13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ਼ਾਮ ਸਮੇਂ ਇਲਾਕੇ 'ਚ ਹੋਈ ਬਰਸਾਤ ਕਾਰਨ ਮੌਸਮ ਹੋਇਆ ਖ਼ੁਸ਼ਗਵਾਰ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਤਪਾ ਮੰਡੀ, 11 ਜੂਨ (ਪ੍ਰਵੀਨ ਗਰਗ)-ਪਿਛਲੇ ਕਈ ਦਿਨਾਂ ਤੋਂ ਭਿਆਨਕ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਆਖ਼ਰਕਾਰ ਥੋੜੀ ਰਾਹਤ ਮਿਲੀ ਹੈ | ਅੱਜ ਸ਼ਾਮ ਸਮੇਂ ਪਈ ਬਰਸਾਤ ਤੋਂ ਬਾਅਦ ਤਾਪਮਾਨ ਵਿਚ ਗਿਰਾਵਟ ਆਈ, ਜਿਸ ਕਾਰਨ ਹੰੁਮ੍ਹਸ ਭਰੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਕੁਝ ਰਾਹਤ ਮਿਲੀ | ਪਿਛਲੇ ਕੁੱਝ ਦਿਨਾਂ ਤੋਂ ਦੁਪਹਿਰ ਵੇਲੇ ਨਿਕਲਣ ਵਾਲੀ ਚਿਲਚਿਲੀ ਧੁੱਪ ਲੋਕਾਂ ਲਈ ਬਹੁਤ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ | ਗਰਮੀ ਦੇ ਇਸ ਮੌਸਮ 'ਚ ਠੰਢੇ ਪੀਣ ਵਾਲੇ ਪਦਾਰਥਾਂ ਤੇ ਆਈਸਕ੍ਰੀਮ ਦੀ ਵਿਕਰੀ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ | ਇਨ੍ਹਾਂ ਦਿਨਾਂ 'ਚ ਠੰਢੇ ਪੀਣ ਵਾਲੇ ਪਦਾਰਥਾਂ ਅਤੇ ਆਈਸਕ੍ਰੀਮ ਦੀ ਵਿਕਰੀ ਵਿਚ ਕਰੀਬ 35 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ | ਸ਼ਹਿਰ ਦੇ ਦੁਕਾਨਦਾਰਾਂ ਅਨੁਸਾਰ ਲੱਸੀ, ਨਿੰਬੂ ਪਾਣੀ, ਕੋਲਡ ਡਰਿੰਕ ਤੇ ਆਈਸਕ੍ਰੀਮ ਦੀ ਸਭ ਤੋਂ ਵੱਧ ਮੰਗ ਰਹੀ | ਲੋਕ ਗਰਮੀ ਤੋਂ ਰਾਹਤ ਪਾਉਣ ਲਈ ਇਨ੍ਹਾਂ ਠੰਢੇ ਪਦਾਰਥਾਂ ਦਾ ਖ਼ੂਬ ਸੇਵਨ ਕਰ ਰਹੇ ਸਨ | ਜਿਸ ਦੇ ਚਲਦਿਆਂ ਅੱਜ ਸ਼ਾਮ ਸਮੇਂ ਹੋਈ ਬਰਸਾਤ ਕਾਰਨ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਦੇ ਚਿਹਰਿਆਂ ਤੇ ਮੁਸਕਾਨ ਦਿਖਾਈ ਦਿੱਤੀ ਅਤੇ ਕੁੱਝ ਬੱਚੇ ਗਰਮੀ ਤੋਂ ਰਾਹਤ ਪਾਉਣ ਲਈ ਮੀਂਹ 'ਚ ਖੇਡਦੇ ਅਤੇ ਵਾਹਨ ਚਾਲਕ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਨਜ਼ਰ ਆਏ | ਓਧਰ ਦੂਜੇ ਪਾਸੇ ਕਿਸਾਨਾਂ ਦੇ ਚਿਹਰਿਆਂ ਤੇ ਉਸ ਦੀ ਝਲਕ ਦਿਖਾਈ ਦਿੱਤੀ ਜਾਂ ਕੋਈ ਸੰਬੰਧੀ ਕੁਝ ਕਿਸਾਨਾਂ ਭਗਵੰਤ ਚੱਠਾ, ਹਰਦੀਪ ਸੇਖੋਂ, ਜੱਸੀ ਚੱਠਾ, ਕਾਲਾ ਚੱਠਾ, ਬਲਜੀਤ ਬਾਸੀ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ ਝੋਨਾ ਲਾਉਣ 'ਚ ਕੁੱਝ ਹੱਦ ਤੱਕ ਵੱਡੀ ਰਾਹਤ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਤਪਾ ਖੇਤਰ ਅੰਦਰ ਝੱਖੜ ਨੇ ਕਈ ਦਰੱਖਤ ਤੋੜੇ ਅਗਲੀ ਖ਼ਬਰ ਮਨਰੇਗਾ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਨੂੰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਵਲੋਂ ਸਮਰਥਨ
Ad Position 24