15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਨੇ 33ਵਾਂ ਸਾਲਾਨਾ ਸ਼ੁੱਭ ਦੀਵਾਨ ਸਜਾਇਆ

Ad Position 21
No active advertisement
ਅਜੀਤ ਡੈਸਕ 19-06-2026

ਤਪਾ ਮੰਡੀ, 18 ਜੂਨ (ਪ੍ਰਵੀਨ ਗਰਗ)-ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਤਪਾ ਦੇ ਪ੍ਰਧਾਨ ਹੇਮ ਰਾਜ ਸ਼ੰਟੀ ਮੌੜ ਦੀ ਦੇਖ-ਰੇਖ ਹੇਠ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਨਗਰ ਦੇ ਸਹਿਯੋਗ ਨਾਲ ਲੱਖਦਾਤਾ ਪੀਰ ਅਤੇ ਬਾਬਾ ਮਲੇਰਕੋਟਲਾ ਵਾਲੇ ਮੀਰਾਂ ਸਾਹਿਬ ਦਾ 33ਵਾਂ ਸਾਲਾਨਾ ਸ਼ੁੱਭ ਦੀਵਾਨ ਘੜੈਲੀ ਰੋਡ ‘ਤੇ ਸਥਿਤ ਪੀਰਖਾਨਾ ਵਿਖੇ ਸਜਾਇਆ ਗਿਆ। ਇਸ ਸ਼ੁੱਭ ਦਿਹਾੜੇ ‘ਤੇ ਬਾਬਾ ਬਿੱਟੂ ਜੀ (ਪਟਿਆਲੇ ਵਾਲਿਆਂ) ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਕਮੇਟੀ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ। ਸਮਾਗਮ ਮੌਕੇ ਸ਼ੇਖ ਸਾਂਈਆਂ ਨੇ ਬਾਬਾ ਜੀ ਦੇ ਚਿਰਾਗਾਂ ਅੱਗੇ ਅਰਜ਼ ਦੁਆ ਕੀਤੀ ਤੇ ਬਾਬਾ ਜੀ ਦਾ ਯਸ਼ ਗਾਇਨ ਕੀਤਾ ਗਿਆ। ਕਮੇਟੀ ਵਲੋਂ ਪੀਰਖਾਨਾ ਨੂੰ ਰੰਗ ਬਰੰਗੀਆਂ ਦੀਪਮਲਾਵਾਂ ਨਾਲ ਬਾਖ਼ੂਬੀ ਢੰਗ ਨਾਲ ਸਜਾਇਆ ਗਿਆ ਤੇ ਵੱਖ-ਵੱਖ ਸਮਾਜ ਸੇਵੀ ਕਲੱਬਾਂ ਵਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਗਈ। ਸਮਾਗਮ ਮੌਕੇ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਧਾਰਮਿਕ ਸਮਾਗਮ ਮੌਕੇ ਭੰਡਾਰਾ ਅਤੁੱਟ ਵਰਤਿਆ। ਇਸ ਮੌਕੇ ਬਾਬਾ ਛੱਤਰੀ, ਬਾਬਾ ਬਘੇਲ ਸ਼ੇਖ, ਟੀ.ਟੀ. ਬਾਬਾ, ਸੁਭਾਸ਼ ਮੁਨੀਮ, ਭੂਸ਼ਣ ਰੂੜੇਕੇ ਵਾਲੇ, ਜਗਦੀਸ਼ ਰਾਏ ਘੁੰਨਸ, ਇੰਦਰਸੇਨ ਢਿਲਵਾਂ, ਭਗਵੰਤ ਰਾਏ, ਸ਼ਿਵਜੀ ਭੈਣੀ,ਜਤਿੰਦਰ ਘੁੰਨਸ਼, ਤਰਸੇਮ ਰੂੜੇਕੇ, ਕ੍ਰਿਸ਼ਨ ਕੁਮਾਰ, ਰਾਜੂ ਧੌਲਾ, ਲਵਲੀ ਕੁਮਾਰ, ਸੋਨੀ ਸ਼ਹਿਣਾ, ਰਾਜ ਕੁਮਾਰ ਪੱਖੋ, ਹਰਬੰਸ ਲਾਲ ਮੋੜ, ਜੁਬੀ ਬਾਂਸਲ, ਦਾਰਾ ਸਿੰਘ, ਸੁਰਿੰਦਰ ਕੁਮਾਰ, ਰਤਿਸ਼ ਗਰਗ, ਬਰਫ਼ੀ, ਕੇਵਲ ਬਰੇਟਾ, ਤਰਸੇਮ ਲਾਲ, ਕ੍ਰਿਸ਼ਨ ਗੋਇਲ, ਰਾਜੂ ਗੋਇਲ, ਬੰਟੀ ਸਟੂਡੀ�, ਸੁਸ਼ੀਲ ਕੁਮਾਰ, ਵਿਪਨ ਕੁਮਾਰ ਆਦਿ ਸਮੂਹ ਕਮੇਟੀ ਮੈਂਬਰ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 2 ਲੱਖ 73 ਹਜ਼ਾਰ ਪ੍ਰੈਗਾਬਾਲਿਨ ਕੈਪਸੂਲ ਅਤੇ 400 ਨਸ਼ੀਲੀ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਤਪਾ ਮੰਡੀ ਪੀਰਖਾਨਾ ਵਿਖੇ ਬੰਟੀ ਬਾਬਾ ਲੁਧਿਆਣਾ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ
Ad Position 24