ਸੰਗਰੂਰ, 18 ਜੁਲਾਈ (ਸੁਖਵਿੰਦਰ ਸਿੰਘ ਫੁੱਲ) -ਸ਼ਹਿਰ ਦੀ ਨਾਮਵਰ ਸਖ਼ਸੀਅਤ ਰਹੇ ਸਵਾਮੀ ਰਵਿੰਦਰ ਗੁਪਤਾ ਦੀ ਯਾਦ ਵਿੱਚ ਅੱਜ ਲਾਗਲੇ ਪਿੰਡ ਕਲੌਦੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਤਾਲਮੇਲ ਸੁਸਾਇਟੀ ਵੱਲੋਂ ਲਗਾਏ ਇਸ ਕੈਂਪ ਦੌਰਾਨ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦੇ ਮਾਹਰ ਡਾ: ਪ੍ਰਮੋਦ, ਛਾਤੀ ਦੇ ਰੋਗਾਂ ਦੇ ਮਾਹਰ ਡਾ: ਮਲਕੀਤ ਸਿੰਘ ਅਤੇ ਨੱਕ, ਕੰਨ, ਗਲੇ ਦੇ ਰੋਗਾਂ ਦੇ ਮਾਹਰ ਡਾ: ਦਿਨੇਸ਼ ਨੇ ਮਰੀਜ਼ਾਂ ਨੂੰ ਚੈੱਕ ਕੀਤਾ। ਸੁਸਾਇਟੀ ਦੇ ਪ੍ਰਧਾਨ ਸ੍ਰੀਮਤੀ ਸੰਤੋਸ਼ ਗੁਪਤਾ ਨੇ ਦੱਸਿਆ ਕਿ ਕੈਂਪ ਵਿੱਚ ਸ਼ਰਮਾ ਮੈਡੀਕਲ ਲੈਬਾਰਟਰੀ ਸੰਗਰੂਰ ਵੱਲੋਂ ਸ੍ਰੀ ਮੁਕੇਸ਼ ਸ਼ਰਮਾ ਅਤੇ ਸਿਵਲ ਹਸਪਤਾਲ ਦੇ ਟੀ.ਬੀ ਕਲੀਨਿਕ ਵੱਲੋਂ ਰਮਨੀਤ ਚਾਨੀ ਦੀ ਅਗਵਾਈ ਹੇਠ ਲੋੜੀਦੇ ਮਰੀਜ਼ਾਂ ਦੇ ਮੁਫ਼ਤ ਟੈੱਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕੈਂਪ ਲਈ ਲਾਈਫ਼ ਗਾਰਡ ਨਰਸਿੰਗ ਕਾਲਜ ਅਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਵੱਲੋਂ ਭਰਵਾ ਸਹਿਯੋਗ ਮਿਲਿਆ। ਇਸ ਮੌਕੇ ਨਾਮਵਰ ਸਮਾਜ ਸੇਵੀ ਰਾਜ ਕੁਮਾਰ ਅਰੋੜਾ, ਸੁਰਜੀਤ ਸਿੰਘ ਸਾਬਕਾ ਈ.ਓ, ਬਲਰਾਜ ਰਾਏ ਬਾਂਸਲ, ਨਗਰ ਬਾਲਾ, ਜਸਵੀਰ ਸਿੰਘ, ਅਮਨ ਜੋਤ ਕੌਰ, ਸਰੋਜ ਖ਼ਾਨ, ਹਰਜੀਤ ਸਿੰਘ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਹਰਿੰਦਰ ਸਿੰਘ ਐਡਮਿੰਨ ਲਾਈਫ਼ ਗਾਰਡ ਨਰਸਿੰਗ ਕਾਲਜ, ਵਿਜੈ ਸਿੰਗਲਾ, ਸਾਬਕਾ ਪੁਲਿਸ ਇੰਸਪੈਕਟਰ ਜੁਗਰਾਜ ਸਿੰਘ ਨਰੇਸ਼ ਕੁਮਾਰ ਸਮੇਤ ਵੱਖ ਵੱਖ ਸਖ਼ਸੀਅਤਾਂ ਮੌਜੂਦ ਸਨ।