ਤਪਾ ਮੰਡੀ, 14 ਜੂਨ (ਵਿਜੇ ਸ਼ਰਮਾ)-ਸਥਾਨਕ ਨੌਜਵਾਨ ਧਾਨਕ ਸਭਾ ਵਲੋਂ ਸੰਤ ਕਬੀਰ ਜੀ ਦਾ 629ਵਾਂ ਪ੍ਰਗਟ ਦਿਵਸ 29 ਜੂਨ 2026 ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਜਿਸ ਦੇ ਸਬੰਧ ਵਿਚ ਨੌਜਵਾਨ ਧਾਨਕ ਸਭਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਤਪਾ ਵਿਖੇ ਮੀਟਿੰਗ ਪੰਕਜ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸਮਾਜ ਸੇਵੀ ਕੌਂਸਲਰ ਧਰਮਪਾਲ ਸ਼ਰਮਾ ਅਤੇ ਸਾਬਕਾ ਕੌਂਸਲਰ ਵਿਨੋਦ ਕੁਮਾਰ (ਕਾਲਾ) ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸੰਤ ਕਬੀਰ ਜੀ ਦਾ ਪ੍ਰਗਟ ਦਿਵਸ 29 ਜੂਨ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਜਿਸ ਵਿਚ ਸ਼ਹਿਰ ਵਿਚ ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਬਾਰੇ ਸ਼ੋਭਾ ਯਾਤਰਾ ਕੀਤੀ ਜਾਵੇਗੀ | ਇਸ ਮੌਕੇ ਸਮਾਜ ਸੇਵੀ ਮੋਹਿਤ ਕੁਮਾਰ ਮੇਸ਼ੀ, ਮਾਸਟਰ ਜਸਵੰਤ ਰਾਏ, ਛੱਜੂ ਰਾਮ, ਸਤਪਾਲ ਟੇਲਰ, ਪਵਨ ਮੋਰਵਾਲ, ਅਸ਼ੋਕ ਕੁਮਾਰ, ਵਿਨੋਦ ਕਿਰਾੜ, ਰਵੀ ਡਾਬਲਾ, ਰਾਜੂ ਕਬੀਰ ਬੂਟ ਹਾਊਸ, ਰਵੀ ਨੁਗਰੀਆ, ਸ਼ੰਟੂ ਬਾਗੜੀ, ਸ਼ੰਟੀ, ਰੋਹਿਤ ਮਾਹਵਰ, ਸੰਜੇ ਡਾਬਲਾ, ਸੋਨੂੰ ਰਾਜਪੂਤ, ਵਿੱਕੀ ਬਸੋੜ, ਕਾਕੂ ਆਪਰੇਟਰ, ਬੀਰੂ ਕੁਮਾਰ, ਮੋਹਿਤ ਬਸੋੜ, ਕਮਲ ਕੁਮਾਰ, ਸੋਨੂੰ ਨੁਗਰੀਆ, ਰਵੀ ਡਾਬਲਾ (ਬਿਰਜੂ), ਕਾਲਾ ਨੁਗਰੀਆ, ਗਿਆਨ ਚੰਦ ਕਾਕੂ ਆਦਿ ਹਾਜ਼ਰ ਸਨ |