ਬਰਨਾਲਾ, 21 ਜੂਨ (ਨਰਿੰਦਰ ਅਰੋੜਾ)-ਗ੍ਰਹਿ ਮੰਤਰੀ ਅਮਿੱਤ ਸ਼ਾਹ ਯੂਥ ਬ੍ਰਿਗੇਡ ਵਲੋਂ ਬਰਨਾਲਾ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਸੰਗਠਨ ਮਹਾਂਮੰਤਰੀ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਸਵਾਮੀ ਮੋਹਿੰਦਰ ਪਾਲ ਸਨਾਤਨੀ, ਰਾਸ਼ਟਰੀ ਉਪ ਪ੍ਰਧਾਨ ਪਵਨ ਦੇਵਗਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਸਵਾਮੀ ਮੋਹਿੰਦਰ ਪਾਲ ਸਨਾਤਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਯੂਥ ਬ੍ਰਿਗੇਡ ਸਿਰਫ਼ ਸੰਗਠਨ ਨਹੀਂ, ਸਗੋਂ ਨੌਜਵਾਨਾਂ ਨੂੰ ਰਾਸ਼ਟਰ ਸੇਵਾ ਲਈ ਤਿਆਰ ਕਰਨ ਵਾਲਾ ਤਾਕਤਵਰ ਮੰਚ ਹੈ। ਬ੍ਰਿਗੇਡ ਦਾ ਉਦੇਸ਼ ਨੌਜਵਾਨਾਂ ਵਿਚ ਲੀਡਰਸ਼ਿਪ, ਅਨੁਸ਼ਾਸਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸੰਗਠਨ ਜ਼ਮੀਨੀ ਪੱਧਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਮਾਧਿਅਮ ਬਣੇਗਾ ਅਤੇ ਨੌਜਵਾਨਾਂ ਨੂੰ ਸਕਾਰਾਤਮਿਕ ਦਿਸ਼ਾ ਦੇਵੇਗਾ। ਯੂਥ ਬ੍ਰਿਗੇਡ ਦੇਸ਼-ਭਗਤੀ ਅਤੇ ਜਨਸੇਵਾ ਦੇ ਮੁੱਲਾਂ ਨਾਲ ਮਜ਼ਬੂਤ ਜਨ-ਅੰਦੋਲਨ ਦਾ ਰੂਪ ਧਾਰੇਗੀ। ਸਵਾਮੀ ਸਨਾਤਨੀ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ ਅਤੇ ਇਸ ਵਿਚ ਯੂਥ ਬ੍ਰਿਗੇਡ ਅਹਿਮ ਰੋਲ ਅਦਾ ਕਰੇਗੀ। ਸਮਾਗਮ ਦੌਰਾਨ ਜ਼ਿਲ੍ਹਾ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਰਜਨੀਸ਼ ਸ਼ਰਮਾ, ਉਪ ਪ੍ਰਧਾਨ ਹਰਕਿਸ਼ਨ ਪਚੋਰੀ, ਗਗਨੀਸ਼, ਪਰਦੀਪ ਦਾਸ, ਸੁਖਦੀਪ ਕੁਮਾਰ, ਜਨਰਲ ਸਕੱਤਰ ਡਾ: ਜਸਵਿੰਦਰ ਸਿੰਘ, ਦਲ ਚੰਦ, ਸਾਹਿਲ ਗੁਪਤਾ, ਸਕੱਤਰ ਗੁਰਜੰਟ ਸਿੰਘ, ਆਈ.ਟੀ. ਸੈੱਲ ਇੰਚਾਰਜ ਪਰਦੀਪ ਸਿੰਘ, ਬੁਲਾਰਾ ਹਰਪਾਲ ਸਿੰਘ ਗਿੱਲ, ਕੈਸ਼ੀਅਰ ਸਾਜਨ ਬਾਂਸਲ, ਐਗਜ਼ੀਕਿਊਟਿਵ ਮੈਂਬਰ ਮੋਹਿਤ ਸਰੀਨ, ਭੋਲਾ ਸਿੰਘ, ਦੱੁਲੇ ਚੰਦ, ਦੀਪਕ ਕੁਮਾਰ, ਸਾਹਿਲ, ਸੇਵਾ ਸਿੰਘ, ਸੁਰਿੰਦਰ ਕੁਮਾਰ, ਗੁਰਤੇਜ ਸਿੰਘ, ਸੁਰਿੰਦਰ ਕੁਮਾਰ (ਸੇਖਾ ਰੋਡ), ਵਿੱਕੀ ਸਿੰਘ, ਅਮਨਦੀਪ ਸਿੰਘ ਬਣਾਏ ਗਏ ਹਨ। ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਰਜਨੀਸ਼ ਸ਼ਰਮਾ ਨੇ ਸੰਗਠਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਰਨਾਲਾ ਜ਼ਿਲ੍ਹੇ ਵਿਚ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨਗੇ। ਸਮਾਗਮ ਵਿਚ ਪ੍ਰਦੇਸ਼ ਉਪ ਪ੍ਰਧਾਨ ਐਡਵੋਕੇਟ ਦਿਨੇਸ਼ ਕੁਮਾਰ, ਸੰਗਠਨ ਮਹਾਂਮੰਤਰੀ ਗੁਰਸ਼ਰਨ ਸਿੰਘ ਸੋਢੀ, ਪ੍ਰਦੇਸ਼ ਉਪ ਪ੍ਰਧਾਨ ਬਲਜਿੰਦਰ ਸਿੰਘ ਅਤੇ ਮੀਡੀਆ ਸੈੱਲ ਦੇ ਮੈਂਬਰ ਵੀ ਹਾਜ਼ਰ ਸਨ।
ਯੂਥ ਬ੍ਰਿਗੇਡ ਵਲੋਂ ਬਰਨਾਲਾ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਕਰਵਾਇਆ
ਅਜੀਤ ਡੈਸਕ
22-06-2026