ਸ਼ਹਿਣਾ, 21 ਜੂਨ (ਸੁਰੇਸ਼ ਗੋਗੀ)- ਕਾਂਗਰਸ ਪਾਰਟੀ ਦੇ ਐਸ.ਸੀ. ਡਿਪਾਰਟਮੈਂਟ ਦੇ ਅਹੁਦੇਦਾਰਾਂ ਦੀ ਜ਼ਿਲ੍ਹਾ ਪੱਧਰੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਵੇਗੀ। ਇਹ ਸ਼ਬਦ ਗੁਰਮੇਲ ਸਿੰਘ ਮੌੜ ਜ਼ਿਲ੍ਹਾ ਚੇਅਰਮੈਨ ਐਸ.ਸੀ. ਡਿਪਾਰਟਮੈਂਟ ਕਾਂਗਰਸ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਐਸ.ਸੀ. ਡਿਪਾਰਟਮੈਂਟ ਦੇ ਸੂਬਾ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਦੀ ਅਗਵਾਈ ਵਿਚ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਜਿਵੇਂ ਕਿ ਸ਼ੇਰਪੁਰ ਤੋਂ ਰੁਪਿੰਦਰ ਸਿੰਘ, ਮਹਿਲ ਕਲਾਂ ਤੋਂ ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਬਰਨਾਲਾ ਦਿਹਾਤੀ ਤੋਂ ਨਛੱਤਰ ਸਿੰਘ ਆਦਿ ਲਾਏ ਗਏ ਹਨ। ਜਦਕਿ ਬਾਕੀ ਦੇ ਬਲਾਕਾਂ ਵਿਚ ਛੇਤੀ ਵੀ ਬਲਾਕ ਚੇਅਰਮੈਨ ਲਾਏ ਜਾਣਗੇ। ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭਦੌੜ ਤੋਂ ਦੋ ਐਸ.ਸੀ. ਬਲਾਕ ਚੇਅਰਮੈਨ ਸ਼ਹਿਣਾ ਤੇ ਧੌਲਾ ਤੋਂ ਲਾਏ ਜਾਣਗੇ । ਉਨ੍ਹਾਂ ਨੇ ਕਿਹਾ ਕਿ ਅਗਲੇ ਪੜਾਅ ਦੌਰਾਨ ਹਰ ਬੂਥ ਪੱਧਰ ‘ਤੇ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ, ਜਿਸ ‘ਚ ਇਕ �ਰਤ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ । ਬਰਨਾਲਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ‘ਚ, ਜਿਸ ਵੀ ਕਿਸੇ ਉਮੀਦਵਾਰ ਨੂੰ ਕਾਂਗਰਸ ਪਾਰਟੀ ਟਿਕਟ ਦੇਵੇਗੀ । ਉਸ ਦੀ ਜਿੱਤ ਲਈ ਐਸ.ਸੀ. ਡਿਪਾਰਟਮੈਂਟ ਅਹਿਮ ਭੂਮਿਕਾ ਨਿਭਾਏਗਾ । ਉਨ੍ਹਾਂ ਇਹ ਵੀ ਕਿਹਾ ਕਿ ਗ਼ਰੀਬ ਤੇ ਮਜ਼ਦੂਰ ਲੋਕ ਮੌਜੂਦਾ ਸਰਕਾਰ ਤੋਂ ਤੰਗ ਹਨ ਕਿਉਂਕਿ ਕਿਸੇ ਵੀ ਮਜ਼ਦੂਰ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਕਾਂਗਰਸ ਪਾਰਟੀ ਮਜ਼ਬੂਤ ਹੋ ਕੇ ਵਿਧਾਨ ਸਭਾ ਚੋਣਾਂ ਲੜੇਗੀ ।
ਜ਼ਿਲ੍ਹਾ ਪੱਧਰੀ ਸੂਚੀ ਛੇਤੀ ਜਾਰੀ ਕੀਤੀ ਜਾਵੇਗੀ- ਗੁਰਮੇਲ ਸਿੰਘ ਮੌੜ
ਅਜੀਤ ਡੈਸਕ
22-06-2026