15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪਿੰਡਾਂ ਦੇ ਵਿਕਾਸ ਅਤੇ ਮਨਰੇਗਾ ਮਜ਼ਦੂਰਾਂ ਦੇ ਕੰਮ ਨੂੰ ਕਰਮਚਾਰੀਆਂ ਦੀ ਹੜਤਾਲ ਨੇ ਮਾਰੀ ਡੂੰਘੀ ਸੱਟ

Ad Position 21
No active advertisement
ਅਜੀਤ ਡੈਸਕ 19-06-2026

ਮਹਿਲ ਕਲਾਂ, 18 ਜੂਨ (ਤਰਸੇਮ ਸਿੰਘ ਗਹਿਲ)-ਕੇਂਦਰ ਸਰਕਾਰ ਵਲੋਂ ਡਰੇਨਾਂ, ਕੱਸੀਆਂ, ਰਜਵਾਹਿਆਂ ਦੀ ਸਾਫ਼ ਸਫ਼ਾਈ ਤੋਂ ਇਲਾਵਾ ਸੜਕਾਂ ਦੀਆਂ ਬਰਮਾਂ ਨੂੰ ਪੂਰਨ ਦਾ ਕੰਮ ਮਨਰੇਗਾ ਕਾਮਿਆਂ ਤੋਂ ਖੋਹਣ ਕਰ ਕੇ ਪਹਿਲਾਂ ਹੀ ਗ਼ੁਰਬਤ ਭਰੀ ਜ਼ਿੰਦਗੀ ਬਸਰ ਕਰਨ ਵਾਲੇ ਮਨਰੇਗਾ ਕਾਮਿਆਂ ਦੇ ਕੰਮ ਨੂੰ ਹੁਣ ਸੂਬਾ ਭਰ ਦੇ ਮਨਰੇਗਾ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸ਼ੁਰੂ ਕੀਤੀ ਕਮਲਛੋੜ ਨੇ ਡੂੰਘੀ ਸੱਟ ਮਾਰੀ ਹੈ। ਮਨਰੇਗਾ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਜਿਉਂ-ਜਿਉਂ ਲੰਮੀ ਹੁੰਦੀ ਜਾ ਰਹੀ ਹੈ, ਤਿਉਂ-ਤਿਉਂ ਦਿਹਾਤੀ ਮਨਰੇਗਾ ਕਾਮਿਆਂ ਦੀ ਰੋਜ਼ਮਰ੍ਹਾ ਜ਼ਿੰਦਗੀ ਗ਼ੁਰਬਤ ਵੱਲ ਨੂੰ ਜਾ ਰਹੀ ਹੈ। ਮਨਰੇਗਾ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸ਼ੁਰੂ ਕੀਤੀ ਕਲਮਛੋੜ ਹੜਤਾਲ ‘ਤੇ ਝਾਤ ਮਾਰੀਏ ਤਾਂ ਆਊਟਸੋਰਸਿਸ ਅਤੇ ਠੇਕਾ ਆਧਾਰਤ ਮਨਰੇਗਾ ਕਰਮਚਾਰੀਆਂ ਦੀ ਭਰਤੀ ਸਰਕਾਰ ਵਲੋਂ 2008 ਵਿਚ ਸ਼ੁਰੂ ਕੀਤੀ ਸੀ, ਲਗਭਗ ਡੇਢ ਦਹਾਕੇ ਤੋਂ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਸੇਵਾਵਾਂ ਨਿਭਾ ਰਹੇ ਮਨਰੇਗਾ ਕਰਮਚਾਰੀਆਂ ਨੂੰ ਹੁਣ ਪੱਕੀ ਨੌਕਰੀ ਦੀ ਆਸ ਹੈ, ਉਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਖ਼ਾਲੀ ਅਸਾਮੀਆਂ ‘ਤੇ ਮਨਰੇਗਾ ਤੋਂ ਪੰਚਾਇਤ ਵਿਭਾਗ ਵਿਚ ਮਰਜ਼ ਹੋਕੇ ਪੱਕੀ ਨੌਕਰੀ ਚਾਹੁੰਦੇ ਹਨ। ਮਨਰੇਗਾ ਵਿਚ ਏ.ਪੀ.�, ਟੀ.ਏ ਟੈਕਨੀਕਲ ਅਸਿਸਟੈਂਟ, ਗ੍ਰਾਮ ਰੁਜ਼ਗਾਰ ਸੇਵਕ ਤੋਂ ਇਲਾਵਾ ਜ਼ਿਲ੍ਹਾ ਨੋਡਲ ਅਫ਼ਸਰ ਪਿਛਲੇ ਕਰੀਬ 10 ਸਾਲਾਂ ਤੋਂ ਵੱਧ ਸਮਾਂ ਤੋਂ ਠੇਕਾ ਆਧਾਰਤ ਨੌਕਰੀ ਕਰ ਚੁੱਕੇ ਹਨ ਤੇ ਪੰਜਾਬ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਆਊਟਸੋਰਸਿਸ ਤੇ ਠੇਕਾ ਆਧਾਰਤ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਜਿਸ ਅਧੀਨ ਹੁਣ ਮਨਰੇਗਾ ਕਰਮਚਾਰੀਆਂ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਮਨਰੇਗਾ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਦਾ ਡੂੰਘਾ ਅਸਰ ਪਿੰਡਾਂ ਦੇ ਵਿਕਾਸ ‘ਤੇ ਪੈ ਰਿਹਾ ਹੈ, ਮਨਰੇਗਾ ਵਿਚ ਕੰਮ ਕਰਦੇ ਕਾਮਿਆਂ ਨੂੰ ਮਸਟਰੋਲ ਜਾਰੀ ਨਾ ਹੋਣ ਕਰ ਕੇ ਪਿਛਲੇ ਕਰੀਬ 15 ਦਿਨ ਤੋਂ ਨਵਾਂ ਕੰਮ ਨਹੀਂ ਮਿਲ ਰਿਹਾ ਅਤੇ ਨਾ ਹੀ ਕੀਤੇ ਕੰਮਾਂ ਦੀ ਰਾਸ਼ੀ ਮਿਲ ਰਹੀ ਹੈ। ਅੱਜ ਮਹਿਲ ਕਲਾਂ ਵਿਖੇ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਅਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਸਹਿਜੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਰੇਗਾ ਕਾਮਿਆਂ ਨੂੰ ਤੁਰੰਤ ਕੰਮ ਜਾਰੀ ਕਰਨ, ਨਵੇਂ ਮਸਟਰੋਲ ਕੱਢਣ ਅਤੇ ਕੀਤੇ ਕੰਮਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਗਈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

Ad Position 22
No active advertisement
ਪਿਛਲੀ ਖ਼ਬਰ ਚੰਨਣਵਾਲ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ਾਨਦਾਰ ਸ਼ੁਰੂਆਤ ਅਗਲੀ ਖ਼ਬਰ ਪੁਲਿਸ ਵਲੋਂ 2 ਲੱਖ 73 ਹਜ਼ਾਰ ਪ੍ਰੈਗਾਬਾਲਿਨ ਕੈਪਸੂਲ ਅਤੇ 400 ਨਸ਼ੀਲੀ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Ad Position 24