15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਤਪਾ ਮੰਡੀ ਪੀਰਖਾਨਾ ਵਿਖੇ ਬੰਟੀ ਬਾਬਾ ਲੁਧਿਆਣਾ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ

Ad Position 21
No active advertisement
ਅਜੀਤ ਡੈਸਕ 19-06-2026

ਤਪਾ ਮੰਡੀ, 18 ਜੂਨ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਵਲੋਂ ਬਾਬਾ ਲੱਖ ਦਾਤਾ ਪੀਰ ਸਾਹਿਬ ਜੀ ਅਤੇ ਬਾਬਾ ਮਲੇਰਕੋਟਲੇ ਵਾਲੇ ਮੀਰਾਂ ਸਾਹਿਬ ਜੀ ਦੇ ਘੜੈਲੀ ਰੋਡ ‘ਤੇ ਸਥਿਤ ਪੀਰਖਾਨਾ ਵਿਖੇ ਸਾਲਾਨਾ ਸਮਾਗਮ ਵਿਚ ਸ੍ਰੀ ਪ੍ਰੇਮ ਧਾਮ ਲੁਧਿਆਣਾ ਤੋਂ ਬੰਟੀ ਬਾਬਾ ਜੀ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਬਾਬਾ ਬੰਟੀ ਜੀ ਦੇ ਪੀਰਖਾਨਾ ਵਿਖੇ ਪਹੁੰਚਣ ‘ਤੇ ਕਮੇਟੀ ਦੇ ਪ੍ਰਧਾਨ ਹੇਮਰਾਜ ਸ਼ੰਟੀ ਮੌੜ ਅਤੇ ਸਮੂਹ ਕਮੇਟੀ ਵਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੱਖ ਦਾਤਾ ਪੀਰ ਜੀ ਦੇ ਚਾਦਰ ਚੜ੍ਹਾਈ ਗਈ। ਇਸ ਮੌਕੇ ਉਨ੍ਹਾਂ ਵਲੋਂ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਹੋਇਆ ਕਿਹਾ ਕਿ ਤੁਸੀਂ ਬੜੇ ਹੀ ਭਾਗਾਂ ਵਾਲੇ ਤੇ ਕਰਮਾਂ ਵਾਲੇ ਹੋ ਜੋ ਇਸ ਅਸਥਾਨ ਨਾਲ ਜੁੜੇ ਹੋਏ ਹੋ। ਉਨ੍ਹਾਂ ਵਲੋਂ ਅਗਰਵਾਲ ਪੀਰਖਾਨਾ ਕਮੇਟੀ ਦੇ ਮੈਂਬਰਾਂ ਨੂੰ ਇਸ ਉਪਰਾਲੇ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਬਾਬਾ ਛੱਤਰੀ, ਬਾਬਾ ਬਘੇਲ ਸ਼ੇਖ, ਰਾਜੂ ਗੋਇਲ, ਕ੍ਰਿਸ਼ਨ ਗੋਇਲ, ਸੁਭਾਸ਼ ਮੁਨੀਮ, ਭੂਸ਼ਨ ਰੂੜੇਕੇ ਵਾਲੇ, ਜਗਦੀਸ਼ ਰਾਏ ਘੁੰਨਸ, ਇੰਦਰਸੈਨ ਢਿਲਵਾਂ, ਭਗਵੰਤ ਰਾਏ, ਬਾਬਾ ਟੀਟੀ, ਸੁਸ਼ੀਲ ਕੁਮਾਰ ਬੰਟੀ, ਪ੍ਰਦੀਪ ਮੋੜ ਪੰਮੀ, ਮਨੀਸ਼ ਮਿੱਤਲ, ਰਾਜ ਕੁਮਾਰ, ਪ੍ਰੇਮ ਕੁਮਾਰ, ਇੰਦਰ ਸੈਣ, ਸ਼ਿਵਜੀ ਭੈਣੀ, ਤਰਸੇਮ ਰੂੜੇਕੇ, ਰਾਜੂ ਧੌਲਾ, ਲਵਲੀ ਕੁਮਾਰ, ਸੋਨੀ ਸ਼ਹਿਣਾ, ਹਰਬੰਸ ਲਾਲ, ਜੁਬੀ ਬਾਂਸਲ, ਦਾਰਾ ਸਿੰਘ, ਸੁਰਿੰਦਰ ਕੁਮਾਰ, ਰਤਿਸ਼ ਗਰਗ, ਬਰਫੀ, ਕੇਵਲ ਬਰੇਟਾ, ਤਰਸੇਮ ਲਾਲ, ਕ੍ਰਿਸ਼ਨ ਗੋਇਲ,ਰਾਜੂ ਗੋਇਲ, ਬੰਟੀ ਸਟੂਡੀ�, ਸੁਸ਼ੀਲ ਕੁਮਾਰ, ਵਿਪਨ ਕੁਮਾਰ ਆਦਿ ਸਮੂਹ ਕਮੇਟੀ ਮੈਂਬਰ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਨੇ 33ਵਾਂ ਸਾਲਾਨਾ ਸ਼ੁੱਭ ਦੀਵਾਨ ਸਜਾਇਆ ਅਗਲੀ ਖ਼ਬਰ ਨੌਜਵਾਨ ਤਿੰਨ ਕਿੱਲੋ ਤੋਂ ਵੱਧ ਮਾਤਰਾ ’ਚ ਅਫ਼ੀਮ ਸਮੇਤ ਗ੍ਰਿਫ਼ਤਾਰ
Ad Position 24