ਧਨੌਲਾ, 14 ਜੂਨ (ਜਤਿੰਦਰ ਸਿੰਘ ਧਨੌਲਾ)-ਮੰਡੀ ਧਨੌਲਾ ਵਿਚੋਂ ਦੀ ਲੰਘਦੀਆਂ ਰੇਤੇ ਦੀਆਂ ਭਰੀਆਂ ਟਰਾਲੀਆਂ ਕਿਸੇ ਸਮੇਂ ਵੀ ਗੰਭੀਰ ਹਾਦਸੇ ਦਾ ਸਬੱਬ ਬਣ ਸਕਦੀਆਂ ਹਨ | ਜ਼ਿਕਰਯੋਗ ਹੈ ਕਿ ਨਿਕਾਸੀ ਪਾਣੀ ਦੀ ਸਮੱਸਿਆ ਹੋਣ ਕਰ ਕੇ ਲੋਕ ਵਾਰੀ ਵਾਰੀ ਆਪਣੇ ਘਰਾਂ ਅਤੇ ਦੁਕਾਨਾਂ ਨੂੰ ਉੱਚਾ ਚੁੱਕਦੇ ਰਹਿੰਦੇ ਹਨ | ਇਸ ਲਈ ਹਰ ਵੇਲੇ ਭਰਤ ਦਾ ਕੰਮ ਜ਼ੋਰਾਂ 'ਤੇ ਰਹਿੰਦਾ ਹੈ | ਪ੍ਰੰਤੂ ਭਰਤ ਪਾਉਣ ਵਾਲੇ ਟਰੈਕਟਰ ਚਾਲਕ ਨਾ ਤਾਂ ਮਿੱਟੀ ਉੱਪਰੋਂ ਦੀ ਤਰਪਾਲ ਤਾਣਦੇ ਹਨ ਨਾ ਹੀ ਮਿੱਟੀ ਨੂੰ ਉੱਡਣ ਤੋਂ ਰੋਕਣ ਲਈ ਪੁਖ਼ਤਾ ਪ੍ਰਬੰਧ ਕਰਦੇ ਹਨ | ਜਿਸ ਨਾਲ ਪਿੱਛੇ ਆ ਰਹੇ ਵਾਹਨ ਸਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਰੇਤਾ ਉੱਡ ਉੱਡ ਕੇ ਉਨ੍ਹਾਂ ਦੀਆਂ ਅੱਖਾਂ 'ਚ ਪੈ ਜਾਂਦਾ ਤੇ ਦਿਸਣੋਂ ਬੰਦ ਹੋ ਜਾਂਦਾ ਹੈ | ਮੰਡੀ ਨਿਵਾਸੀਆਂ ਦੀ ਪੁਲਿਸ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਹੈ ਕਿ ਨੰਗੀਆਂ ਟਰਾਲੀਆਂ ਲੈ ਕੇ ਚੱਲਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤਾਂ ਕਿ ਟਰਾਲੀਆਂ ਪਿੱਛੇ ਚੱਲ ਰਹੇ ਰਾਹਗੀਰ ਆਪੋ ਆਪਣੇ ਸਾਧਨ ਲੈ ਕੇ ਆਪਣੀ ਮੰਜ਼ਿਲ ਤੱਕ ਸੁਰੱਖਿਅਤ ਪੁੱਜ ਸਕਣ |