ਲੌਂਗੋਵਾਲ, 29 ਜੂਨ (ਸ.ਸ. ਖੰਨਾ, ਵਿਨੋਦ) - ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਵਿਖੇ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਜਾਂਦਾ ਹੈ। ਇਸ ਮੌਕੇ ਸ਼੍ਰੀ ਆਸਾ ਦੀ ਵਾਰ ਦਾ ਕੀਰਤਨ ਅਤੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਬਾਬਾ ਕੁਲਵੰਤ ਸਿੰਘ ਕਾਂਤੀ,ਬਾਬਾ ਮੱਖਣ ਸਿੰਘ ਅਤੇ ਭਾਈ ਮੋਹਣ ਸਿੰਘ ਵਲੋ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਭੋਗ ਉਪਰੰਤ ਨਗਰ ਕੌਂਸਲ ਲੌਂਗੋਵਾਲ ਦੇ ਨਵੇਂ ਚੁਣੇ ਪ੍ਰਧਾਨ ਰਛਪਾਲ ਕੌਰ, ਸੀ,ਪ੍ਰਧਾਨ ਕੁਲਦੀਪ ਸਿੰਘ ਮਾਨ ਅਤੇ ਹੋਰ ਕੌਂਸਲਰਾਂ ਦਾ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਹਰਜਿੰਦਰ ਸਿੰਘ ਅਤੇ ਪ੍ਰਧਾਨ ਗੁਰਜੰਟ ਵਿੱਚ ਦੁੱਲਟ ਵੱਲੋਂ ਸਿਰੋਪਾਉ ਕੇ ਸਨਮਾਨ ਕੀਤਾ ਗਿਆ। ਜਥੇਦਾਰ ਅਵਤਾਰ ਸਿੰਘ ਦੁੱਲਟ ਨੇ ਆਈਆਂ ਸੰਗਤਾਂ ਦਾ ਸਾਰੀ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਬਕਾ ਕਾਨੂੰਗੋ ਗੁਰਜੀਤ ਸਿੰਘ ਦੁੱਲਟ,ਸੁਰਜੀਤ ਸਿੰਘ ਮੱਸੇਕਾ , ਪੂਰਨ ਸਿੰਘ ਦੁੱਲਟ, ਗੁਰਜੰਟ ਸਿੰਘ, ਜੁਗਰਾਜ ਸਿੰਘ ਫੌਜੀ, ਡਾਕਟਰ ਦਰਸ਼ਨ ਸਿੰਘ ਖੀਵੇ ਵਾਲੇ, ਕਰਮਜੀਤ ਕੌਰ ਮੀਤ ਪ੍ਰਧਾਨ, ਅਮਰਜੀਤ ਕੌਰ ,ਸਰਬਜੀਤ ਕੌਰ ,ਜਸਵੀਰ ਕੌਰ ਬਲਵਿੰਦਰ ਸਿੰਘ (ਸਾਰੇ ਕੌਂਸਲਰ) ਜਸਵਿੰਦਰ ਸਿੰਘ ਨੱਪੀ, ਸਾਬਕਾ ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਦੁੱਲਟ, ਬਲਵਿੰਦਰ ਸਿੰਘ ਢਿੱਲੋ, ਸੂਬੇਦਾਰ ਮੇਲਾ ਸਿੰਘ,ਸੈਕਟਰੀ ਅਮਨਦੀਪ ਸਿੰਘ ਚਹਿਲ ਆਦਿ ਹਾਜਰ ਸਨ।