22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਡੈਰੀਵੇਟਿਵ ਮਾਰਕੀਟ ਨੂੰ ਸਮਝਣ’ ਸੰਬੰਧੀ ਮਾਹਿਰ ਵਰਕਸ਼ਾਪ

ਅੰਮ੍ਰਿਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੀ ਅਕਾਦਮਿਕ ਕਮੇਟੀ ਵਲੋਂ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ ਵਿਦਿਆਰਥੀਆਂ ’ਚ ਵਿਹਾਰਕ ਵਿੱਤੀ ਸਮਝ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ‘ਡੈਰੀਵੇਟਿਵ ਮਾਰਕੀਟ ਨੂੰ ਸਮਝਣ’ ਵਿਸ਼ੇ ’ਤੇ ਮਾਹਿਰ ਵਰਕਸ਼ਾਪ ਕਰਵਾਈ ਗਈ। ਗ੍ਰੀਨ ਹੈੱਜ ਕੈਪੀਟਲ ਦੇ ਸੰਸਥਾਪਕ ਰਸਮੀਤ ਸਿੰਘ ਸੇਠੀ ਨੇ ਮੁੱਖ ਸਰੋਤ ਵਿਅਕਤੀ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਰਕਸ਼ਾਪ ਦੌਰਾਨ ਰਸਮੀਤ ਸਿੰਘ ਸੇਠੀ, ਡਾ. ਵਿਕਰਮ, ਡਾ. ਜਸਵੀਨ ਕੌਰ ਅਤੇ ਡਾ. ਦਿਲਪ੍ਰੀਤ ਕੌਰ ਤੇ ਹੋਰ। ਤਸਵੀਰ : ਹਰਜੀਤ ਸਿੰਘ 23-09-2026
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੀ ਅਕਾਦਮਿਕ ਕਮੇਟੀ ਵਲੋਂ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ ਵਿਦਿਆਰਥੀਆਂ ’ਚ ਵਿਹਾਰਕ ਵਿੱਤੀ ਸਮਝ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ‘ਡੈਰੀਵੇਟਿਵ ਮਾਰਕੀਟ ਨੂੰ ਸਮਝਣ’ ਵਿਸ਼ੇ ’ਤੇ ਮਾਹਿਰ ਵਰਕਸ਼ਾਪ ਕਰਵਾਈ ਗਈ।ਗ੍ਰੀਨ ਹੈੱਜ ਕੈਪੀਟਲ ਦੇ ਸੰਸਥਾਪਕ ਰਸਮੀਤ ਸਿੰਘ ਸੇਠੀ ਨੇ ਮੁੱਖ ਸਰੋਤ ਵਿਅਕਤੀ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਡੈਰੀਵੇਟਿਵ ਮਾਰਕੀਟ ਦੇ ਮੁੱਖ ਸਾਧਨਾਂ ਅਤੇ ਵਿੱਤੀ ਜੋਖਮਾਂ ਦੇ ਪ੍ਰਬੰਧਨ ’ਚ ਉਨ੍ਹਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ, ਤਾਂ ਜੋ ਨਿਵੇਸ਼ ਸੰਬੰਧੀ ਸੂਝਵਾਨ ਫੈਸਲੇ ਲਏ ਜਾ ਸਕਣ । ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਮੁਖੀ ਡਾ. ਵਿਕਰਮ ਵਲੋਂ ਰਸਮੀ ਸਵਾਗਤ ਨਾਲ ਹੋਈ। ਵਿਹਾਰਕ ਤਜਰਬੇ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਅਕਾਦਮਿਕ ਕਮੇਟੀ ਦੀ ਇੰਚਾਰਜ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਜਸਵੀਨ ਕੌਰ ਨੇ ਕਿਹਾ ਕਿ ਅਜਿਹੇ ਤਜਰਬੇ-ਅਧਾਰਿਤ ਸਿੱਖਿਆ ਪ੍ਰੋਗਰਾਮ ਅਕਾਦਮਿਕ ਗਿਆਨ ਅਤੇ ਕਾਰਪੋਰੇਟ ਖੇਤਰ ਦੀਆਂ ਉਮੀਦਾਂ ਵਿਚਲੇ ਪਾੜੇ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅੰਤ ’ਚ ਅਕਾਦਮਿਕ ਕਮੇਟੀ ਦੀ ਕੋ-ਇੰਚਾਰਜ ਅਤੇ ਡਿਪਟੀ ਕੋਆਰਡੀਨੇਟਰ ਡਾ. ਦਿਲਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਮਹਿਮਾਨ ਬੁਲਾਰੇ ਵਲੋਂ ਆਪਣੇ ਉਦਯੋਗਿਕ ਤਜਰਬੇ ਤੇ ਮਾਹਿਰਤਾ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਨ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਦੇ ਪਿੰਡ ਛੋਟਾ ਫੱਤੇਵਾਲ ਦਾ ਮੌਜੂਦਾ ਸਰਪੰਚ ਜਿੰਦਰ ਸਿੰਘ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਪਿੰਡ ਸੁਲਤਾਨਵਿੰਡ ਦੇ ਮੇਨ ਰਸਤੇ ’ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ
Ad Position 24