ਸ਼ਹਿਣਾ, 14 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਨੇੜਲੇ ਪਿੰਡ ਲੀਲੋ ਕੋਠੇ ਵਿਖੇ ਬੀਤੀ ਰਾਤ ਗੋਲੀ ਲੱਗਣ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਥਾਣਾ ਸ਼ਹਿਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੀਲੋ ਕੋਠੇ ਨੇੜੇ ਇਕ ਵਿਅਕਤੀ ਜੰਗਲੀ ਜਾਨਵਰਾਂ ਨੂੰ ਫ਼ਸਲ ਵਿਚੋਂ ਭਜਾਉਣ ਲਈ ਜਦ ਰਾਈਫ਼ਲ ਨਾਲ ਫਾਇਰ ਕਰਨ ਲੱਗਿਆ, ਤਾਂ ਲੰਘੇ ਜਾ ਰਹੇ ਇਕ ਵਿਅਕਤੀ ਦੇ ਗੋਲੀ ਵੱਜੀ | ਜਿਸ ਨੂੰ ਗੰਭੀਰ ਹਾਲਤ ਵਿਚ ਲੁਧਿਆਣਾ ਦਾਖਲ ਕਰਵਾਇਆ ਗਿਆ | ਪੁਲਿਸ ਸੂਤਰਾਂ ਅਨੁਸਾਰ ਪੁਲਿਸ ਲੁਧਿਆਣਾ ਵਿਖੇ ਜ਼ਖ਼ਮੀ ਦੇ ਬਿਆਨ ਲੈਣ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |