ਤਪਾ ਮੰਡੀ, 5 ਜੁਲਾਈ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੀ ਸਕੂਲ ਰੋਡ ’ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੁੱਖ ਗੇਟ ਅੱਗੇ ’ਤੇ ਕੂੜੇ ਦੇ ਵੱਡੇ-ਵੱਡੇ ਢੇਰਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਥੋਂ ਤੱਕ ਕਿ ਸਕੂਲ ਦੇ ਵਿਦਿਆਰਥੀ ਅਤੇ ਪੂਰਾ ਸਟਾਫ਼ ਇਸੇ ਮੁੱਖ ਗੇਟ ਰਾਹੀਂ ਸਕੂਲ ਅੰਦਰ ਆਉਂਦੇ ਤੇ ਜਾਂਦੇ ਹਨ ਪਰ ਕਿਸੇ ਵਲੋਂ ਵੀ ਭੋਰਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਨੂੰ ਦੇਖਦਿਆਂ ਹੋਇਆ ਨਗਰ ਕੌਂਸਲ ਵਲੋਂ ਸਕੂਲ ਦੇ ਗੇਟ ’ਤੇ ਦੋ ਕੂੜੇ ਦਾਨ ਵੀ ਰੱਖੇ ਹੋਏ ਹਨ ਪਰ ਲੋਕਾਂ ਵਲੋਂ ਖੁੱਲ੍ਹੀ ਥਾਂ ’ਤੇ ਹੀ ਕੂੜਾ ਨੇ ਸੁੱਟਿਆ ਜਾ ਰਿਹਾ ਹੈ। ਦੂਸਰਾ ਸਕੂਲ ਦੇ ਗੇਟ ਨਾਲ ਆਮ ਲੋਕਾਂ ਲਈ ਪਿਸ਼ਾਬ ਘਰ ਬਣਿਆ ਹੋਇਆ ਹੈ ਜਿੱਥੋਂ ਖੜਨਾ ਵੀ ਬਹੁਤ ਮੁਸ਼ਕਿਲ ਹੋ ਰਿਹਾ ਹੈ। ਇਸ ਸਬੰਧੀ ਸ਼ਹਿਰੀਆਂ ਨੇ ਦੱਸਿਆ ਕਿ ਅੱਜ ਹੋਈ ਹਲਕੀ ਬਰਸਾਤ ਕਾਰਨ ਕੂੜੇ ਦੇ ਢੇਰਾਂ ਵਿਚ ਸੜ੍ਹਾਂਦ ਮਾਰ ਰਹੀ ਹੈ। ਦੂਜਾ ਨਗਰ ਕੌਂਸਲ ਵਲੋਂ ਸਕੂਲ ਦੇ ਮੁੱਖ ਗੇਟ ’ਤੇ ਦੋ ਕੂੜਾਦਾਨ ਲਾਏ ਗਏ ਹਨ। ਉਨ੍ਹਾਂ ਨੂੰ ਕਾਫੀ ਉੱਚਾ ਲਾਇਆ ਗਿਆ ਹੈ ਜਿਸ ਕਾਰਨ ਉਨ੍ਹਾਂ ਵਿਚ ਕੂੜਾ ਸੁੱਟਣਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ। ਨਗਰ ਕੌਂਸਲ ਵਲੋਂ ਸਫ਼ਾਈ ਵੱਲ ਭੋਰਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰੀਆਂ ਨੇ ਕਿਹਾ ਕਿ ਜੇਕਰ ਕੂੜੇ ਦੇ ਢੇਰਾਂ ਨੂੰ ਸਮੇਂ ਸਿਰ ਨਾ ਚੁੱਕਿਆ ਗਿਆ ਤਾਂ ਨਾ ਮੁਰਾਦ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ।
ਸਰਕਾਰੀ ਸਕੂਲ ਦੇ ਮੁੱਖ ਗੇਟ ਅੱਗੇ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰ ਮਾਰ ਰਹੇ ਨੇ ਬਦਬੂ
ਅਜੀਤ ਡੈਸਕ
06-07-2026