22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਡੀ.ਏ.ਵੀ. ਵਿਖੇ ਐੱਨ. ਐੱਸ. ਸੀ. ਵਲੰਟੀਅਰਾਂ ਲਈ ਸੈਸ਼ਨ ਕਰਵਾਇਆ

ਅੰਮ੍ਰਿਤਸਰ, 22 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਅਜੀਤ ਡੈਸਕ 23-09-2026
ਅੰਮ੍ਰਿਤਸਰ, 22 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ, ਅੰਮ੍ਰਿਤਸਰ ਦੀ ਨੈਸ਼ਨਲ ਸਰਵਿਸ ਸਕੀਮ ਇਕਾਈ ਵਲੋਂ ਆਪਣੇ ਵਲੰਟੀਅਰਾਂ ਲਈ ਓਰੀਐਂਟੇਸ਼ਨ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਉਦੇਸ਼ ਨਵੇਂ ਭਰਤੀ ਹੋਏ ਵਲੰਟੀਅਰਾਂ ਨੂੰ ਐੱਨ. ਐੱਸ ਯੂ. ਦੇ ਦ੍ਰਿਸ਼ਟੀਕੋਣ, ਉਦੇਸ਼ਾਂ, ਗਤੀਵਿਧੀਆਂ ਅਤੇ ਭਾਵਨਾ ਤੋਂ ਜਾਣੂ ਕਰਵਾਉਣਾ ਸੀ। ਵਲੰਟੀਅਰਾਂ ਨੂੰ ਐੱਨ. ਐੱਸ. ਜੀ. ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਮਾਜ ਸੇਵਾ ਦੇ ਕਾਰਜਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਵਲੰਟੀਅਰਾਂ ਨੂੰ ਕਲਾਸਰੂਮ ਤੋਂ ਬਾਹਰ ਦੇਖਣ ਅਤੇ ਸਮਾਜ ਦੀ ਭਲਾਈ ਲਈ ਵਚਨਬੱਧ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਐੱਨ. ਐੱਸ. ਐੱਸ. ਅਧਿਕਾਰੀ ਡਾ. ਸਮ੍ਰਿਤੀ ਅਗਰਵਾਲ ਨੇ ਵਲੰਟੀਅਰਾਂ ਨੂੰ ਪਹਿਲਕਦਮੀ ਕਰਨ, ਲਗਨ ਨਾਲ ਕੰਮ ਕਰਨ ਅਤੇ ਚੇਂਜ-ਮੇਕਰ ਬਣਨ ਲਈ ਉਤਸ਼ਾਹਿਤ ਕੀਤਾ। ਇਸ ਸਮਾਗਮ ’ਚ ਵੱਡੀ ਗਿਣਤੀ ’ਚ ਨਵੇਂ ਭਰਤੀ ਹੋਏ ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪ੍ਰੋ. ਨਿਧੀ ਕੌਸ਼ਲ, ਪ੍ਰੋ. ਮਨੀਸ਼ ਕਪੂਰ ਅਤੇ ਪ੍ਰੋ. ਮੋਹਿਤ ਮਹਿਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਦੀ ਡਾ. ਬਲਜੀਤ ਰੰਧਾਵਾ ਦਾ ਬੈਸਟ ਟੀਚਰ ਐਵਾਰਡ-2026 ਨਾਲ ਸਨਮਾਨ ਅਗਲੀ ਖ਼ਬਰ ਖ਼ਾਲਸਾ ’ਵਰਸਿਟੀ ਵਿਖੇ ਸਾਈਬਰ ਸੁਰੱਖਿਆ, ਖਪਤਕਾਰ ਅਧਿਕਾਰਾਂ ਅਤੇ ਦੂਰਸੰਚਾਰ ਸੇਵਾਵਾਂ ਸੰਬੰਧੀ ਇਕ ਦਿਨਾ ਜਾਗਰੂਕਤਾ ਪ੍ਰੋਗ...
Ad Position 24