02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਮੁੱਖ ਮੰਤਰੀ ਹਰਿਆਣਾ ਦੀ ਫ਼ਰੀਦਕੋਟ ਆਮਦ ਨੂੰ ਲੈ ਕੇ ਵਿਮੁਕਤ ਕਬੀਲਿਆਂ ਨਾਲ ਸੰਬੰਧਿਤ ਬਰਨਾਲਾ ਜ਼ਿਲ੍ਹੇ ਦੇ ਆਗੂਆਂ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 31-07-2026
ਬਰਨਾਲਾ, 30 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪੰਜਾਬ ਦੇ ਵਿਮੁਕਤ ਕਬੀਲਿਆਂ ਮੰਗਾ ਸਬੰਧੀ ਮਿਤੀ 2 ਅਗਸਤ ਨੂੰ ਸਾਦਿਕ ਜ਼ਿਲ੍ਹਾ ਫ਼ਰੀਦਕੋਟ ਵਿਚ ਪਹੁੰਚ ਰਹੇ ਹਨ। ਉਸ ਸਬੰਧ ਵਿਚ ਮੁੱਖ ਪ੍ਰਬੰਧਕਾਂ ਵਲੋਂ ਬਰਨਾਲਾ ਜ਼ਿਲੇ੍ਹ ਦੇ ਆਗੂਆਂ ਨਾਲ ਤਰਕਸ਼ੀਲ ਭਵਨ ਵਿਚ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਬਰਨਾਲਾ ਤੋਂ ਆਗੂਆਂ ਨੂੰ ਉੱਥੇ ਪਹੁੰਚਣ ਲਈ ਜ਼ਿੰਮੇਵਾਰੀਆਂ ਲਗਾਈਆਂ ਗਈਆਂ। ਜ਼ਿਲ੍ਹਾ ਬਰਨਾਲਾ ਦੇ ਆਗੂ ਮਲਕੀਤ ਸਿੰਘ ਮੀਤਾ ਠੇਕੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵਿਮੁਕਤ ਕਬੀਲੇ ਆਪਣੇ ਲਈ ਕੇਂਦਰ ਸਰਕਾਰ ਤੋਂ ‘ਰੇਨਕੇ’ ਅਤੇ ‘ਇਦਾਤੇ’ ਕਮਿਸ਼ਨ ਮੁਤਾਬਕ 10 ਫ਼ੀਸਦੀ ਵੱਖਰਾ ਕੋਟਾ ਦੇਣ ਦੀ ਮੰਗ ਕਰ ਰਹੇ ਹਨ। ਕੇਂਦਰ ਸਰਕਾਰ ਦੁਆਰਾ ‘ਰੇਨਕੇ’ ਅਤੇ ‘ਇਦਾਤੇ’ ਕਮਿਸ਼ਨ 2005 ਅਤੇ 2018 ਵਿਚ ਬਣਾਏ ਗਏ ਸਨ ਜਿਨ੍ਹਾਂ ਨੇ ਇਸ ਗੱਲ ਦੀ ਪੁਰਜ਼ੋਰ ਸਿਫ਼ਾਰਸ਼ ਕੀਤੀ ਸੀ ਕਿ ਇਹ ਕਬੀਲੇ ਵਿੱਦਿਅਕ, ਆਰਥਿਕ ਅਤੇ ਸਮਾਜਿਕ ਤੌਰ ’ਤੇ ਅੱਜ ਵੀ ਬਾਕੀ ਸਮਾਜਾਂ ਨਾਲੋਂ ਪਛੜੇ ਹੋਏ ਹਨ। ਇਸ ਕਾਰਨ ਇਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਘੱਟੋ-ਘੱਟ ਰਾਜਨੀਤਿਕ ਅਤੇ ਨੌਕਰੀਆਂ ਵਿਚ 10 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ 1982 ਵਿਚ ਇਨ੍ਹਾਂ ਕਬੀਲਿਆਂ ਨੂੰ ਐਸ.ਸੀ. ਸ਼ੇ੍ਰਣੀ ਵਿਚੋਂ ਕੱਢ ਕੇ ਐਸ.ਟੀ. ਕੋਟੇ ਵਿਚ ਸ਼ਾਮਿਲ ਕਰਨ ਲਈ ਕਿਹਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਐਥਨੋਗ੍ਰਾਫੀ ਸਟਡੀ ਨੇ ਵੀ ਇਸ ਗੱਲ ਨੂੰ ਸਾਬਤ ਕਰ ਦਿੱਤਾ ਕਿ ਇਹ ਲੋਕ ਕਬੀਲੇ ਹਨ ਇਨ੍ਹਾਂ ਨੂੰ ਵੱਖਰੀ ਰਿਜ਼ਰਵੇਸ਼ਨ ਦੇਣ ਦੀ ਲੋੜ ਹੈ ਪਰ ਅਫ਼ਸੋਸ ਅਜੇ ਤਕ ਨਾਂ ਹੀ ਕੇਂਦਰ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਦਿੱਤਾ। ਉਨ੍ਹਾਂ ਕਿਹਾ ਭਾਵੇਂ ਕਿ ਵੋਟਾਂ ਦੇ ਸਮੇਂ ਸਾਡੀਆਂ ਮੰਗਾਂ ਨੂੰ ਵੱਖ-ਵੱਖ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਵਿਚ ਲਿਖਦੀਆਂ ਹਨ ਪਰ ਸਰਕਾਰ ਬਣਨ ਤੋਂ ਬਾਅਦ ਲਾਗੂ ਨਹੀਂ ਕੀਤਾ ਜਾਂਦਾ। ਮੀਟਿੰਗ ਵਿਚ ਸੁਰਜੀਤ ਸਿੰਘ ਭਗਤੁਪੁਰਾ ਮੌੜ, ਧਿਆਨ ਚੰਦ ਟੱਲੇਵਾਲ, ਹੰਸਾ ਰਾਮ ਚੀਮਾ, ਮਲੂਕ ਸਿੰਘ ਚੀਮਾ, ਤਾਰਾ ਸਿੰਘ, ਹੰਸਾ ਸਿੰਘ ਭੱਦਲਵੱਢ, ਮੋਹਨ ਸਿੰਘ ਭੱਦਲਵੱਢ, ਧਰਮ ਸਿੰਘ ਬਰਨਾਲਾ, ਸੁਰਜੀਤ ਪੁਰੀ, ਆਸ਼ਾ ਪੁਰੀ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਗ ਲੱਗਣ ਕਾਰਨ ਚਾਰ ਪਸ਼ੂਆਂ ਦੀ ਮੌਤ ਅਗਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਗਣਨਾ ਫਾਰਮ ਦੀ ਡਿਜ਼ੀਟਾਈਜੇਸ਼ਨ ਮੁਕੰਮਲ ਹੋਣ ’ਤੇ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਸਮੁੱਚੀ ਟੀਮ ਦੀ ਸ਼...
Ad Position 24
No active advertisement