05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਐਗਰੀ ਇਨਪੁਟ ਡੀਲਰਜ਼ ਐਸੋਸੀਏਸ਼ਨ ਬਰਨਾਲਾ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 21-07-2026
ਬਰਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਐਗਰੀ ਇਨਪੁਟ ਡੀਲਰਜ਼ ਐਸੋਸੀਏਸ਼ਨ ਬਰਨਾਲਾ ਦੀ ਇੱਕ ਜ਼ਰੂਰੀ ਮੀਟਿੰਗ ਹੋਟਲ ਐਲਟਿਜ਼ ਪਾਮ ਵਿਚ ਪ੍ਰਧਾਨ ਗੋਕਲ ਪ੍ਰਕਾਸ਼ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾਕਟਰ ਨਰਿੰਦਰ ਸਿੰਘ ਬੈਨੀਪਾਲ ਅਤੇ ਉਨ੍ਹਾਂ ਦੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ ਗਈ ਕਿਉਂਕਿ ਉਨ੍ਹਾਂ ਵਲੋਂ ਲੌਂਗੋਵਾਲ ਅਤੇ ਬੱਧਨੀ ਕਲਾਂ ਵਿਖੇ ਕੈਸ਼ ਕਾਊਂਟਰਾਂ ਦੇ ਨਾਮ ’ਤੇ ਚੱਲ ਰਹੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਤੇ ਵੱਖ-ਵੱਖ ਕੀੜੇਮਾਰ ਦਵਾਈਆਂ ਅਤੇ ਖਾਦਾਂ ਦੇ ਨਮੂਨੇ ਲਏ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨਮੂਨੇ ਗੈਰ-ਮਿਆਰੀ ਪਾਏ ਗਏ ਹਨ। ਪ੍ਰਧਾਨ ਗੋਕਲ ਪ੍ਰਕਾਸ਼ ਗੁਪਤਾ ਨੇ ਕਿਹਾ ਕਿ ਮਹਿਕਮਾ ਖੇਤੀਬਾੜੀ ਅਤੇ ਐਗਰੀ ਇਨਪੁਟ ਡੀਲਰਾਂ ਦਾ ਇੱਕੋ ਹੀ ਮਕਸਦ ਹੈ ਕਿ ਕਿਸਾਨਾਂ ਨੂੰ ਵਧੀਆ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਈਆਂ ਜਾਣ, ਇਸ ਲਈ ਸਮੇਂ ਸਮੇਂ ਤੇ ਅਜਿਹੀਆਂ ਚੈਕਿੰਗਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਜਨਰਲ ਸਕੱਤਰ ਸੰਦੀਪ ਅਰੋੜਾ ਸ਼ੈਲੀ ਨੇ ਕੇਂਦਰ ਸਰਕਾਰ ਵਲੋਂ ਪੈਰਾਕੁਇਟ ਦਵਾਈ ਬੰਦ ਕਰਨ ਦੀ ਤਜਵੀਜ਼ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਿਰਫ਼ ਪੰਜਾਬ ਵਿਚ ਗਲਾਈਫੋਸੇਟ ਦਵਾਈ ਦੀ ਵਿੱਕਰੀ ਬੰਦ ਕਰਨ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਜਾਂ ਤਾਂ ਇਹ ਦਵਾਈ ਪੂਰੇ ਭਾਰਤ ਵਿਚ ਬੰਦ ਹੋਣੀ ਚਾਹੀਦੀ ਹੈ, ਨਹੀਂ ਤਾਂ ਇਸ ਦਵਾਈ ਨੂੰ ਪੰਜਾਬ ਵਿਚ ਵੇਚਣ ਦੀ ਵੀ ਖੁੱਲ੍ਹ ਦੇਣੀ ਚਾਹੀਦੀ ਹੈ ਕਿਉਂਕਿ ਸਿਰਫ਼ ਪੰਜਾਬ ਵਿਚ ਇਹ ਦਵਾਈ ਬੰਦ ਕਰਨ ਨਾਲ ਬਹੁਤ ਸਾਰੇ ਕਿਸਾਨ ਇਸ ਦਵਾਈ ਦੇ ਨਾਲ ਹੋਰ ਕੀੜੇਮਾਰ ਦਵਾਈਆਂ ਵੀ ਪੰਜਾਬ ਦੇ ਗੁਆਂਢੀ ਸੂਬਿਆਂ ਵਿਚੋਂ ਖ਼ਰੀਦ ਕੇ ਲੈ ਆਉਂਦੇ ਹਨ। ਜਿਸ ਨਾਲ ਜਿੱਥੇ ਸਾਡੇ ਡੀਲਰ ਭਰਾਵਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ ਉਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਜੀ.ਐਸ.ਟੀ. ਦਾ ਵੱਡਾ ਨੁਕਸਾਨ ਪਹੁੰਚ ਰਿਹਾ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭੀਸ਼ਮ ਕੁਮਾਰ ਤੇ ਕ੍ਰਿਸ਼ਨ ਕੁਮਾਰ ਬਿੱਟੂ, ਕੈਸ਼ੀਅਰ ਗੌਰਵ ਗੋਇਲ, ਕਾਰਜਕਾਰੀ ਮੈਂਬਰ ਯੋਗਰਾਜ ਬਾਂਸਲ, ਚਮਨ ਲਾਲ ਗੁਪਤਾ, ਮੋਹਿਤ ਬਾਂਸਲ, ਮਨੋਜ ਕੁਮਾਰ ਮੌਜੀ, ਪੰਕਜ ਗਰਗ, ਦੁਰਗੇਸ਼ ਚੌਧਰੀ, ਰਾਜਨ ਹਸੀਜਾ, ਸੱਤ ਪਾਲ ਗਰਗ, ਵਿਨੀਤ ਗਰਗ, ਅਭਿਸ਼ੇਕ ਸਿੰਗਲਾ, ਪ੍ਰਵੇਸ਼ ਕੁਮਾਰ, ਦਵਿੰਦਰ ਕੁਮਾਰ, ਕੁਨਾਲ ਗੁਪਤਾ, ਗਗਨ ਕਾਂਸਲ, ਆਸ਼ੂਤੋਸ਼ ਸਿੰਗਲਾ, ਸੰਜੀਵ ਕੁਮਾਰ, ਪੁਲਕਿਤ ਅਰੋੜਾ, ਅਸ਼ੋਕ ਕੁਮਾਰ ਆਦਿ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋੜਵੰਦ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਅਗਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਬਰਨਾਲਾ ਦਾ ਇਜਲਾਸ 26 ਨੂੰ
Ad Position 24
No active advertisement