02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਤਰਸਿੱਕਾ ਗੋਲੀ ਕਾਂਡ ’ਚ 6 ਗੈਂਗਸਟਰ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 06-07-2026

ਤਰਸਿੱਕਾ, 5 ਜੁਲਾਈ (ਅਤਰ ਸਿੰਘ ਤਰਸਿੱਕਾ)- ਪਿੰਡ ਤਰਸਿੱਕਾ ’ਚ ਕੱਲ੍ਹ ਹੋਏ ਗੋਲੀ ਕਾਂਡ ’ਚ ਅੱਜ ਥਾਣਾ ਤਰਸਿੱਕਾ ਦੀ ਪੁਲਿਸ ਨੇ ਐੱਸ. ਐੱਚ. ਓ. ਤਰਸਿੱਕਾ ਸਬ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ਹੇਠ 6 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ ਤੇ ਉਨ੍ਹਾਂ ਪਾਸੋਂ ਦੋ ਪਿਸਟਲ ਤੇ ਤਿੰਨ ਮੋਟਰਸਾਈਕਲ ਦੀ ਬਰਾਮਦ ਕੀਤੇ ਹਨ । ਥਾਣਾ ਤਰਸਿੱਕਾ ’ਚ ਜਗਰੂਪ ਸਿੰਘ ਉਰਫ ਰਾਜਾ ਪੁੱਤਰ ਸੰਤੋਖ ਸਿੰਘ ਪਿੰਡ ਤਰਸਿੱਕਾ ਨੇ ਲਿਖਾਈ ਰਿਪੋਰਟ ’ਚ ਲਿਖਿਆ ਹੈ ਕਿ ਕੱਲ੍ਹ ਸ਼ਾਮ ਨੂੰ ਮੈਂ ਆਪਣੇ ਭਰਾ ਜੁਗਰਾਜ ਸਿੰਘ , ਪਿਤਾ ਸੰਤੋਖ ਸਿੰਘ ਤੇ ਮਾਤਾ ਮਨਜੀਤ ਕੌਰ ਨਾਲ ਆਪਣੇ ਘਰ ਬੈਠੇ ਸੀ ਤੇ ਅਚਾਨਕ ਮਨਦੀਪ ਸਿੰਘ ਮਨੀ ਪੁੱਤਰ ਬਲਕਾਰ ਸਿੰਘ ਵਾਸੀ ਤਰਸਿੱਕਾ ਜਿਸ ਨੇ ਇਕ ਹੱਥ ਪਿਸਟਲ ਤੇ ਦੂਸਰੇ ਹੱਥ ’ਚ ਦਾਤਰ ਸੀ ਤੇ ਉਸ ਦੇ ਨਾਲ ਜਗਦੀਸ਼ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਤਰਸਿੱਕਾ ਜਿਸ ਦੇ ਹੱਥ ’ਚ ਪਿਸਟਲ ਸੀ, ਗੁਰਵਿੰਦਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਤਰਸਿੱਕਾ ,ਹਰਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਜੇਠੂਵਾਲ, ਜੋਬਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੈਹਣੀਆਂ ਕੁਹਾਰਾਂ, ਜਿਸ ਕੋਲ ਪਿਸਟਲ ਸੀ, ਗੁਰਸਾਜਨ ਸਿੰਘ ਪੁੱਤਰ ਹਰਜੋਤ ਸਿੰਘ ਵਾਸੀ ਹਰੋਵਾਲ ਤੇ ਸਾਹਿਲਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਕੋਟ ਖਹਿਰਾ ਜਿਸ ਪਾਸ ਗੰਡਾਸੀ ਸੀ, ਨੇ ਸਾਡੇ ਘਰ ਆ ਕੇ ਸਾਡੇ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੇ ਮੇਰੇ ਪਿਤਾ ਸੰਤੋਖ ਸਿੰਘ, ਮਾਤਾ ਮਨਜੀਤ ਕੌਰ ਤੇ ਭਰਾ ਜੁਗਰਾਜ ਸਿੰਘ ਗਾਜੀ ’ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਨ੍ਹਾਂ ਨੇ ਲੁਕ ਕੇ ਆਪਣਾ ਬਚਾਅ ਕੀਤਾ ਅਤੇ ਫਿਰ ਇਨ੍ਹਾਂ ਨੇ ਦਾਤਰਾਂ ਨਾਲ ਤਿੰਨਾਂ ਨੂੰ ਜ਼ਖਮੀ ਕਰ ਦਿੱਤਾ। ਜਿਸ ’ਤੇ ਮੈਂ ਆਪਣੇ ਤਾਏ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਨਾਲ ਲੈ ਕੇ ਆਪਣੇ ਭਰਾ ਜੁਗਰਾਜ ਸਿੰਘ ਗਾਜੀ, ਮਾਤਾ ਮਨਜੀਤ ਕੌਰ ਤੇ ਸੰਤੋਖ ਪਿਤਾ ਸੰਤੋਖ ਸਿੰਘ ਨੂੰ ਸਮੂਹ ਸਿਹਤ ਕੇਂਦਰ ਤਰਸਿੱਕਾ ਵਿਖੇ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਸੱਟਾਂ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ। ਜਿੱਥੇ ਉਹ ਜੇਰੇ ਇਲਾਜ ਹਨ । ਉਸ ਨੇ ਦੱਸਿਆ ਕਿ ਇਹ ਸਭ ਕੁਝ ਪੁਰਾਣੀ ਰੰਜਿਸ਼ ਕਾਰਨ ਹੀ ਵਾਪਰਿਆ ਹੈ, ਕਿਉਂਕਿ ਮੇਰਾ ਭਰਾ ਜੁਗਰਾਜ ਸਿੰਘ ਤੇ ਮਨਦੀਪ ਸਿੰਘ ਪਹਿਲਾਂ ਆਪਸ ਵਿਚ ਦੋਸਤ ਸਨ ਤੇ ਫਿਰ ਕਿਸੇ ਗੱਲ ਤੋਂ ਇਹਨਾਂ ਦਾ ਆਪਸ ਵਿਚ ਤਕਰਾਰ ਹੋ ਗਿਆ ਅਤੇ ਦੋਵੇਂ ਇਕ ਦੂਸਰੇ ਨਾਲ ਖਾਰ ਖਾਣ ਲੱਗ ਪਏ । ਥਾਣਾ ਤਰਸਿੱਕਾ ਦੀ ਪੁਲਿਸ ਵਲੋਂ ਉਪਰੋਕਤ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਪੁੱਛਗਿੱਛ ਲਈ ਅਦਾਲਤ ’ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਕਿ ਇਨ੍ਹਾਂ ਤੋਂ ਹੋਰ ਪੁਛਗਿੱਛ ਕੀਤੀ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਸੁਲਤਾਨਵਿੰਡ ਨਹਿਰ ’ਚੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਘਰ ਨੇੜੇ ਜ਼ੋਰਦਾਰ ਰੋਸ ਰੈਲੀ
Ad Position 24
No active advertisement