19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪਾਵਰਕਾਮ ਐਨ.ਸੀ.ਸੀ. ਅਤੇ ਸੀ.ਆਰ.ਸੀ. ਕਾਮਿਆਂ ਦੀ ਹੜਤਾਲ ਜਾਰੀ

Ad Position 21
No active advertisement
ਅਜੀਤ ਡੈਸਕ 26-06-2026
ਬਰਨਾਲਾ, 25 ਜੂਨ (ਅਸ਼ੋਕ ਭਾਰਤੀ)-ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਸਰਕਲ ਬਰਨਾਲਾ ਪਾਵਰਕਾਮ ਦੇ ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਇਸ ਮੌਕੇ ਜਗਦੀਪ ਗਰਗ, ਅਸ਼ਵਨੀ ਗਰਗ ਅਤੇ ਨਦੀਮ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਐਨ.ਸੀ.ਸੀ ਅਤੇ ਸੀ.ਆਰ.ਸੀ ਕਾਮਿਆਂ ਨੂੰ ਸਿੱਧਾ ਵਿਭਾਗ ਵਿਚ ਸ਼ਾਮਿਲ ਕੀਤਾ ਜਾਵੇ ਅਤੇ ਲਟਕਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ। ਕਿਉਂਕਿ ਪੰਜਾਬ ਦੀ ਸਰਕਾਰ ਵਲੋਂ ਸੱਤਾ ਦੇ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਹਰ ਇਕ ਠੇਕਾ ਕਾਮੇ ਨੂੰ ਸਿੱਧਾ ਵਿਭਾਗ ਵਿਚ ਸ਼ਾਮਿਲ ਕੀਤਾ ਜਾਵੇਗਾ। ਪਰ ਅੱਜ ਪੰਜਾਬ ਦੀ ਸਰਕਾਰ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਸ ਨੂੰ ਠੇਕਾ ਕਾਮੇ ਬਰਦਾਸ਼ਤ ਨਹੀਂ ਕਰਨਗੇ। ਠੇਕਾ ਕਾਮਿਆਂ ਨੇ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਉਨ੍ਹਾਂ ਐਨ.ਸੀ.ਸੀ. ਅਤੇ ਸੀ.ਆਰ.ਸੀ ਕਾਮਿਆਂ ਨੂੰ ਸਿੱਧਾ ਵਿਭਾਗ ਵਿਚ ਸ਼ਾਮਿਲ ਕਰਨ ਸਮੇਤ ਕਾਮਿਆਂ ਦੀ ਤਨਖ਼ਾਹ ਵਿਚ ਵਾਧਾ ਕਰਨ, ਕਾਮਿਆਂ ਉੱਤੇ ਪਾਇਆ ਜਾ ਰਿਹਾ ਵਾਧੂ ਕੰਮ ਦਾ ਬੋਝ ਰੋਕਣ, ਐਨ.ਸੀ.ਸੀ ਅਤੇ ਸੀ.ਆਰ.ਸੀ ਕਾਮਿਆਂ ਦੀ ਭਰਤੀ ਕਰਨ ਦੀ ਮੰਗ ਕੀਤੀ। ਜੇਕਰ ਸਰਕਾਰ ਨੇ ਐਨ.ਸੀ.ਸੀ. ਅਤੇ ਸੀ.ਆਰ.ਸੀ ਕਾਮਿਆਂ ਨੂੰ ਸਿੱਧਾ ਵਿਭਾਗ ਵਿਚ ਲੈਣ ਤੋਂ ਪਾਸਾ ਵੱਟਿਆ ਤਾਂ ਪੰਜਾਬ ਭਰ ਦੇ ਸੀ.ਐਚ.ਬੀ ਕਾਮੇ ਮੁਕੰਮਲ ਹੜਤਾਲ ਕਰ ਸੰਘਰਸ਼ ਦੇ ਮੈਦਾਨ ਵਿਚ ਸ਼ਾਮਿਲ ਹੋਣਗੇ। ਜਥੇਬੰਦੀ ਵਲੋਂ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਇਸ ਮੌਕੇ ਬਰਨਾਲਾ ਸਰਕਲ ਪ੍ਰਧਾਨ ਜਗਦੀਪ ਗਰਗ, ਸਰਕਲ ਉੱਪ ਪ੍ਰਧਾਨ ਮੁਹੰਮਦ ਸ਼ਾਹਿਦ, ਕੈਸ਼ੀਅਰ ਜਗਮੀਤ ਸਿੰਘ, ਸਕੱਤਰ ਭਲਿੰਦਰ ਸਿੰਘ, ਉੱਪ ਸਕੱਤਰ ਤੇ ਡਿਵੀਜ਼ਨ ਮਲੇਰਕੋਟਲਾ ਪ੍ਰਧਾਨ ਨਦੀਮ, ਬਰਨਾਲਾ ਡਵੀਜ਼ਨ ਪ੍ਰਧਾਨ ਅਸ਼ਵਨੀ ਗਰਗ, ਮੀਡੀਆ ਸਲਾਹਕਾਰ ਅਮਨਦੀਪ ਸਿੰਘ ਭੋਤਨਾ ਅਤੇ ਕਰਮਜੀਤ ਸਿੰਘ ਗਾਦੜਾ, ਬਰਨਾਲਾ ਡਿਵੀਜ਼ਨ ਤੋਂ ਦਿਹਾਤੀ ਪ੍ਰਧਾਨ ਰਜਿੰਦਰਪਾਲ ਸਿੰਘ, ਸਰਕਲ ਕੈਸ਼ੀਅਰ ਗੁਰਮੁੱਖ ਸਿੰਘ, ਧੀਰਜ ਕੁਮਾਰ, ਪ੍ਰਿੰਸ ਕੁਮਾਰ, ਮਲੇਰਕੋਟਲਾ ਡਿਵੀਜ਼ਨ ਤੋਂ ਕਰਮਜੀਤ ਸਿੰਘ, ਦਵਿੰਦਰ ਸਿੰਘ ਸ਼ੋਰੀ, ਮਨਦੀਪ ਸਿੰਘ, ਮੁਹੰਮਦ ਅਖਲਾਦ ਅਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧਾਲੀਵਾਲ ਨੇ ਯੂਥ ਕਾਂਗਰਸ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਫ਼ਰਜ਼ੀ ਵੀਡੀਓਜ਼ ਅਤੇ ਝੂਠਾ ਪ੍ਰਚਾਰ ਮੈਨੂੰ ਕੰਮ ਕਰਨ ਤੋਂ ਨਹੀਂ ਰੋਕ ਸਕਦਾ-ਮੁੱਖ ਮੰਤਰੀ
Ad Position 24