02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਿੰਡ ਪੱਧਰੀ ਤੋਂ ‘ਆਪ’ ਦੇ ਮੈਂਬਰ ਪੰਚਾਇਤ ਮੁੜ ਜੇਤੂ ਐਲਾਨੇ

ਰਾਮ ਤੀਰਥ, 1 ਅਗਸਤ (ਧਰਵਿੰਦਰ ਸਿੰਘ ਔਲਖ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਪੱਧਰੀ ਦੀ ਪੰਚੀ ਦੀ ਨਗਰ ਪੰਚਾਇਤ ਰਾਜਾਸਾਂਸੀ ਵਿਖੇ ਹੋਈ ਮੁੜ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਨਾਲ ਸਬੰਧਤ ਉਮੀਦਵਾਰ ਤਰਸੇਮ ਸਿੰਘ ਨੂੰ 12 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨਿਆ ਗਿਆ। ਮੁੜ ਗਿਣਤੀ ਤੋਂ ਬਾਅਦ ਤਰਸੇਮ ਸਿੰਘ ਮੈਂਬਰ ਪੰਚਾਇਤ ਚੁਣੇ ਗਏ ਹਨ ।

Ad Position 21
No active advertisement
ਅਜੀਤ ਡੈਸਕ 02-08-2026
ਰਾਮ ਤੀਰਥ, 1 ਅਗਸਤ (ਧਰਵਿੰਦਰ ਸਿੰਘ ਔਲਖ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਪੱਧਰੀ ਦੀ ਪੰਚੀ ਦੀ ਨਗਰ ਪੰਚਾਇਤ ਰਾਜਾਸਾਂਸੀ ਵਿਖੇ ਹੋਈ ਮੁੜ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਨਾਲ ਸਬੰਧਤ ਉਮੀਦਵਾਰ ਤਰਸੇਮ ਸਿੰਘ ਨੂੰ 12 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨਿਆ ਗਿਆ। ਮੁੜ ਗਿਣਤੀ ਤੋਂ ਬਾਅਦ ਤਰਸੇਮ ਸਿੰਘ ਮੈਂਬਰ ਪੰਚਾਇਤ ਚੁਣੇ ਗਏ ਹਨ । ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਪੱਧਰੀ ਦੇ ਸਾਬਕਾ ਸਰਪੰਚ ਅਤੇ ਐਡਵੋਕੇਟ ਚੰਦ ਸੰਧੂ ਨੇ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਸਮੇਂ ਕੁਝ ਅਧਿਕਾਰੀਆਂ ਵਲੋਂ ਕਥਿਤ ਤੌਰ ‘’ਤੇ ਗਲਤ ਢੰਗ ਨਾਲ ਤਰਸੇਮ ਸਿੰਘ ਨੂੰ ਹਰਾ ਕੇ ਗੁਰਭੇਜ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਤਰਸੇਮ ਸਿੰਘ ਨੂੰ 65 ਅਤੇ ਗੁਰਭੇਜ ਸਿੰਘ ਨੂੰ 53 ਵੋਟਾਂ ਪ੍ਰਾਪਤ ਹੋਈਆਂ ਸਨ, ਇਸ ਦੇ ਬਾਵਜੂਦ ਤਰਸੇਮ ਸਿੰਘ ਨੂੰ ਹਾਰਿਆ ਹੋਇਆ ਐਲਾਨ ਦਿੱਤਾ ਗਿਆ। ਐਡਵੋਕੇਟ ਚੰਦ ਸੰਧੂ ਨੇ ਦੱਸਿਆ ਕਿ ਕਥਿਤ ਧੱਕੇਸ਼ਾਹੀ ਖਿਲਾਫ਼ ਇਨਸਾਫ਼ ਲੈਣ ਲਈ ਤਰਸੇਮ ਸਿੰਘ ਵਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ, ਜਿਸ ਤੋਂ ਬਾਅਦ ਕਰੀਬ ਦੋ ਸਾਲਾਂ ਬਾਅਦ ਮੁੜ ਗਿਣਤੀ ਹੋਣ ‘’ਤੇ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਥਿਤ ਤੌਰ ‘’ਤੇ ਬੇਈਮਾਨੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਵੀ ਯਤਨ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਐਮ.ਏ ਇਤਿਹਾਸ ਫਾਈਨਲ ਦਾ ਸ਼ਾਨਦਾਰ ਨਤੀਜਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਕੂਲਾਂ ’ਚ ਕਰਵਾਏ ਜਾ ਰਹੇ ਧਾਰਮਿਕ ਪ੍ਰੋਗਰਾਮ
Ad Position 24
No active advertisement