12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗੈਸ ਏਜੰਸੀ ਸ਼ਹਿਣਾ ਵਲੋਂ ਵਾਰ-ਵਾਰ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਸ਼ਹਿਣਾ, 11 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਗੈਸ ਏਜੰਸੀ ਅੱਗੇ ਖਪਤਕਾਰਾਂ ਨੂੰ ਹਰ ਰੋਜ਼ ਪ੍ਰੇਸ਼ਾਨ ਹੋਣਾ ਪੈਂਦਾ ਹੈ | ਸਵੇਰੇ 4 ਵਜੇ ਤੋਂ ਲੈ ਕੇ ਦੁਪਹਿਰ ਤੱਕ ਲੰਬੀਆਂ ਲਾਈਨਾਂ ਲੱਗਦੀਆਂ ਹਨ, ਜਦਕਿ ਧੱੁਪ 'ਚ ਖੜ੍ਹਨ ਲਈ ਕੋਈ ਪ੍ਰਬੰਧ ਨਹੀਂ | ਲੋਕਾਂ ਨੂੰ ਧੱੁਪੇ ਹੀ ਸੜਨਾ ਪੈਂਦਾ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ | ਕਈ ਵਿਅਕਤੀਆਂ ਨੂੰ ਗੈਸ ਸਿਲੰਡਰ ਲੈਣ ਲਈ ਵਾਰ-ਵਾਰ ਧੱਕੇ ਖਾਣੇ ਪੈਂਦੇ ਹਨ | ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਪੱੁਤਰ ਬੂਟਾ ਸਿੰਘ ਦਰਾਕਾ ਪੱਤੀ ਮੌੜ ਨਾਭਾ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਉਹ ਕੇ. ਵਾਈ. ਸੀ. ਕਰਵਾਉਣ ਲਈ ਆਇਆ ਸੀ ਤੇ ਉਸ ਸਮੇਂ ਉਸ ਨੂੰ ਚਾਰ ਦਿਨਾਂ ਬਾਅਦ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਅਤੇ ਪਿਛਲੇ ਚਾਰ ਦਿਨਾਂ ਤੋਂ ਉਹ ਕਈ ਗੇੜੇ ਮਾਰ ਰਿਹਾ ਹੈ ਅਤੇ ਉਸ ਨੂੰ ਹਰ ਰੋਜ਼ ਭਲਕੇ ਸਿਲੰਡਰ ਦੇਣ ਦਾ ਲਾਰਾ ਲਾਇਆ ਜਾਂਦਾ ਹੈ | ਕੱਲ੍ਹ ਫਿਰ ਉਸ ਨੂੰ ਸਿਲੰਡਰ ਦੇਣ ਦਾ ਕਿਹਾ ਗਿਆ, ਤਾਂ ਉਹ ਸਵੇਰੇ 4 ਵਜੇ ਲਾਇਨ ਵਿਚ ਲੱਗਿਆ ਅਤੇ ਉਸ ਸਮੇਂ ਉਸ ਦਾ 57ਵਾਂ ਨੰਬਰ ਸੀ, ਜਦ ਹੁਣ ਉਸ ਦੀ ਸਾਰਾ ਦਿਨ ਖੜ੍ਹ ਕੇ ਵਾਰੀ ਆਈ ਤਾਂ ਏਜੰਸੀ ਵਾਲਿਆਂ ਨੇ ਕਿਹਾ ਕਿ ਉਸ ਦੀ ਕਾਪੀ ਬੰਦ ਹੋ ਚੱੁਕੀ ਹੈ | ਪੀੜਤ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਉਸ ਦੀ ਗੈਸ ਵਾਲੀ ਕਾਪੀ ਬੰਦ ਹੋ ਚੱੁਕੀ ਸੀ, ਤਾਂ ਫਿਰ ਹਫ਼ਤਾ ਪਹਿਲਾਂ ਕੇ. ਵਾਈ. ਸੀ. ਕਿਸ ਤਰ੍ਹਾਂ ਕੀਤੀ ਗਈ | ਇਸ ਸੰਬੰਧੀ ਗੈਸ ਏਜੰਸੀ ਵਾਲਿਆਂ ਨਾਲ ਗੱਲ ਕਰਨ ਚਾਹੀ ਤਾਂ ਉਨ੍ਹਾਂ ਕਿਹਾ ਕਿ ਮਾਲਕ ਬਾਹਰ ਹਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਸੇਵਾ ਸੁਸਾਇਟੀ ਪੰਜਾਬ ਵਲੋਂ ਘੱਲੂਘਾਰਾ ਦਿਵਸ ਨੂੰ ਸਮਰਪਿਤ ਖੇਡ ਮੁਕਾਬਲੇ ਕਰਵਾਏ ਅਗਲੀ ਖ਼ਬਰ ਪਿੰਡ ਕਲਾਲ ਮਾਜਰਾ ਵਿਖੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ
Ad Position 24