ਤਪਾ ਮੰਡੀ, 22 ਜੁਲਾਈ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਸ਼ਿਵ ਭਗਤਾਂ ਵਲੋਂ ਨਗਰ ਦੇ ਸਹਿਯੋਗ ਨਾਲ ਸ਼ਹਿਰ ’ਚ ਪੰਜਵੀਂ ਸ਼ਿਵ ਮਹਾਂਪੁਰਾਣ ਦੀ ਕਥਾ ਦਾ ਆਯੋਜਨ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਵਲੋਂ ਲਗਭਗ ਤਿਆਰੀਆਂ ਗਈਆਂ ਹਨ। ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਭਗਤਾਂ ਨੇ ਦੱਸਿਆ ਕਿ ਸ੍ਰੀ ਸ਼ਿਵ ਮਹਾਂਪੁਰਾਣ ਦੀ ਕਥਾ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਸ਼ਹਿਰ ’ਚ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5 ਵਜੇ ਕਲਸ਼ ਯਾਤਰਾ ਕੱਢੀ ਜਾਵੇਗੀ ਤੇ ਕਥਾ ਦੇ ਸ਼ੁੱਭ ਆਰੰਭ 3 ਅਗਸਤ ਦਿਨ ਸੋਮਵਾਰ ਨੂੰ ਕੀਤੇ ਜਾਣਗੇ, ਜਿਸ ਵਿਚ ਕਥਾਵਾਚਕ ਸ਼੍ਰੀ ਸਚਿਨ ਕੋਸ਼ਿਕ ਜੀ ਗੋਵਰਧਨ ਧਾਮ (ਮਥੁਰਾ ਵਾਲੇ) ਸ਼ਾਮ ਸਮੇਂ 7:30 ਤੋਂ ਲੈ ਕੇ 10:30 ਵਜੇ ਕਥਾ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ। ਜਿਨ੍ਹਾਂ ਦੇ ਭੋਗ 12 ਅਗਸਤ ਦਿਨ ਬੁੱਧਵਾਰ ਨੂੰ ਪਾਏ ਜਾਣਗੇ। ਕਲਸ਼ ਯਾਤਰਾ ਦੌਰਾਨ ਸ੍ਰੀਮਤੀ ਦੇਵਕੀ ਦੇਵੀ ਮੋੜ ਵਲੋਂ ਧਵਜਾ ਪੂਜਨ ਦੀ ਰਸਮ ਅਦਾ ਕੀਤੀ ਜਾਵੇਗੀ, ਜਦਕਿ ਕੌਂਸਲਰ ਸੁਨੀਤਾ ਰਾਣੀ ਵਲੋਂ ਕਲਸ਼ ਪੂਜਨ ਕੀਤਾ ਜਾਵੇਗਾ। ਇਸੇ ਤਰ੍ਹਾਂ ਮਨੀਸ਼ ਗਰਗ, ਮੀਤ ਪ੍ਰਧਾਨ ਨਗਰ ਕੌਂਸਲ ਤਪਾ, ਜੋਤੀ ਪੂਜਨ ਦੀ ਰਸਮ ਕੌਂਸਲਰ ਸਰਸਵਤੀ ਦੇਵੀ ਅਤੇ ਹੋਰ ਸੇਵਾਦਾਰਾਂ ਵਲੋਂ ਵੀ ਧਾਰਮਿਕ ਰਸਮਾਂ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸ਼ਾਸਤਰੀ ਅਨਿਲ ਸ਼ਰਮਾ, ਸ਼ਾਸਤਰੀ ਅਰਵਿੰਦ ਸ਼ੁਕਲਾ ਅਤੇ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਅਨਿਲ ਸਿੰਗਲਾ, ਦੀਪਕ ਬਾਂਸਲ, ਐਸਲੇ ਬਾਂਸਲ, ਨੀਰਜ ਸਿੰਗਲਾ, ਗੋਲਡੀ ਮਹਿਤਾ, ਸੌਰਵ ਬਾਂਸਲ, ਪੰਕਜ ਬਾਂਸਲ, ਅੰਕਿਤ ਗੋਇਲ, ਲਕਸ਼ਯ ਗੋਇਲ, ਸਾਹਿਲ ਗਰਗ, ਰਮਨ ਬਾਂਸਲ, ਦੀਪਕ ਗੋਇਲ ਗੱਗ, ਗੌਰਵ ਬਾਂਸਲ, ਪੁਨੀਤ ਗਰਗ, ਸੁਭਮ ਸਿੰਗਲਾ, ਕ੍ਰਿਸ਼ਨ ਗੋਇਲ, ਮੋਨੂ ਮੋੜ ਆਦਿ ਹਾਜ਼ਰ ਸਨ।