12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਕਲਾਲ ਮਾਜਰਾ ਵਿਖੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮਹਿਲ ਕਲਾਂ, 11 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਕਲਾਲ ਮਾਜਰਾ ਵਿਖੇ ਗ੍ਰਾਮ ਪੰਚਾਇਤ, ਗੁਰੂ ਰਵਿਦਾਸ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਪ੍ਰੇਮ ਅੱਖਾਂ ਦਾ ਹਸਪਤਾਲ ਬਰਨਾਲਾ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ, ਆਪੇ੍ਰਸ਼ਨ ਕੈਂਪ ਗੁਰਦੁਆਰਾ ਸੰਗਤਸਰ ਸਾਹਿਬ ਕਲਾਲ ਮਾਜਰਾ ਵਿਖੇ ਲਗਾਇਆ | ਕੈਂਪ ਦੌਰਾਨ ਲੋੜਵੰਦ ਲੋਕਾਂ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਲਾਭ ਪ੍ਰਾਪਤ ਕੀਤਾ | ਇਸ ਮੌਕੇ ਅੱਖਾਂ ਦੇ ਡਾ. ਰੂਪੇਸ਼ ਸਿੰਗਲਾ ਅਤੇ ਸਹਿਯੋਗੀ ਟੀਮ ਵਲੋਂ 400 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ | ਲੋੜਵੰਦ 40 ਮਰੀਜ਼ਾਂ ਨੂੰ ਲੈਂਜ ਪਾਉਣ ਲਈ ਚੁਣਿਆ | ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਅਤੇ ਸਮੇਂ-ਸਿਰ ਇਲਾਜ ਸੰਬੰਧੀ ਜਾਗਰੂਕ ਵੀ ਕੀਤਾ | ਪ੍ਰੇਮ ਅੱਖਾਂ ਦਾ ਹਸਪਤਾਲ ਦੇ ਡਾ. ਰੂਪੇਸ਼ ਸਿੰਗਲਾ ਨੇ ਕਿਹਾ ਕਿ ਸਮਾਜ ਸੇਵਾ ਦੇ ਉਦੇਸ਼ ਨਾਲ ਇਸ ਤਰ੍ਹਾਂ ਦੇ ਮੁਫ਼ਤ ਮੈਡੀਕਲ ਕੈਂਪ ਨਿਰੰਤਰ ਲਗਾਏ ਜਾਂਦੇ ਰਹਿਣਗੇ ਤਾਂ ਜੋ ਲੋੜਵੰਦ ਸਮੇਂ ਸਿਰ ਆਪਣਾ ਇਲਾਜ ਕਰਵਾ ਸਕਣ | ਉਨ੍ਹਾਂ ਕਿਹਾ ਕਿ ਅੱਖਾਂ ਦੀਆਂ ਬਿਮਾਰੀਆਂ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ ਤੇ ਸਮੇਂ-ਸਮੇਂ 'ਤੇ ਅੱਖਾਂ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ | ਇਸ ਮੌਕੇ ਸਰਪੰਚ ਜਗਜੀਵਨ ਸਿੰਘ, ਬਾਬਾ ਭੁਪਿੰਦਰਪਾਲ ਸ਼ਰਮਾ, ਬਲਦੇਵ ਸਿੰਘ ਕਲਾਲ ਮਾਜਰਾ, ਮਾਸਟਰ ਲਖਵੀਰ ਸਿੰਘ ਆਦਿ ਦੀ ਅਗਵਾਈ ਹੇਠ ਡਾ. ਰੁਪੇਸ਼ ਸਿੰਗਲਾ, ਭਾਈ ਰਾਜਵਿੰਦਰ ਸਿੰਘ ਖ਼ਾਲਸਾ ਆਦਿ ਵੱਖ-ਵੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੈਸ ਏਜੰਸੀ ਸ਼ਹਿਣਾ ਵਲੋਂ ਵਾਰ-ਵਾਰ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼ ਅਗਲੀ ਖ਼ਬਰ ਤਪਾ ਖੇਤਰ ਅੰਦਰ ਝੱਖੜ ਨੇ ਕਈ ਦਰੱਖਤ ਤੋੜੇ
Ad Position 24