02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ 2027 ’ਚ ਮੁੜ ਮੁੱਖ ਮੰਤਰੀ ਬਣਨਾ ਤੈਅ-ਗੁਰਮੀਤ ਸਿੰਘ ਮੀਤ ਹੇਅਰ

Ad Position 21
No active advertisement
ਅਜੀਤ ਡੈਸਕ 07-07-2026
ਧਨੌਲਾ, 6 ਜੁਲਾਈ (ਜਤਿੰਦਰ ਸਿੰਘ ਧਨੌਲਾ)-ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਵਰਿ੍ਹਆਂ ਤੱਕ ਸੱਤਾ ਹੰਢਾ ਚੁੱਕੀਆਂ ਧਿਰਾਂ ਸਭ ਜ਼ਾਬਤੇ ਅਤੇ ਕਾਇਦੇ ਪਾਸੇ ਛੱਡ ਕੇ ਇੱਕ ਪਲੇਟਫ਼ਾਰਮ ’ਤੇ ਇਕੱਠੀਆਂ ਹੋ ਚੁੱਕੀਆਂ ਹੋਣ। ਜਿਨ੍ਹਾਂ ਦਾ ਇੱਕੋ ਇੱਕ ਮੇਨ ਏਜੰਡਾ ਲੋਕਾਂ ਦੇ ਮਨਾਂ ਵਿਚ ਰਚ ਚੁੱਕੀ ਆਮ ਆਦਮੀ ਪਾਰਟੀ ਦੀ ਹਰਮਨ ਪਿਆਰਤਾ ਦੇ ਫ਼ਾਸਲੇ ਵਧਾਉਣਾ ਹੈ। ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਧਰਮਿੰਦਰ ਸਿੰਘ ਧੰਨਾ ਦੇ ਤਾਜਪੋਸ਼ੀ ਸਮਾਰੋਹ ਮੌਕੇ ਲੋਕਾਂ ਦੇ ਖਚਾ - ਖੱਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਧਰਮਿੰਦਰ ਸਿੰਘ ਧੰਨਾ ਨੂੰ ਨਗਰ ਕੌਂਸਲ ਧਨੌਲਾ ਦਾ ਪ੍ਰਧਾਨ ਚੁਣ ਲਿਆ ਗਿਆ ਸੀ ਅਤੇ 8 ਐਮ.ਸੀ. ਸਾਹਿਬਾਨਾਂ ਦੇ ਵੋਟ ਹਾਸਲ ਹੋਣ ਤੋਂ ਬਾਅਦ ਦਸਤਾਵੇਜ਼ੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਸੀ। ਮੀਤ ਹੇਅਰ ਨੇ ਆਖਿਆ ਕਿ ਪੰਜਾਬ ਅੰਦਰ ਆਮ ਆਦਮੀ ਦੇ ਹੱਕ ਵਿਚ ਇੱਕ ਹਨੇਰੀ ਵਗ ਚੁੱਕੀ ਹੈ ਕਿ ਜੋ ਵਾਅਦੇ ਪਾਰਟੀ ਨੇ ਕੀਤੇ ਸਨ ਉਹ ਤਾਂ ਮੁਕੰਮਲ ਕੀਤੇ ਹੀ ਕੀਤੇ, ਉਸ ਤੋਂ ਬਿਨਾਂ ਵੀ ਲੋਕਾਂ ਦੀਆਂ ਸਮੱਸਿਆਵਾਂ ਦੇ ਅਨੁਸਾਰ ਵੱਡੀਆਂ ਵੱਡੀਆਂ ਰਾਹਤਾਂ ਪ੍ਰਦਾਨ ਕਰਨ ਵਾਲੀ ਆਮ ਆਦਮੀ ਪਾਰਟੀ ਇਤਿਹਾਸ ਦੀ ਪਹਿਲੀ ਲੋਕ ਹਿਤੈਸ਼ੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ 10 ਲੱਖ ਰੁਪਏ ਦੀ ਬੀਮਾ ਯੋਜਨਾਂ, ਹਜ਼ਾਰ ਰੁਪਏ ਕਰੋੜ ਖ਼ਰਚ ਕੇ ਸਿੰਚਾਈ ਲਈ ਪਾਈਪ ਲਾਈਨਾਂ, ਖੇਤੀ ਸੈਕਟਰ ਲਈ ਦਿਨੇ ਅੱਠ ਘੰਟੇ ਨਿਰਵਿਘਨ ਬਿਜਲੀ, ਸਮੁੱਚੀਆਂ ਸ਼੍ਰੇਣੀਆਂ ਦੇ ਪੱਖਪਾਤ ਤੋਂ ਉੱਪਰ ਉੱਠ ਕੇ ਹਰ ਘਰ ਲਈ 600 ਯੂਨਿਟ ਫ਼ਰੀ ਬਿਜਲੀ, ਔਰਤਾਂ ਲਈ ਹਜ਼ਾਰ ਤੇ 1500 ਰੁਪਏ ਪੈਨਸ਼ਨ ਯੋਜਨਾ, ਪੰਜਾਬ ਤੋਂ ਸਿਵਾਏ ਕਿਸੇ ਵੀ ਸੂਬੇ ਦੀ ਸਰਕਾਰ ਵਲੋਂ ਇੰਨੀਆਂ ਸਹੂਲਤਾਂ ਉਪਲਬਧ ਨਹੀਂ ਕਰਵਾਈਆਂ ਗਈਆਂ। ਮੀਤ ਹੇਅਰ ਨੇ ਦਾਅਵਾ ਕਰਦਿਆਂ ਆਖਿਆ ਕਿ ਲੋਕ 2027 ਵਿਚ ਮੁੜ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣਾ ਚਾਹੁੰਦੇ ਹਨ। ਮੀਤ ਹੇਅਰ ਨੇ ਆਖਿਆ ਕਿ ਧਨੌਲੇ ਦੇ ਵਿਕਾਸ ਲਈ 22 ਕਰੋੜ ਰੁਪਿਆ ਉਪਲਬਧ ਕਰਵਾਇਆ ਗਿਆ ਹੈ, ਤੇ ਲੋਕਾਂ ਦੀ ਮੰਗ ਅਨੁਸਾਰ ਜਿੰਨੀ ਹੋਰ ਜ਼ਰੂਰਤ ਹੋਈ ਉਹ ਪੂਰੀ ਕੀਤੀ ਜਾਵੇਗੀ। ਮੀਤ ਹੇਅਰ ਵਲੋਂ ਧਰਮਿੰਦਰ ਸਿੰਘ ਧੰਨਾ ਨੂੰ ਪੂਰਾ ਸਹਿਯੋਗ ਦੇਣ ਅਤੇ ਧਨੌਲਾ ਮੰਡੀ ਨੂੰ ਨਮੂਨੇ ਦੀ ਮੰਡੀ ਵਜੋਂ ਵਿਕਸਿਤ ਕਰਨ ਦਾ ਹਰ ਭਰੋਸਾ ਦਿਵਾਇਆ ਗਿਆ। ਸਮਾਗਮ ਦੌਰਾਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੌਨੀ ਬਾਂਸਲ, ਭੱਠਾ ਐਸੋਸੀਏਸ਼ਨ ਦੇ ਸੀਨੀਅਰ ਆਗੂ ਰਜਨੀਸ਼ ਕੁਮਾਰ ਬਾਂਸਲ, ਸੀਨੀਅਰ ਆਗੂ ਅਨਿਲ ਕੁਮਾਰ ਸੇਠੀ, ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਬਾਂਸਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਰਜਵਾੜਾ ਢਾਬੇ ਦੇ ਸਰਪ੍ਰਸਤ ਬਲਜਿੰਦਰ ਸਿੰਘ ਬੜਿੰਗ, ਸਪੋਰਟਸ ਕਲੱਬ ਦੇ ਪ੍ਰਧਾਨ ਭਗਵੰਤ ਸਿੰਘ, ਸੀਨੀਅਰ ਆਗੂ ਜਥੇਦਾਰ ਸੁਖਵੰਤ ਸਿੰਘ ਧਨੌਲਾ, ਸੀਨੀਅਰ ਆਗੂ ਭਾਈ ਗੁਰਨਾਮ ਸਿੰਘ ਵਾਹਿਗੁਰੂ, ਸਾਬਕਾ ਪ੍ਰਧਾਨ ਅਤੇ ਕੌਂਸਲਰ ਸੁਰਜੀਤ ਸਿੰਘ, ਕੌਂਸਲਰ ਬੂਟਾ ਸਿੰਘ, ਕੌਂਸਲਰ ਬਿੱਲੂ ਸਿੰਘ, ਕੌਂਸਲਰ ਹਰਵਿੰਦਰ ਕੌਰ ਫ਼ਤਿਹ, ਕੌਂਸਲਰ ਰੋਮਾਂ ਦੀਕਸ਼ਤ, ਕੌਂਸਲਰ ਕੁਲਦੀਪ ਕੌਰ, ਕੌਂਸਲਰ ਜਸਪ੍ਰੀਤ ਕੌਰ, ਨਿਰਭੈ ਸਿੰਘ ਡੇਅਰੀ ਵਾਲੇ, ਗੁਰਪ੍ਰੀਤ ਸਿੰਘ ਜਟਾਣਾ ਸੀਨੀਅਰ ਆਗੂ, ਜਗਦੀਪ ਦਾਸ ਸ਼ਰਮਾ, ਨਿਸ਼ਾ ਸ਼ਰਮਾ, ਬਿਕਰਮਜੀਤ ਸਿੰਘ, ਸੀਨੀਅਰ ਆਗੂ ਚੰਚਲ ਸ਼ਰਮਾ, ਨਵਕਿਰਨ ਚੰਗਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਪਤਵੰਤੇ ਪੁਰਸ਼ ਹਾਜ਼ਰ ਸਨ। ਪੁੱਜੇ ਪਤਵੰਤਿਆਂ ਨੇ ਧਰਮਿੰਦਰ ਸਿੰਘ ਧੰਨਾ ਦਾ ਮੂੰਹ ਮਿੱਠਾ ਕਰਵਾ ਦੇਣ ਉਪਰੰਤ ਉਨ੍ਹਾਂ ਨੂੰ ਹਾਰਾਂ ਨਾਲ ਲੱਦ ਦਿੱਤਾ। ਧੰਨਾ ਸਿੰਘ ਨੇ ਸੰਖੇਪ ਵਿਚ ਆਖਿਆ ਕਿ ਉਹ ਧਨੌਲਾ ਦੇ ਲੋਕਾਂ ਦੀਆਂ ਆਸਾਂ ਪ੍ਰਤੀ ਹਮੇਸ਼ਾ ਖਰੇ ਰਹਿਣ ਦਾ ਯਤਨ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਚਿੰਟੂ ਪਾਰਕ ਦੇ ਟਿਊਬਵੈੱਲ ਨੂੰ ਲੈ ਕੇ ਸਿਆਸੀ ਘਮਸਾਣ, ‘ਆਪ’, ਭਾਜਪਾ ਅਤੇ ਕਾਂਗਰਸੀ ਆਗੂਆਂ ’ਚ ਸਿਹਰਾ ਲੈਣ ਦੀ ਲ... ਅਗਲੀ ਖ਼ਬਰ ਚੌਕੀ ਦਾ ਮੁਨਸ਼ੀ ਤੇ ਦੋ ਹੋਰ ਵਿਅਕਤੀ ਚਿੱਟੇ, ਪਿਸਤੌਲ ਤੇ ਕਾਰ ਸਮੇਤ ਕਾਬੂ
Ad Position 24
No active advertisement