08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

15ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ, 31 ਖ਼ੂਨਦਾਨੀਆਂ ਨੇ ਕੀਤਾ ਖ਼ੂਨਦਾਨ

Ad Position 21
No active advertisement
ਅਜੀਤ ਡੈਸਕ 20-07-2026
ਬਰਨਾਲਾ, 19 ਜੁਲਾਈ (ਨਰਿੰਦਰ ਅਰੋੜਾ)-ਬਲੱਡ ਡੋਨਰਜ਼ ਕਲੱਬ ਬਰਨਾਲਾ ਵਲੋਂ ਸ੍ਰੀ ਮਹਾਂਸ਼ਕਤੀ ਕਲਾ ਮੰਚ (ਸ਼ਕਤੀ ਕਲਾ ਮੰਦਰ) ਵਿਖੇ 15ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ। ਜਾਣਕਾਰੀ ਦਿੰਦਿਆਂ ਜਿੰਮੀ ਮਿੱਤਲ ਅਤੇ ਸ਼ੰਮੀ ਸਿੰਗਲਾ ਨੇ ਦੱਸਿਆ ਕੀ ਕਲੱਬ ਪਿਛਲੇ 14 ਸਾਲਾਂ ਤੋਂ ਲਗਾਤਾਰ ਖ਼ੂਨਦਾਨ ਕੈਂਪਾਂ ਰਾਹੀਂ ਲੋਕਾਂ ਨੂੰ ਖ਼ੂਨਦਾਨ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਮੁਹਿੰਮ ਵਿਚ ਸ਼ਹਿਰ ਵਾਸੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਭਰਪੂਰ ਸਹਿਯੋਗ ਮਿਲਦਾ ਰਿਹਾ ਹੈ। ਕੈਂਪ ਵਿਚ ਸ਼ਹਿਰ ਦੇ ਨੌਜਵਾਨਾਂ, ਸਮਾਜ ਸੇਵੀਆਂ ਅਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕਲੱਬ ਮੈਂਬਰਾਂ ਨੇ ਦੱਸਿਆ ਕਿ ਕੈਂਪ ਦੌਰਾਨ ਇਕੱਠਾ ਕੀਤਾ ਗਿਆ ਸਾਰਾ ਖ਼ੂਨ ਲਾਈਫ਼ ਲਾਈਨ ਬਲੱਡ ਸੈਂਟਰ, ਬਰਨਾਲਾ ਨੂੰ ਸੌਂਪਿਆ ਗਿਆ। ਇਹ ਖ਼ੂਨ ਉੱਥੋਂ ਦੇ ਲੋੜਵੰਦ ਮਰੀਜ਼ਾਂ ਤੱਕ ਪਹੁੰਚਾ ਕੇ ਕਈ ਅਨਮੋਲ ਜਾਨਾਂ ਬਚਾਉਣ ਦੇ ਕੰਮ ਆਵੇਗਾ। ਉਨ੍ਹਾਂ ਦੀ ਟੀਮ ਦਾ ਉਦੇਸ਼ ਹੈ ਕਿ ਹਰ ਸ਼ੁੱਭ ਮੌਕੇ ਨੂੰ ਸਮਾਜ ਸੇਵਾ ਨਾਲ ਜੋੜਿਆ ਜਾਵੇ। ਇਸੇ ਸੋਚ ਤਹਿਤ ਕਲੱਬ ਦੇ ਕਿਸੇ ਮੈਂਬਰ ਜਾਂ ਸਹਿਯੋਗੀ ਦੇ ਜਨਮ ਦਿਨ ’ਤੇ ਇਹ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਵਿਚ ਕੁੱਲ 31 ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕਰ ਕੇ ਮਾਨਵਤਾ ਦੀ ਸੇਵਾ ਦਾ ਪੇ੍ਰਰਨਾ ਦਾਇਕ ਸੰਦੇਸ਼ ਦਿੱਤਾ। ਇਸ ਕੈਂਪ ਵਿਚ ਲਾਈਫ਼ ਲਾਈਨ ਬਲੱਡ ਸੈਂਟਰ ਤੋਂ ਡਾ: ਭਾਸਕਰ ਜੈਨ (ਬੀ.ਟੀ.ਓ) ਅਤੇ ਕੁਲਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਜੋਗਿੰਦਰ ਪਾਲ ਟਿੰਕੂ, ਐਮ.ਡੀ. ਰੋਹਿਤ ਗਰਗ, ਨਰੇਸ਼ ਸਿੰਗਲਾ, ਵਿਨੋਦ ਵਰਮਾ, ਭੁਪਿੰਦਰ ਸਿੰਘ, ਪ੍ਰਦੀਪ ਗੁਪਤਾ, ਇੰਦਰਪਾਲ ਗਰਗ, ਨੀਰਜ ਗਰਗ, ਪੰਕਜ ਪਿੰਟੂ, ਤ੍ਰਿਨੇਤਰ ਕਾਂਵੜ ਸੰਘ ਦੀ ਪੂਰੀ ਟੀਮ ਅਤੇ ਰਾਮ-ਲੀਲ੍ਹਾ ਕਮੇਟੀ ਧਨੌਲਾ ਦੇ ਮੈਂਬਰਾਂ ਨੇ ਵੀ ਸ਼ਿਰਕਤ ਕਰ ਕੇ ਖ਼ੂਨਦਾਨੀਆਂ ਦਾ ਉਤਸ਼ਾਹ ਵਧਾਇਆ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਸੁਨਾਮ ਰਾਇਲਜ਼ ਦਾ ਵਫਦ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲਿਆ ਅਗਲੀ ਖ਼ਬਰ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Ad Position 24