ਸੁਲਤਾਨਵਿੰਡ, 5 ਜੁਲਾਈ (ਗੁਰਨਾਮ ਸਿੰਘ ਬੁੱਟਰ)- ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਅੱਜ ਅੰਮ੍ਰਿਤਸਰ ਵਿਖੇ ਮੁਲਾਜ਼ਮਾਂ ਦਾ ਗੁੱਸਾ ਉਸ ਵੇਲੇ ਫੁੱਟ ਪਿਆ, ਜਦੋਂ ‘ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ’, ‘ਸਾਂਝਾ ਮੁਲਾਜ਼ਮ ਮੰਚ’ ਅਤੇ ‘ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ’ ਦੇ ਬੈਨਰ ਹੇਠ ਹਜ਼ਾਰਾਂ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਨਿਵਾਸ ਅਸਥਾਨ ਨੇੜੇ ਇਕ ਵਿਸ਼ਾਲ ਰੋਸ ਰੈਲੀ ਕੀਤੀ। ਇਸ ਰੈਲੀ ਦੀ ਸਾਂਝੀ ਅਗਵਾਈ ਗੁਰਦੀਪ ਸਿੰਘ ਬਾਜਵਾ, ਜਗਦੀਸ਼ ਠਾਕੁਰ, ਅਜੈ ਸਨੋਤਰਾ, ਅਸ਼ਵਨੀ ਅਵਸਥੀ, ਜੋਗਿੰਦਰ ਸਿੰਘ, ਬੋਬਿੰਦਰ ਸਿੰਘ, ਹਰਜਿੰਦਰਪਾਲ ਸਿੰਘ ਪੰਨੂ, ਮਨਜੀਤ ਸਿੰਘ ਬਾਸਰਕੇ, ਨਿਰਮਲਜੀਤ ਸਿੰਘ ਬਾਜਵਾ, ਨਰਿੰਦਰ ਬੱਲ, ਚਰਨ ਸਿੰਘ, ਰਾਮ ਲੁਭਾਇਆ, ਮਨਜਿੰਦਰ ਸਿੰਘ ਸੰਧੂ, ਮਦਨ ਲਾਲ ਮੰਨਣ ਅਤੇ ਸ਼ਮਸ਼ੇਰ ਸਿੰਘ ਕੋਹਰੀ ਨੇ ਕੀਤੀ ।
ਘਿਰਾਓ ਦੇ ਡਰੋਂ ਰੈਲੀ ’ਚ ਪਹੁੰਚੇ ਮੰਤਰੀ : ਰੋਸ ਰੈਲੀ ਦੌਰਾਨ ਜਦੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਭਾਰੀ ਇਕੱਠ ਨੇ ਮੰਤਰੀ ਦੇ ਘਰ ਦਾ ਘਿਰਾਓ ਕਰਨ ਲਈ ਕੂਚ ਕਰਨ ਦੀ ਤਿਆਰੀ ਕੀਤੀ, ਤਾਂ ਸਥਿਤੀ ਨੂੰ ਦੇਖਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਖ਼ੁਦ ਰੈਲੀ ਵਾਲੀ ਥਾਂ ‘ਤੇ ਪਹੁੰਚ ਕੇ ਮੁਲਾਜ਼ਮਾਂ ਤੋਂ ਰੋਸ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਮੁਲਾਜ਼ਮ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਮੰਗ ਪੱਤਰ ਵਿਚ ਦਰਜ ਹਰ ਇਕ ਮੰਗ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਮੀਟਿੰਗ ਕਰਕੇ ਜਲਦ ਤੋਂ ਜਲਦ ਹੱਲ ਕਰਵਾਉਣਗੇ। ਇਸ ਮੌਕੇ ਹਾਜ਼ਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਵਿੰਦਰ ਸਿੰਘ ਮੋਲੋਵਾਲੀ, ਦਲਜੀਤ ਸਿੰਘ ਕੋਹਲੀ, ਗੁਰਪ੍ਰੀਤ ਸਿੰਘ ਰਿਆੜ, ਗੁਰਮੀਤ ਸਿੰਘ ਭੁੱਲਰ, ਸੁਖਦੇਵ ਰਾਜ ਕਾਲੀਆ, ਅਮਨ ਸ਼ਰਮਾ, ਹਰਪਾਲ ਸਿੰਘ ਸਮਰਾ, ਡਾਕਟਰ ਨਿਰਮਲ ਸਿੰਘ ਅਨੰਦ, ਬਲਜਿੰਦਰ ਸਿੰਘ ਵਡਾਲੀ, ਸੁੱਚਾ ਸਿੰਘ ਟਰਪਈ, ਗੁਰਬਿੰਦਰ ਖਹਿਰਾ, ਦਲਬੀਰ ਸਿੰਘ ਬਾਜਵਾ, ਕਰਮ ਸਿੰਘ, ਤਜਿੰਦਰ ਢਿੱਲੋਂ, ਨਰਿੰਦਰ ਪ੍ਰਧਾਨ, ਬਲਰਾਜ ਸਿੰਘ ਭੰਗੂ, ਸੁਖਰਾਜ ਸਰਕਾਰੀਆ, ਜਗਦੀਪ ਸਿੰਘ ਜੌਹਲ, ਕੁਲਵੰਤ ਸਿੰਘ ਘੁੱਕੇਵਾਲੀ, ਧਰਮਿੰਦਰ ਸਿੰਘ, ਲਖਵਿੰਦਰ ਸਿੰਘ ਕੋਹਾਲੀ ਤੇ ਇੰਦਰਮਾਨ ਸਿੰਘ ਨੇ ਮੌਜੂਦਾ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ । ਜਦੋਂ ਦੀ ਇਹ ਸੂਬਾ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਬੜੀ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ । ਕੈਬਨਿਟ ਮੰਤਰੀ ਨੂੰ ਸੌਂਪੇ ਗਏ ਰੋਸ ਪੱਤਰ ਵਿਚ ਪ੍ਰਮੁੱਖ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਗਈ। 18% ਮਹਿੰਗਾਈ ਭੱਤਾ ਡੀਏ ਤੁਰੰਤ ਜਾਰੀ ਕੀਤਾ ਜਾਵੇ। ਪੈਨਸ਼ਨਰਾਂ ‘ਤੇ 2.59 ਗੁਣਾਂਕ ਲਾਗੂ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਓ. ਪੀ. ਐੱਸ ਨੂੰ ਇੰਨ-ਬਿੰਨ ਬਹਾਲ ਕੀਤਾ ਜਾਵੇ । ਹਰ ਤਰ੍ਹਾਂ ਦੇ ਕੱਚੇ, ਠੇਕਾ ਆਧਾਰਿਤ ਅਤੇ ਮਾਣ-ਭੱਤਾ ਮੁਲਾਜ਼ਮਾਂ ਨੂੰ ਪੱਕਾ ਕਰਕੇ ਘੱਟੋ-ਘੱਟ ਤਨਖਾਹ ਸਕੇਲ ਲਾਗੂ ਕੀਤਾ ਜਾਵੇ । ਰੈਲੀ ਦੌਰਾਨ ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ, ਤਾਂ ਸਾਂਝੇ ਫਰੰਟ ਅਤੇ ਸਾਂਝੇ ਮੰਚ ਦੇ ਸੱਦੇ ‘ਤੇ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ‘ਲਾ-ਮਿਸਾਲ’ ਸੂਬਾ ਪੱਧਰੀ ਮਹਾਂ-ਰੈਲੀ ਕੀਤੀ ਜਾਵੇਗੀ। ਇਸ ਮੌਕੇ ਕਰਮਜੀਤ ਕੇ. ਪੀ., ਹਰਵਿੰਦਰ ਸਿੰਘ ਸੁਲਤਾਨਵਿੰਡ, ਨਿਰਮਲ ਸਿੰਘ ਚੰਡੇ, ਜਸਮੇਲ ਿਸੰਘ ਵੱਲਾਗੁਰਿੰਦਰ ਸਿੰਘ ਘੁੱਕੇਵਾਲੀ, ਹਰਮਨਦੀਪ ਭੰਗਾਲੀ, ਅਮਰਜੀਤ ਵੇਰਕਾ, ਸਵਿੰਦਰ ਸਿੰਘ ਭੱਟੀ, ਜੈਮਲ ਸਿੰਘ, ਕਮਲਜੀਤ ਕੌਰ ਰੰਧਾਵਾ, ਬਿਕਰਮਜੀਤ ਸਿੰਘ ਛੀਨਾ, ਬਲਦੇਵ ਰਾਜ ਸ਼ਰਮਾ, ਹਰਭਜਨ ਸਿੰਘ ਗਿੱਲ, ਕੁਲਦੀਪ ਸਿੰਘ ਬੋਪਾਰਾਏ, ਜਤਿੰਦਰ ਲਖਨਪਾਲ, ਅਮਰਜੀਤ ਭੱਲਾ, ਕਵਰਜੀਤ ਸਿੰਘ, ਗੁਰਬਖਸ ਸਿੰਘ ਸ਼ੇਰਗਿੱਲ, ਇੰਦਰਜੀਤ ਰਿਸ਼ੀ, ਸਰਬਜੀਤ ਸਿੰਘ, ਰੇਸ਼ਮ ਸਿੰਘ ਚਮਿਆਰੀ, ਨਰਿੰਦਰ ਸ਼ਰਮਾ, ਹਰਮੀਤ ਸਿੰਘ ਤਰਸਿੱਕਾ, ਰਵਿੰਦਰ ਸ਼ਰਮਾ, ਕੁਲਵੰਤ ਸਿੰਘ, ਮਲਕੀਤ ਸਿੰਘ, ਵਰਿੰਦਰ ਸਿੰਘ ਿਵੱਤ ਸਕੱਤਰ ਫਾਰਮੇਸੀ ਅਫਸਰ ਐਸੋ:, ਲਖਬੀਰ, ਸੁਖਦੇਵ ਸਿੰਘ ਸੰਧੂ, ਨਾਨਕ ਚੰਦ, ਵਿਨੋਦ ਕੁਮਾਰ, ਬਾਬਾ ਮੰਗਲ ਦਾਸ ਲਖਵਿੰਦਰ ਗਿੱਲ, ਨਵਜੋਤ ਰਤਨ ਅਤੇ ਰੇਸ਼ਮ ਸਿੰਘ ਭੋਮਾ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।