਈ | ਇਸ ਮੌਕੇ ਬਰਨਾਲਾ ਦੇ ਜ਼ਿਲ੍ਹਾ ਮੈਨੇਜਰ ਖੇਡਾਂ ਸਿਮਰਦੀਪ ਸਿੰਘ ਤੇ ਸਕੂਲਾਂ ਦੇ ਇੰਚਾਰਜ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗ਼ੈਰ-ਸਰਕਾਰੀ ਕਾਲਜ ਪ੍ਰਬੰਧਕ ਫੈੱਡਰੇਸ਼ਨ ਆਫ਼ ਪੰਜਾਬ ਐਂਡ ਚੰਡੀਗੜ੍ਹ ਦੀ ਕਾਰਜਕਾਰਨੀ ਦੀ ਮੀਟਿੰਗ ਅਗਲੀ ਖ਼ਬਰ ਅਪ੍ਰੈਂਟਿਸਸ਼ਿਪ ਲਾਈਨਮੈਨਾਂ ਉਪਰ ਪੁਲਿਸ ਵਲੋਂ ਤਸ਼ੱਦਦ ਕਰਨ ਦੇ ਵਿਰੋਧ 'ਚ ਰੈਲੀ <br/>
Ad Position 24
No active advertisement