13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਤਪਾ ਖੇਤਰ ਅੰਦਰ ਝੱਖੜ ਨੇ ਕਈ ਦਰੱਖਤ ਤੋੜੇ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਤਪਾ ਮੰਡੀ, 11 ਜੂਨ (ਵਿਜੇ ਸ਼ਰਮਾ)-ਮਾਲਵਾ ਦੇ ਤਪਾ ਖੇਤਰ ਅੰਦਰ ਚਲੇ ਤੇਜ਼ ਝੱਖੜ ਕਾਰਨ ਦਰੱਖਤਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ | ਇਥੋਂ ਤੱਕ ਕਿ ਇਲਾਕੇ ਦੇ ਇਤਿਹਾਸਕ ਅਸਥਾਨ ਬਾਬਾ ਸਖਾਨੰਦ ਬਾਬਾ ਮੱਠ ਵਿਖੇ ਇਕ ਕਾਫ਼ੀ ਪੁਰਾਣਾ ਬਨ ਦਾ ਦਰੱਖਤ ਟੁੱਟ ਕੇ ਡਿਗ ਪਿਆ, ਜਿਸ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ | ਜਾਣਕਾਰੀ ਮੁਤਾਬਿਕ ਸ਼ਾਮ ਨੂੰ ਚੱਲੇ ਤੇਜ਼ ਝੱਖੜ ਕਾਰਨ ਤਪਾ ਤੋਂ ਮਹਿਤਾ ਵਾਲੇ ਰਸਤੇ 'ਤੇ ਕਈ ਦਰੱਖਤ ਟੁੱਟ ਕੇ ਡਿਗ ਪਏ | ਇਸ ਤੋਂ ਇਲਾਵਾ ਖੇਤਰ ਅੰਦਰ ਹੋਰ ਕਈ ਥਾਵਾਂ ਤੇ ਕਾਫ਼ੀ ਵੱਡੇ ਦਰੱਖਤ ਤੇ ਝੱਖੜ ਕਾਰਨ ਡਿਗ ਪਏ | ਇਸੇ ਨਾਲ ਹੀ ਤਪਾ ਦੇ ਇਤਿਹਾਸਿਕ ਸਥਾਨ ਬਾਬਾ ਮੱਠ ਵਿਖੇ ਇਕ ਕਾਫ਼ੀ ਪੁਰਾਣਾ ਬਨ ਦਾ ਦਰੱਖਤ ਟੁੱਟ ਕੇ ਡਿਗ ਪਿਆ, ਪਰ ਉਸ ਸਮੇਂ ਤੇ ਹਨੇਰੀ ਕਾਰਨ ਕੋਈ ਵੀ ਸ਼ਰਧਾਲੂ ਬਾਬਾ ਮੱਠ ਅੰਦਰ ਨਹੀਂ ਸੀ, ਤੇਜ਼ ਝੱਖੜ ਕਾਰਨ ਦਰੱਖਤਾਂ ਦਾ ਕਾਫ਼ੀ ਨੁਕਸਾਨ ਹੋ ਚੁੱਕਿਆ ਹੈ ਅਤੇ ਤੇਜ਼ ਝੱਖੜ ਤੋਂ ਬਾਅਦ ਖੇਤਰ ਅੰਦਰ ਹਲਕੀ ਬੰੂਦਾ-ਬਾਂਦੀ ਦੀ ਕਾਰਨ ਮੌਸਮ ਕਾਫ਼ੀ ਠੰਢਾ ਹੋ ਗਿਆ ਤੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਕੁੱਝ ਰਾਹਤ ਮਿਲੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕਲਾਲ ਮਾਜਰਾ ਵਿਖੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਸ਼ਾਮ ਸਮੇਂ ਇਲਾਕੇ 'ਚ ਹੋਈ ਬਰਸਾਤ ਕਾਰਨ ਮੌਸਮ ਹੋਇਆ ਖ਼ੁਸ਼ਗਵਾਰ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
Ad Position 24