08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਦਿੜ੍ਹਬਾ ਵਿਖੇ ਹੋਈ ਕਾਨਫਰੰਸ

Ad Position 21
No active advertisement
ਅਜੀਤ ਡੈਸਕ 20-07-2026
ਦਿੜ੍ਹਬਾ ਮੰਡੀ, 19 ਜੁਲਾਈ (ਜਸਵੀਰ ਸਿੰਘ ਔਜਲਾ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਦਿੜ੍ਹਬਾ ਵਿਖੇ ਕਰਵਾਈ ਗਈ ਵਰਕਰ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ, ਪੰਥਕ ਏਕਤਾ ਅਤੇ ਸੂਬੇ ਦੀ ਭਵਿੱਖੀ ਦਿਸ਼ਾ ਮੁੱਖ ਚਰਚਾ ਦਾ ਕੇਂਦਰ ਰਹੇ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਚੜ੍ਹਦੀ ਕਲਾ ਦਾ ਅਸਲ ਆਧਾਰ ਗੁਰੂ ਸਾਹਿਬ ਦੀ ਸੋਚ, ਪੰਥਕ ਏਕਤਾ ਅਤੇ ਸੇਵਾ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਦੇ ਸਿਧਾਂਤਾਂ ਅਨੁਸਾਰ ਚੱਲਣ ਵਾਲੀ ਅਗਵਾਈ ਨੇ ਹੀ ਕੌਮ ਨੂੰ ਉੱਚਾਈਆਂ ਬਖ਼ਸ਼ੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਤੱਕ ਗੁਰੂ-ਪੰਥ ਦੀ ਵਿਚਾਰਧਾਰਾ ਨਾਲ ਜੁੜਿਆ ਰਿਹਾ, ਉਦੋਂ ਤੱਕ ਉਸ ਦੀ ਵਿਲੱਖਣ ਪਛਾਣ ਕਾਇਮ ਰਹੀ, ਪਰ ਸਿਧਾਂਤਾਂ ਤੋਂ ਦੂਰ ਹੋਣ ਨਾਲ ਪਾਰਟੀ ਕਮਜ਼ੋਰ ਹੋਈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦਾ ਮੰਤਵ ਪੰਥਕ ਰਾਜਨੀਤੀ ਨੂੰ ਮੁੜ ਸਹੀ ਦਿਸ਼ਾ ਦੇਣਾ ਸੀ। ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਨਾਲ ਜੁੜੇ ਕਈ ਅਹਿਮ ਮਸਲਿਆਂ ‘ਤੇ ਸੂਬੇ ਨੂੰ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਲੋਕਾਂ ਨੂੰ ਚੰਗੇ ਕਿਰਦਾਰ, ਇਮਾਨਦਾਰ ਅਤੇ ਸਮਝਦਾਰ ਵਿਅਕਤੀਆਂ ਨੂੰ ਅਗਵਾਈ ਸੌਂਪਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸੇ ਰਾਹੀਂ ਪੰਜਾਬ ਦਾ ਭਵਿੱਖ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੇ ਪਾਰਟੀ ਦੀ ਪਿਛਲੀ ਅਗਵਾਈ ਨੇ ਸਾਂਝੇ ਫ਼ੈਸਲਿਆਂ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੁੰਦਾ ਤਾਂ ਅੱਜ ਹਾਲਾਤ ਵੱਖਰੇ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਕਿਸਾਨੀ, ਵਪਾਰ, ਆਰਥਿਕਤਾ, ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਨਸ਼ਿਆਂ ਦਾ ਪ੍ਰਭਾਵ ਪਿੰਡ-ਪਿੰਡ ਤੱਕ ਪਹੁੰਚ ਚੁੱਕਾ ਹੈ, ਜਦਕਿ ਉਦਯੋਗਿਕ ਨੀਤੀਆਂ ਦੀ ਘਾਟ ਕਾਰਨ ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਪ੍ਰਭਾਵਿਤ ਹੋ ਰਹੇ ਹਨ। ਢੀਂਡਸਾ ਨੇ ਕਿਹਾ ਕਿ ਕਾਨੂੰਨ-ਵਿਵਸਥਾ ਦੀ ਵਿਗੜਦੀ ਸਥਿਤੀ, ਵਧਦਾ ਕਰਜ਼ਾ ਅਤੇ ਗੈਂਗਸਟਰਵਾਦ ਲੋਕਾਂ ਵਿੱਚ ਚਿੰਤਾ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਅਜਿਹੀ ਇਮਾਨਦਾਰ, ਦੂਰਅੰਦੇਸ਼ ਅਤੇ ਮਜ਼ਬੂਤ ਅਗਵਾਈ ਦੀ ਲੋੜ ਹੈ ਜੋ ਸੂਬੇ ਦੇ ਹਿੱਤਾਂ ਨੂੰ ਪਹਿਲ ਦਿੰਦਿਆਂ ਨੌਜਵਾਨਾਂ ਲਈ ਰੁਜ਼ਗਾਰ, ਕਿਸਾਨਾਂ ਲਈ ਰਾਹਤ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ। ਕਾਨਫਰੰਸ ਨੂੰ ਜਥੇਦਾਰ ਸੁਖਜਿੰਦਰ ਸਿੰਘ ਸਿੱਧੜਾਂ, ਜਥੇਦਾਰ ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬਹਿਣੀਵਾਲ, ਕੌਰ ਸਿੰਘ ਮੌੜਾਂ, ਰਣਧੀਰ ਸਿੰਘ ਜਮੂਰਾਂ ਅਤੇ ਭਗਵਾਨ ਸਿੰਘ ਢੰਡੋਲੀ ਕਲਾਂ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਿੱਕਾ ਘੁਮਾਣ, ਪੱਪੀ ਨੰਗਲਾ, ਜੱਗੀ ਨੰਗਲਾ, ਦਰਸ਼ਨ ਸਿੰਘ ਸੰਗਤੀਵਾਲ, ਤਾਰੀ ਮਾਨ, ਰਿੰਕਾ ਢੰਡੋਲੀ, ਸੁਖਪਾਲ ਗੁਜਰਾ, ਗੋਰਾ ਪ੍ਰਧਾਨ ਕੌਹਰੀਆ, ਗੁਰਦੇਵ ਮੌੜ, ਹਰਦੇਵ ਗੁਜਰਾ, ਗਿੰਨੀ ਕਮਾਲਪੁਰ, ਰਾਣਾ ਸੇਰਗਿਲ, ਰੂਪੀ ਲਾਡਬੰਨਜਾਰਾ, ਬਾਵਾ ਕੈਪਰ, ਕੌਰਾ ਕੈਪਰ, ਕੁਲਦੀਪ ਸਾਦੀਹਰੀ, ਸਿੰਦਾ ਦੀਪ ਸੰਦੀਪ, ਜਗਦੀਪ ਪਾਲੀ , ਲਾਡੀ ਜੀਤ ,ਬਲਵਿੰਦਰ ,ਨਿਕਾ ,ਮੀਤ, ਲਾਡੀ, ਸਰਬੀ, ਕਿੰਦੀ, ਹੈਪੀ, ਬਾਲੀ, ਯਾਦੂ, ਸੁਖੀ, ਗੁਰਜੀਤ, ਜੰਗੀ, ਸੇਰਾ, ਹਰਮਨ, ਮੰਗੂ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਕਾਰਨ ਹਾਟ ਸਪਾਟ ਬਣੇ ਪਿੰਡ ਚੀਮਾ ਵਿਖੇ ਪੁਲਿਸ ਵਲੋਂ ਭਾਰੀ ਫੋਰਸ ਨਾਲ ਵਿਸ਼ੇਸ਼ ਮੁਹਿੰਮ ਚਲਾਈ ਅਗਲੀ ਖ਼ਬਰ ਨਸ਼ੇ ਦੀ ਦਲਦਲ ਵਿੱਚ ਫਸੇ ਚਾਰ ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ਚੇਅਰਮੈਨ ਈਲਵਾਲ ਨੇ ਕਰਵਾਇਆ ਹਸਪਤਾਲ ਦਾਖ਼ਲ
Ad Position 24