22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਵੇਰਕਾ ਵਿਖੇ ਭਾਜਪਾ ਵਲੋਂ ਗਰੀਬ ਲੜਕੀਆਂ ਲਈ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ

ਵੇਰਕਾ, 22 ਸਤੰਬਰ (ਲਖਵਿੰਦਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਹਲਕਾ ਪੂਰਬੀ ਦੀ ਵਾਰਡ ਨੰਬਰ 19 ਮੋਹਨ ਨਗਰ, ਵੇਰਕਾ ਵਿਖੇ ਗਰੀਬ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਮਕਸਦ ਨਾਲ ਇਕ ਮੁਫ਼ਤ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਕਵਲਜੀਤ ਕੌਰ ਦੇ ਗ੍ਰਹਿ ਵਿਖੇ ਓ.

Ad Position 21
No active advertisement
ਅਜੀਤ ਡੈਸਕ 23-09-2026
ਵੇਰਕਾ, 22 ਸਤੰਬਰ (ਲਖਵਿੰਦਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਹਲਕਾ ਪੂਰਬੀ ਦੀ ਵਾਰਡ ਨੰਬਰ 19 ਮੋਹਨ ਨਗਰ, ਵੇਰਕਾ ਵਿਖੇ ਗਰੀਬ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਮਕਸਦ ਨਾਲ ਇਕ ਮੁਫ਼ਤ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਕਵਲਜੀਤ ਕੌਰ ਦੇ ਗ੍ਰਹਿ ਵਿਖੇ ਓ.ਬੀ.ਸੀ. ਮੋਰਚਾ ਦੀ ਸੂਬਾ ਸਕੱਤਰ ਮੈਡਮ ਸਿਮਰਨ ਸਿੰਮੀ ਵੇਰਕਾ ਦੀ ਦੇਖ-ਰੇਖ ਹੇਠ ਖੋਲ੍ਹੇ ਗਏ ਇਸ ਸੈਂਟਰ ਦਾ ਉਦਘਾਟਨ ਭਾਜਪਾ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਵਲੋਂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਕਿਹਾ ਕਿ ਲੜਕੀਆਂ ਨੂੰ ਹੁੱਨਰਮੰਦ ਬਣਾ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਹੀ ਭਾਜਪਾ ਦਾ ਮੁੱਖ ਉਦੇਸ਼ ਹੈ। ਸਮਾਰੋਹ ਦੌਰਾਨ ਸੈਂਟਰ ਇੰਚਾਰਜ ਸਿਮਰਨ ਸਿੰਮੀ, ਕੁਲਵੰਤ ਸਿੰਘ ਅਤੇ ਕਵਲਜੀਤ ਕੌਰ ਵਲੋਂ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਅਤੇ ਐਡਵੋਕੇਟ ਰਾਜੇਸ਼ ਹਨੀ ਸਮੇਤ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਓ.ਬੀ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਕਵਲਜੀਤ ਸਿੰਘ ਸੰਨੀ, ਸਰਕਲ ਪ੍ਰਧਾਨ ਵਰਿੰਦਰ ਸਵੀਟੀ, ਮੰਡਲ ਪ੍ਰਧਾਨ ਮੰਗਲ ਸਿੰਘ, ਅਵਤਾਰ ਸਿੰਘ, ਕਰਨ ਕਮਲਾ, ਕਵਲਜੀਤ ਕੌਰ, ਨਿਰਮਲ ਕੌਰ, ਨਿਸ਼ਾਨ ਸਿੰਘ, ਮੀਨੂ, ਰਜੀਆ ਖਾਨ, ਕੋਮਲਪ੍ਰੀਤ ਕੌਰ, ਕਿਰਨ, ਪ੍ਰੀਤ, ਨੇਹਾ ਅਤੇ ਪੂਜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਭੂਰੀ ਵਾਲੇ ਪਬਲਿਕ ਸਕੂਲ ਵਿਖੇ ਡਰਾਇੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਕਾਰਪੋਰੇਟ ਅਤੇ ਆਮ ਰਿਟੇਲ ਕੈਮਿਸਟਾਂ ਲਈ ਇਕੋ ਜਿਹੇ ਹੋਣਗੇ ਨਿਯਮ
Ad Position 24