03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਕਾਲ ਅਕੈਡਮੀ ਮਨਾਲ ਵਿਖੇ ਸੰਤ ਬਾਬਾ ਤੇਜਾ ਸਿੰਘ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 19-07-2026
ਮਹਿਲ ਕਲਾਂ, 18 ਜੁਲਾਈ (ਅਵਤਾਰ ਸਿੰਘ ਅਣਖੀ)-ਅਕਾਲ ਅਕੈਡਮੀ ਮਨਾਲ ਵਿਖੇ ਸੰਤ ਬਾਬਾ ਤੇਜਾ ਸਿੰਘ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਇਲਾਹੀ ਸ਼ਬਦ ਕੀਰਤਨ ਨਾਲ ਹੋਈ, ਜਿਸ ਨਾਲ ਸਮੂਹ ਵਾਤਾਵਰਨ ਗੁਰਬਾਣੀ ਦੇ ਰੰਗ ਵਿਚ ਰੰਗਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸ਼ਰਧਾ ਭਾਵਨਾ ਨਾਲ ਕੀਰਤਨ ਪੇਸ਼ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਅਧਿਆਪਕਾਂ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਉਨ੍ਹਾਂ ਸੰਤ ਬਾਬਾ ਤੇਜਾ ਸਿੰਘ ਦੇ ਮਹਾਨ ਜੀਵਨ, ਉਨ੍ਹਾਂ ਦੀ ਨਿਮਰਤਾ, ਸੇਵਾ-ਭਾਵਨਾ, ਸਿੱਖੀ ਪ੍ਰਤੀ ਸਮਰਪਣ ਅਤੇ ਸਿੱਖਿਆ ਦੇ ਖੇਤਰ ’ਚ ਪਾਏ ਅਹਿਮ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਦੱਸਿਆ ਗਿਆ ਕਿ ਸੰਤ ਬਾਬਾ ਤੇਜਾ ਸਿੰਘ ਨੇ ਮਨੁੱਖਤਾ ਦੀ ਸੇਵਾ, ਗੁਰਬਾਣੀ ਦੇ ਪ੍ਰਚਾਰ ਅਤੇ ਉੱਚ ਆਦਰਸ਼ਾਂ ਵਾਲੀ ਸਿੱਖਿਆ ਦੇ ਪ੍ਰਸਾਰ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਦੇ ਜੀਵਨ ਤੋਂ ਪੇ੍ਰਰਨਾ ਲੈ ਕੇ ਸਚਾਈ, ਅਨੁਸ਼ਾਸਨ, ਮਿਹਨਤ ਅਤੇ ਸੇਵਾ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ। ਅਖੀਰ ’ਚ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਅਰਸ਼ਪ੍ਰੀਤ ਕੌਰ, ਪੰਜਾਬੀ ਅਧਿਆਪਕ ਸੁਖਦੀਪ ਸਿੰਘ ਵਲੋਂ ਵਿਦਿਆਰਥੀਆਂ ਨੂੰ ਗੁਰੂਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ ਅਤੇ ਗੁਰਸਿੱਖੀ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦੇ ਬੀ.ਕਾਮ ਭਾਗ ਤੀਜਾ ਦੇ ਸਮੈਸਟਰ ਪੰਜਵੇਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਵਿਖੇ ਬੂਟੇ ਵੰਡੇ
Ad Position 24
No active advertisement