04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਹਿਰ ਦੀ ਸਫ਼ਾਈ ਕਿਸਾਨਾਂ ਨੇ ਰਲ ਕੇ ਕੀਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਹੰਡਿਆਇਆ, 9 ਜੂਨ (ਗੁਰਜੀਤ ਸਿੰਘ ਖੱੁਡੀ)-ਪਿੰਡ ਕੋਠੇ ਸਰਾਂ ਨੂੰ ਜਾਂਦੀ ਨਹਿਰੀ ਕੱਸੀ ਦੀ ਸਫ਼ਾਈ ਕਿਸਾਨਾਂ ਨੇ ਰਲ ਕੇ ਕੀਤੀ | ਇਸ ਸਬੰਧੀ ਪਿੰਡ ਕੋਠੇ ਸਰਾਂ ਦੇ ਕਿਸਾਨਾਂ ਕਰਮਜੀਤ ਸਿੰਘ ਸਿੱਧੂ, ਸੂਬਾ ਸਿੰਘ ਔਲਖ, ਸੁਖਦੇਵ ਸਿੰਘ ਔਲਖ, ਲਵੀ ਸਿੰਘ ਔਲਖ, ਗੁਰਦੀਪ ਸਿੰਘ ਭੈਣੀ ਵਾਲਾ ਨੇ ਕਿਹਾ ਕਿ ਹੰਡਿਆਇਆ ਮਾਈਨਰ ਰਜਵਾਹੇ ਵਿਚੋਂ ਨਹਿਰੀ ਕੱਸੀ ਨੰ: 8 ਜੋ ਪਿਛਲੇ ਸਾਲ ਬਣੀ ਸੀ, ਉਸ ਵਿਚ ਜ਼ਿਆਦਾ ਰੇਤਾ ਪੈ ਗਿਆ ਸੀ | ਨਹਿਰੀ ਵਿਭਾਗ ਵਲੋਂ ਇਸ ਦੀ ਸਫ਼ਾਈ ਨਾ ਕਰਵਾਏ ਜਾਣ ਕਰ ਕੇ ਕਿਸਾਨਾਂ ਨੇ ਖ਼ੁਦ ਇਸ ਦੀ ਸਫ਼ਾਈ ਕੀਤੀ | ਉਨ੍ਹਾਂ ਕਿਹਾ ਕਿ ਅਸੀਂ 2 ਕਿੱਲੋਮੀਟਰ ਤਾਂ ਟੇਲਾਂ ਤੱਕ ਕੱਸੀ ਵਿਚੋਂ ਮਿੱਟੀ ਕੱਢ ਕੇ ਸਾਫ਼ ਕਰ ਦਿੱਤੀ ਹੈ ਪ੍ਰੰਤੂ ਅਜੇ ਵੀ ਨਹਿਰੀ ਕੱਸੀ ਵਿਚ 2 ਕਿੱਲੋਮੀਟਰ ਲੰਬਾਈ ਵਿਚ ਅਜੇ ਵੀ ਮਿੱਟੀ ਕੱਢਣ ਵਾਲੀ ਰਹਿੰਦੀ ਹੈ | ਉਨ੍ਹਾਂ ਨਹਿਰੀ ਵਿਭਾਗ ਦੇ ਐਸ.ਡੀ.ਓ. ਪਾਸੋਂ ਮੰਗ ਕੀਤੀ ਕਿ ਇਸ ਕੱਸੀ ਦੀ ਮਿੱਟੀ ਕੱਢ ਕੇ ਸਫ਼ਾਈ ਕਰਵਾਈ ਜਾਵੇ ਅਤੇ ਪਾਣੀ ਚਾਲੂ ਕੀਤਾ ਜਾਵੇ | ਇਸ ਮੌਕੇ ਕੁਲਵੰਤ ਸਿੰਘ ਔਲਖ, ਕੁਲਵਿੰਦਰ ਸਿੰਘ ਭੈਣੀ ਵਾਲਾ, ਭੋਲਾ ਸਿੰਘ ਸਾਬਕਾ ਸਰਪੰਚ, ਗੁਰਤੇਜ ਸਿੰਘ ਪੰਚ, ਮਿੱਠੂ ਸਿੰਘ ਸਰਾਂ, ਬਲਜੀਤ ਸਿੰਘ ਕਾਕੂ, ਬਲਜੀਤ ਸਿੰਘ ਅਸਪਾਲਾਂ ਵਾਲੇ, ਜਰਨੈਲ ਸਿੰਘ ਸਰਾਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟਰਾਈਡੈਂਟ ਗਰੁੱਪ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/> ਅਗਲੀ ਖ਼ਬਰ ਏ.ਡੀ.ਸੀ. (ਜ) ਨੇ ਹੰਡਿਆਇਆ ਵਿਖੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ <br/>
Ad Position 24