ਸ਼ਹਿਣਾ, 24 ਜੂਨ (ਸੁਰੇਸ਼ ਗੋਗੀ)- ਸੁਖਪੁਰਾ ਮੌੜ, ਖੁੱਡੀ ਕਲਾਂ ਰੋਡ ’ਤੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਵਾਲਿਆਂ ਦਾ ਕਿਸਾਨਾਂ ਕੁਟਾਪਾ ਕਰ ਕੇ ਸ਼ਹਿਣਾ ਪੁਲਿਸ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਚਰਨ ਸਿੰਘ ਸੁਖਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਪ੍ਰਗਟ ਸਿੰਘ, ਮਨਜੀਤਪਾਲ ਸਿੰਘ ਬਿਊਟੀ, ਪੂਰਨ ਸਿੰਘ, ਲਾਭ ਸਿੰਘ, ਰਾਜਿੰਦਰ ਸਿੰਘ, ਗੱਗੀ ਸਿੰਘ, ਮੱਘਰ ਸਿੰਘ ਆਦਿ ਨੇ ਦੱਸਿਆ ਕਿ ਖੁੱਡੀ ਕਲਾਂ ਰੋਡ ’ਤੇ ਕਿਸਾਨ ਹਰਦੇਵ ਸਿੰਘ ਦੀ ਮੋਟਰ ’ਤੇ ਅੱਠ ਨੌਜਵਾਨ ਤਾਰਾਂ ਚੋਰੀ ਕਰ ਰਹੇ ਸਨ ਅਤੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰ ਕੇ ਝੋਲੇ ਵਿਚ ਪਾ ਰਹੇ ਸਨ। ਕਿਸਾਨ ਹਰਦੇਵ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚੋਰਾਂ ਨੇ ਡਰਾਉਣਾ, ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ । ਕਿਸਾਨ ਨੇ ਰੌਲਾ ਪਾ ਕੇ ਹੋਰ ਵੀ ਕਿਸਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ । ਜਿਨ੍ਹਾਂ ਨੇ ਚੋਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਉੱਪਰ ਕੁਟਾਪਾ ਚਾੜ੍ਹ ਦਿੱਤਾ ਗਿਆ, ਜਿਸ ਦੌਰਾਨ ਪੰਜ ਤਾਰਾ ਚੋਰ ਭੱਜਣ ਵਿਚ ਸਫਲ ਹੋ ਗਏ ਅਤੇ ਤਿੰਨ ਤਾਰਾਂ ਚੋਰਾਂ ਨੂੰ ਸ਼ਹਿਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੋ ਪਿੰਡ ਢਿਲਵਾਂ ਦੇ ਦੱਸੇ ਜਾਂ ਰਹੇ ਹਨ । ਕਿਸਾਨਾਂ ਨੇ ਦੱਸਿਆ ਕਿ ਚੋਰਾਂ ਵਲੋਂ ਵੱਢੀਆਂ ਗਈਆਂ ਕੇਬਲ ਤਾਰਾਂ ਅਤੇ ਤਾਰਾਂ ਦੇ ਖੋਲ ਵੀ ਸ਼ਹਿਣਾ ਪੁਲਿਸ ਨੂੰ ਦਿੱਤੇ ਗਏ ਹਨ। ਜਦੋਂ ਇਸ ਸਬੰਧੀ ਥਾਣਾ ਸ਼ਹਿਣਾ ਦੀ ਮੁਖੀ ਮੈਡਮ ਰੈਨੂੰ ਪਰੋਚਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਚੋਰਾਂ ਉੱਪਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਸੁਖਪੁਰਾ ਵਿਖੇ ਤਾਰ ਚੋਰਾਂ ਦਾ ਕੁਟਾਪਾ ਕਰ ਕੇ ਸ਼ਹਿਣਾ ਪੁਲਿਸ ਹਵਾਲੇ ਕੀਤੇ
ਅਜੀਤ ਡੈਸਕ
25-06-2026