ਭਦੌੜ, 26 ਜੂਨ (ਵਿਨੋਦ ਕਲਸੀ/ਰਜਿੰਦਰ ਬੱਤਾ)-ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭਦੌੜ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਚਿੱਟੇ ਰੰਗ ਦੀ ਗੱਡੀ ਦੇ ਵਿਚ ਵਿਅਕਤੀਆਂ ਨੂੰ ਫੜ ਕੇ ਉਨ੍ਹਾਂ ਕੋਲੋਂ 350 ਗ੍ਰਾਮ ਹੈਰੋਇਨ (ਚਿੱਟਾ) ਫੜਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ. ਸੁਰਿੰਦਰ ਸਿੰਘ ਜੀ.ਆਰ.ਪੀ. ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਜੰਗੀਆਣਾ ਦੇ ਬੱਸ ਸਟੈਂਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਭਦੌੜ ਸਾਈਡ ਤੋਂ ਇਕ ਗੱਡੀ ਚਿੱਟੇ ਰੰਗ ਦੀ ਹੌਂਡਾ ਸਿਟੀ ਜਿਸ ਦਾ ਨੰ: ਐਚ. ਆਰ-26 ਏ. ਐਨ-9469 ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਏ.ਐਸ.ਆਈ. ਸੁਰਿੰਦਰ ਸਿੰਘ ਦੇ ਪੁੱਛਣ ’ਤੇ ਗੱਡੀ ਵਿਚ ਸਵਾਰ ਵਿਅਕਤੀਆਂ ਨੇ ਆਪਣੇ ਨਾਮ ਗੁਰਵਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਖਡਿਆਲ ਜ਼ਿਲ੍ਹਾ ਸੰਗਰੂਰ, ਕਰਨ ਅਰੋੜਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਨਮਕ ਮੰਡੀ ਅੰਮ੍ਰਿਤਸਰ, ਤਰਨਦੀਪ ਸਿੰਘ ਪੁੱਤਰ ਤਿਰਲੋਕ ਸਿੰਘ ਵਾਸੀ ਅੰਮ੍ਰਿਤਸਰ, ਹਰਕ੍ਰਿਸ਼ਨ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਜਖੇਪਲ ਦੱਸਿਆ ਅਤੇ ਉਨ੍ਹਾਂ ਦੀ ਗੱਡੀ ਦੀ ਚੈਕਿੰਗ ਦੌਰਾਨ ਡੈਸ਼ਬੋਰਡ ਵਿਚੋਂ ਇਕ ਹਰੇ ਰੰਗ ਦਾ ਲਿਫ਼ਾਫ਼ੇ ਵਿਚੋਂ 350 ਗ੍ਰਾਮ ਹੈਰੋਇਨ ਰੰਗ (ਚਿੱਟਾ) ਬਰਾਮਦ ਹੋਈ। ਜਿਸ ਦੇ ਆਧਾਰ ’ਤੇ ਦੋਸ਼ੀਆਨ ਗੁਰਵਿੰਦਰ ਸਿੰਘ, ਕਰਨ ਅਰੋੜਾ, ਤਰਨਦੀਪ ਸਿੰਘ, ਹਰਕ੍ਰਿਸ਼ਨ ਸਿੰਘ ਦੇ ਖ਼ਿਲਾਫ਼ ਥਾਣਾ ਭਦੌੜ ਵਿਖੇ ਮੁਕੱਦਮਾ ਨੰ: 48 ਐਨ.ਡੀ.ਪੀ.ਐਸ. ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਮੁਕੱਦਮੇ ਦੀ ਤਫ਼ਤੀਸ਼ ਹਲੇ ਬਾਕੀ ਹੈ ਦੋਸ਼ੀਆਨ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਅਹਿਮ ਸੁਰਾਗ ਹੱਥ ਲੱਗਣ ਦੀ ਉਮੀਦ ਹੈ। ਇਸ ਮੌਕੇ ਐਸ.ਆਈ. ਸਾਹਿਲ, ਏ.ਐਸ.ਆਈ. ਸੁਰਿੰਦਰ ਸਿੰਘ ਜੀ.ਆਰ.ਪੀ. ਏ.ਐਸ.ਆਈ. ਪਵਨ ਕੁਮਾਰ ਬਾਵਾ, ਥਾਣਾ ਭਦੌੜ ਦੇ ਮੁੱਖ ਮੁਨਸ਼ੀ ਹਰਦੀਪ ਸਿੰਘ, ਐਚ.ਜੀ. ਜਸਵੰਤ ਸਿੰਘ ਹਾਜ਼ਰ ਸਨ।