22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਖ਼ਾਲਸਾ ’ਵਰਸਿਟੀ ਵਿਖੇ ਸਾਈਬਰ ਸੁਰੱਖਿਆ, ਖਪਤਕਾਰ ਅਧਿਕਾਰਾਂ ਅਤੇ ਦੂਰਸੰਚਾਰ ਸੇਵਾਵਾਂ ਸੰਬੰਧੀ ਇਕ ਦਿਨਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਵਿਖੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟੀ. ਆਰ.

Ad Position 21
No active advertisement
ਅਜੀਤ ਡੈਸਕ 23-09-2026
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਵਿਖੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟੀ. ਆਰ. ਏ. ਆਈ.), ਖੇਤਰੀ ਦਫ਼ਤਰ ਜੈਪੁਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਖਪਤਕਾਰਾਂ ਨੂੰ ਸਾਈਬਰ ਸੁਰੱਖਿਆ, ਖਪਤਕਾਰ ਅਧਿਕਾਰਾਂ ਅਤੇ ਦੂਰਸੰਚਾਰ ਸੇਵਾਵਾਂ ਸੰਬੰਧੀ ਜਾਗਰੂਕ ਕਰਨ ਲਈ ਇਕ ਦਿਨਾ ਖਪਤਕਾਰ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਮੌਕੇ ‘ਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਕੰਵਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਟੀ. ਆਰ. ਏ. ਆਈ. ਦੇ ਸਲਾਹਕਾਰ ਰਾਜੇਸ਼ ਕੁਮਾਰ ਅਗਰਵਾਲ, ਜੁਆਇੰਟ ਐਡਵਾਈਜ਼ਰ ਜੇ. ਪੀ. ਗਰਗ, ਸੀਨੀਅਰ ਰਿਸਰਚ ਅਫਸਰ ਓਮ ਪ੍ਰਕਾਸ਼, ਸਮਾਜ ਸੇਵੀ ਰਾਮ ਸਿੰਘ, ਮੋਟੀਵੇਸ਼ਨਲ ਸਪੀਕਰ, ਐਂਕਰ ਅਤੇ ਇਵੈਂਟ ਆਰਗੇਨਾਈਜ਼ਰ ਮਹਿੰਦਰ ਕੌਰ ਕਟਾਰੀਆ ਅਤੇ ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨ ਰਾਈਟਸ ਕਮਿਸ਼ਨ ਦੇ ਸੁਪਰਡੈਂਟ ਆਫ ਪੁਲਿਸ ਅਤੇ ਸਾਈਬਰ ਮਾਹਿਰ ਦੀਪਕ ਸਿੰਘ ਪੀ. ਪੀ. ਐੱਸ. ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਮਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੇ ਜਾਣ ਬਾਅਦ ਸਾਈਬਰ ਸੁਰੱਖਿਆ ਅਤੇ ਦੂਰਸੰਚਾਰ ਖੇਤਰ ’ਚ ਖਪਤਕਾਰ ਜਾਗਰੂਕਤਾ ਨਾਲ ਸੰਬੰਧਿਤ ਦੋ ਮੁੱਖ ਸੈਸ਼ਨ ਕਰਵਾਏ ਗਏ। ਇਸ ਮੌਕੇ ਦੀਪਕ ਸਿੰਘ ਨੇ ਸਾਈਬਰ ਹਾਈਜੀਨ ਅਤੇ ਸਾਈਬਰ ਧੋਖਾਧੜੀ ਤੋਂ ਬਚਾਅ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮ ਦੇ ਸਾਈਬਰ ਖਤਰਿਆਂ ਤੋਂ ਜਾਣੂ ਕਰਵਾਉਂਦਿਆਂ ਸੁਰੱਖਿਅਤ ਅਤੇ ਜ਼ਿੰਮੇਵਾਰ ਡਿਜੀਟਲ ਵਿਵਹਾਰ ਅਪਨਾਉਣ ’ਤੇ ਜ਼ੋਰ ਦਿੱਤਾ। ਦੂਜੇ ਸੈਸ਼ਨ ’ਚ ਟੀ. ਆਰ. ਏ. ਆਈ. ਦੇ ਸਲਾਹਕਾਰ ਸ੍ਰੀ ਅਗਰਵਾਲ ਨੇ ਦੂਰਸੰਚਾਰ ਖੇਤਰ ’ਚ ਟੈਰਿਫ ਦੀ ਕਾਰਜਪ੍ਰਣਾਲੀ ਅਤੇ ਖਪਤਕਾਰਾਂ ਲਈ ਸੁਖਾਵਾਂ ਮਾਹੌਲ ਪੈਦਾ ਕਰਨ ਵਾਸਤੇ ਕੀਤੇ ਜਾ ਰਹੇ ਰੈਗੂਲੇਟਰੀ ਉਪਾਵਾਂ ਬਾਰੇ ਚਰਚਾ ਕਰਦਿਆਂ ਪ੍ਰਸਾਰਣ ਖੇਤਰ ’ਚ ਲਾਗਤਾਂ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਟੀ. ਆਰ. ਏ. ਆਈ. ਦੇ ਜੁਆਇੰਟ ਐਡਵਾਈਜ਼ਰ ਸ੍ਰੀ ਗਰਗ ਨੇ ਟੀ. ਆਰ. ਏ. ਆਈ. ਦੀਆਂ ਵੱਖ ਵੱਖ ਖਪਤਕਾਰ ਕੇਂਦਰਿਤ ਪਹਿਲ ਕਦਮੀਆਂ ਸੰਬੰਧੀ ਪੇਸ਼ਕਾਰੀ ਦਿੰਦਿਆਂ ਮੋਬਾਈਲ ਨੰਬਰ ਪੋਰਟੇਬਿਲਟੀ, ਸਮਾਰਟ ਫੋਨ ਦੀ ਜ਼ਿੰਮੇਵਾਰ ਵਰਤੋਂ, ਖਪਤਕਾਰ ਸ਼ਿਕਾਇਤ ਨਿਵਾਰਣ ਪ੍ਰਣਾਲੀ, ਟੈਰਿਫ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਧੋਖਾਧੜੀ ਵਾਲੀਆਂ ਅੰਤਰਰਾਸ਼ਟਰੀ ਕਾਲਾਂ ਬਾਰੇ ਵੀ ਵਿਸਥਾਰ ਨਾਲ ਗਿਆਨ ਸਾਂਝਾ ਕੀਤਾ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਅਣਚਾਹੇ ਸੰਚਾਰ ਅਤੇ ਦੂਰਸੰਚਾਰ ਨਾਲ ਸੰਬੰਧਿਤ ਧੋਖਾਧੜੀ ਦੀ ਰਿਪੋਰਟ ਕਰਨ ਲਈ ਸਰਕਾਰੀ ਡਿਜੀਟਲ ਸਾਧਨਾਂ ਅਤੇ ਪਲੇਟਫਾਰਮਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ। ਡਾ. ਕੰਵਲਜੀਤ ਸਿੰਘ ਨੇ ਦੀਪਕ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਅਤੇ ਹੋਰਨਾਂ ਬੁਲਾਰਿਆਂ, ਪਤਵੰਤੇ ਸੱਜਣਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਫੈਕਲਟੀ ਡੀਨ ਡਾ. ਮਨਬੀਰ ਕੌਰ ਅਤੇ ਸਕੂਲ ਆਫ਼ ਕੰਪਿਊਟਰ ਸਾਇੰਸ ਦੇ ਮੁਖੀ ਡਾ. ਰਾਕੇਸ਼ ਕੁਮਾਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਵਿਖੇ ਐੱਨ. ਐੱਸ. ਸੀ. ਵਲੰਟੀਅਰਾਂ ਲਈ ਸੈਸ਼ਨ ਕਰਵਾਇਆ ਅਗਲੀ ਖ਼ਬਰ ਤੇਜ਼ਧਾਰ ਹਥਿਆਰ ਨਾਲ ਚਾਚੇ ਦਾ ਕਤਲ ਕਰਨ ਦੇ ਮਾਮਲੇ ’ਚ ਭਤੀਜੇ ਨੂੰ ਉਮਰ ਕੈਦ
Ad Position 24