ਖ਼ਾਲਸਾ ਕਾਲਜ ਮਹਿਤਾ ਐਮ.ਏ ਇਤਿਹਾਸ ਫਾਈਨਲ ਦਾ ਸ਼ਾਨਦਾਰ ਨਤੀਜਾ
ਚੌਂਕ ਮਹਿਤਾ, 1 ਅਗਸਤ (ਧਰਮਿੰਦਰ ਸਿੰਘ ਭੰਮਰਾ)- ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਵਲੋਂ ਐਲਾਨੇ ਗਏ ਐਮ. ਏ ਇਤਿਹਾਸ ਫਾਈਨਲ ਸਮੈਸਟਰ ਦੇ ਨਤੀਜੇ ਸੌ ਫੀਸਦੀ ਰਹੇ।
ਚੌਂਕ ਮਹਿਤਾ, 1 ਅਗਸਤ (ਧਰਮਿੰਦਰ ਸਿੰਘ ਭੰਮਰਾ)- ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਵਲੋਂ ਐਲਾਨੇ ਗਏ ਐਮ. ਏ ਇਤਿਹਾਸ ਫਾਈਨਲ ਸਮੈਸਟਰ ਦੇ ਨਤੀਜੇ ਸੌ ਫੀਸਦੀ ਰਹੇ। ਜਿਸ ਵਿੱਚ ਮਨਦੀਪ ਕੌਰ 86% ,ਸੰਦੀਪ ਕੌਰ, ਸ਼ਰਨਜੀਤ ਕੌਰ 84%, ਹਰਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਨਵਨੀਤ ਕੌਰ, 82% ਨੇ ਅੰਕ ਪ੍ਰਾਪਤ ਕਰ ਕੇ ਕ੍ਹਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਨਵਨੀਤ ਕੌਰ, ਕਿਰਨਦੀਪ ਕੌਰ, ਯਾਦਬੀਰ ਕੌਰ, ਮਨਪ੍ਰੀਤ ਕੌਰ ਤੇ ਪ੍ਰੇਮਜੀਤ ਸਿੰਘ ਨੇ ਵੀ ਵਧੀਆ ਅੰਕ ਪ੍ਰਾਪਤ ਕੀਤੇ। ਇਸ ਮੌਕੇ ਖੁਸ਼ੀ ਜ਼ਾਹਿਰ ਕਰਦੇ ਹੋਏ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਇਸ ਸਾਲ ਸਾਡੇ ਕਾਲਜ ਨੇ ਅਕਾਦਮਿਕ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਇਹ ਨਤੀਜਾ ਇਥੇ ਸਾਡੀ ਟੀਮ ਵਰਕ, ਵਿਦਿਆਰਥੀਆਂ ਦੀ ਮਿਹਨਤ ,ਅਧਿਆਪਕਾਂ ਦੀ ਸੱਚੇ ਨਿਭਾਏ ਗਏ ਫਰਜ਼ ਅਤੇ ਮਾਪਿਆਂ ਦੇ ਵਿਸ਼ਵਾਸ ਦਾ ਪਰਿਣਾਮ ਹੈ ।। ਇਸ ਸੁਨਹਿਰੀ ਮੌਕੇ ‘ਤੇ ਕਾਲਜ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾਂ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਡਾ.ਜਤਿੰਦਰ ਸ਼ਰਮਾ, ਕੁਲਦੀਪ ਕੌਰ , ਸੁਖਦੇਵ ਸਿੰਘ, ਮਨਜੀਤ ਕੌਰ, ਗੁਰਵਿੰਦਰ ਕੌਰ , ਨਵਨੀਤ ਕੌਰ, ਸੰਦੀਪ ਕੌਰ , ਸੁਪ੍ਰੀਤ ਕੌਰ, ਗੁਰਸ਼ਰਨਪ੍ਰੀਤ ਕੌਰ, ਸੁਖਮਨਦੀਪ ਕੌਰ, ਪਵਨਦੀਪ ਕੌਰ, ਅਮਨਦੀਪ ਕੌਰ, ਬਲਜੀਤ ਕੌਰ, ਮਨਦੀਪ ਕੌਰ, ਪੂਰਤੀ ਸ਼ਰਮਾ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।