ਹੰਡਿਆਇਆ, 18 ਜੂਨ (ਗੁਰਜੀਤ ਸਿੰਘ ਖੁੱਡੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ: ਪਰਮਜੀਤ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਸਮਰ ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਸਾਹਿਬ ਗੁਰੂਸਰ ਕੱਚਾ ਵਿਖੇ ਲਗਾਇਆ ਗਿਆ ਅਤੇ ਸਮਾਗਮ ਦੌਰਾਨ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰਾ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਯੂਨੀਵਰਸਿਟੀ, ਕਾਲਜ, ਸਕੂਲਾਂ ਤੋਂ ਇਲਾਵਾ ਚੰਡੀਗੜ੍ਹ ਵਿਖੇ ਯੂ.ਪੀ.ਐਸ.ਸੀ. ਪੇਪਰਾਂ ਦੀ ਤਿਆਰੀ ਲਈ ਮੁਫ਼ਤ ਵਿੱਦਿਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਈ.ਏ.ਐਸ., ਆਈ.ਪੀ.ਐਸ. ਦੀ ਤਿਆਰੀ ਵਿਚ 200 ਨੌਜਵਾਨ ਪੇਪਰ ਦੇਣਗੇ। ਜਿਸ ਨਾਲ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵਧੇਗਾ। ਜਥੇਦਾਰ ਖ਼ਾਲਸਾ ਤੇ ਪ੍ਰਬੰਧਕਾਂ ਮੈਨੇਜਰ ਨਿਰਮਲ ਸਿੰਘ ਰਾਜੀਆ, ਨਛੱਤਰ ਸਿੰਘ ਭਰੀ, ਹਾਕਮ ਸਿੰਘ ਭਰੀ, ਮੱਖਣ ਸਿੰਘ ਮਹਿਰਮੀਆ, ਬਲਦੇਵ ਸਿੰਘ ਭਰੀ, ਸੁਖਵਿੰਦਰ ਸਿੰਘ ਮਠਾੜੂ, ਮਾ: ਸੁਖਦੇਵ ਸਿੰਘ, ਮਨਦੀਪ ਕੌਰ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਬੇਅੰਤ ਸਿੰਘ ਧਾਲੀਵਾਲ, ਸਰਬਜੀਤ ਸਿੰਘ, ਗੁਰਜੰਟ ਸਿੰਘ ਸੋਨਾ, ਦਰਸ਼ਨ ਸਿੰਘ, ਕਰਨੈਲ ਸਿੰਘ ਜੀ.ਜੀ., ਦਰਸ਼ਨ ਸਿੰਘ ਚੀਮਾ, ਬਲਵੰਤ ਸਿੰਘ ਭੈਣੀ ਵਾਲੇ, ਦਰਸ਼ਨ ਸਿੰਘ ਮੇਟ, ਹਰਮਨਦੀਪ ਸਿੰਘ ਤਲਵਿੰਦਰ ਸਿੰਘ ਆਦਿ ਸਮੇਤ ਹਾਜ਼ਰ ਸਨ।
ਹੰਡਿਆਇਆ ਵਿਖੇ ਸਮਰ ਗੁਰਮਤਿ ਕੈਂਪ ਦੇ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ
ਅਜੀਤ ਡੈਸਕ
19-06-2026