04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗ੍ਰਾਮ ਪੰਚਾਇਤ ਸ਼ਹਿਣਾ ਨੇ ਜਿੰਮ ਦੀ ਥਾਂ ਬਦਲੀ

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਸ਼ਹਿਣਾ, 9 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਦੇ ਬੀਬੜੀਆਂ ਮਾਈਆਂ ਮੰਦਰ ਵਿਖੇ ਪੰਜਾਬ ਸਰਕਾਰ ਵਲੋਂ ਮੰਦਰ ਦੀ ਕਮੇਟੀ ਵਲੋਂ ਤਿਆਰ ਕੀਤੀ ਸਰਾਂ ਨੂੰ ਜਿੰਮ ਦਾ ਰੂਪ ਦੇਣ ਦਾ ਮੱੁਦਾ ਸਥਾਨਕ ਕਾਂਗਰਸੀ ਆਗੂ ਤੇ ਸਾਬਕਾ ਪੰਚ ਸੁਖਵਿੰਦਰ ਸਿੰਘ ਧਾਲੀਵਾਲ ਵਲੋਂ ਚੱੁਕਿਆ ਗਿਆ | ਉਨ੍ਹਾਂ ਕਿਹਾ ਕਿ ਜਿੰਮ ਲਈ ਪੰਚਾਇਤੀ ਤੌਰ 'ਤੇ ਥਾਂ ਦੀ ਵਰਤੋਂ ਕੀਤੀ ਜਾਵੇ, ਨਾ ਕਿ ਸ਼ਰਧਾ ਅਤੇ ਆਸਥਾ ਦੇ ਕੇਂਦਰ ਬੀਬੜੀਆਂ ਮੰਦਰ ਦੀ ਸਰਾਂ ਨੂੰ ਜਿੰਮ ਲਈ ਵਰਤਿਆਂ ਜਾਵੇ | ਸੁਖਵਿੰਦਰ ਸਿੰਘ ਧਾਲੀਵਾਲ ਵਲੋਂ ਲੋਕ ਮੱੁਦਾ ਚੱੁਕਣ 'ਤੇ ਇਸ ਦੇ ਹੱਕ ਵਿਚ ਵੱਡੀ ਗਿਣਤੀ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਜਿੰਮ ਵਿਚ ਨੌਜਵਾਨ ਆਂਡੇ ਤੇ ਮੀਟ ਖਾ ਕੇ ਵੀ ਆ ਸਕਦੇ ਹਨ | ਜਿਸ ਲਈ ਮੰਦਰ ਦੀ ਮਰਿਆਦਾ ਨੂੰ ਠੇਸ ਪਹੁੰਚ ਸਕਦੀ ਹੈ | ਇਸ ਉਪਰੰਤ ਸਰਪੰਚ ਕਰਮਜੀਤ ਕੌਰ ਦੀ ਅਗਵਾਈ ਵਿਚ ਪੰਚਾਇਤ ਨੇ ਜਿੰਮ ਦਾ ਥਾਂ ਤਬਦੀਲ ਕਰਦਿਆਂ ਪਰਮਵੀਰ ਚੱਕਰ ਵਿਜੇਤਾ ਕੈਪਟਨ ਕਰਮ ਸਿੰਘ ਮੱਲੀ ਸਟੇਡੀਅਮ ਵਿਚ ਬਣੇ ਪੁਰਾਣੇ ਕਮਰਿਆਂ ਨੂੰ ਤਿਆਰ ਕਰਵਾ ਕੇ ਉਪਰਾਲਾ ਕੀਤਾ ਹੈ | ਇੱਥੇ ਵੀ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਕਤ ਸਟੇਡੀਅਮ 1994 ਵਿਚ ਬਣਿਆਂ ਅਤੇ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਗੁਰਚਰਨ ਸਿੰਘ ਦੱਧਾਹੂਰ ਨੇ ਨੀਂਹ ਪੱਥਰ ਰੱਖਿਆ ਤੇ ਗ੍ਰਾਂਟ ਦਿੱਤੀ ਸੀ, ਜਦਕਿ ਮੌਜੂਦਾ ਸਰਕਾਰ ਵਲੋਂ ਜਿੰਮ ਲਈ ਕਮਰਾ ਤਿਆਰ ਕਰਨ ਲਈ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ |
Ad Position 22
No active advertisement
ਪਿਛਲੀ ਖ਼ਬਰ ਇੰਟਰ ਡਿਸਟਿ੍ਕਟ ਕ੍ਰਿਕਟ ਸੀਨੀਅਰ (ਲੜਕੇ) ਟੀਮ ਲਈ ਟਰਾਇਲ 12 ਜੂਨ ਨੂੰ ਅਗਲੀ ਖ਼ਬਰ ਟਰਾਈਡੈਂਟ ਗਰੁੱਪ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>
Ad Position 24