01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ 2 ਨੂੰ

Ad Position 21
No active advertisement
ਅਜੀਤ ਡੈਸਕ 01-08-2026
ਭਦੌੜ, 31 ਜੁਲਾਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਕ੍ਰਾਂਤੀਕਾਰੀ ਰਹਿਬਰ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਸੰਤ ਆਸ਼ਰਮ ਅਲਕੜਾ ਰੋਡ, ਜੰਗੀਆਣਾ (ਭਦੌੜ) ਵਿਖੇ 2 ਅਗਸਤ ਨੂੰ ਸ਼੍ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਭਾਰਤ ਵਲੋਂ ਕਰਵਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਸੰਤ ਆਸ਼ਰਮ ਦੇ ਮੁੱਖ ਸੇਵਾਦਾਰ ਵੈਦ ਬਾਬਾ ਨਿਰਮਲ ਦਾਸ ਅਤੇ ਸੰਤ ਸੰਮੇਲਨ ਦੇ ਮੁੱਖ ਪ੍ਰਬੰਧਕ ਡਾ: ਭਗਵਾਨ ਸਿੰਘ ਬੀਹਲਾ ਸਬਕ ਐਸ.ਐਮ.ਓ., ਐਡਵੋਕੇਟ ਸੁਖਵਿੰਦਰ ਸਿੰਘ ਦੁਲਮਾ ਨੇ ਸਾਂਝੇ ਤੌਰ ’ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ। ਉਕਤ ਸੇਵਾਦਾਰਾਂ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਦੇ ਭੋਗ 02 ਅਗਸਤ 2026 ਦਿਨ ਐਤਵਾਰ ਸਵੇਰੇ 10 ਵਜੇ ਪਾਏ ਜਾਣਗੇ। ਇਸ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਜਾਣਗੇ ਅਤੇ ਇਸ ਉਪਰੰਤ ਸੰਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਉੱਚ ਕੋਟੀ ਦੇ ਸੰਤ ਮਹਾਂਪੁਰਸ਼ ਪੁੱਜ ਰਹੇ ਹਨ। ਡਾਕਟਰ ਭਗਵਾਨ ਸਿੰਘ ਨੇ ਦੱਸਿਆ ਕਿ ਵਿਸ਼ਵ ਮਹਾਂਪੀਠ ਦੇ ਅੰਤਰਰਾਸ਼ਟਰੀ ਪ੍ਰਧਾਨ ਦੁਸ਼ਿਅੰਤ ਗੌਤਮ ਸਾਬਕਾ ਰਾਜ ਸਭਾ ਮੈਂਬਰ, ਆਤਮਾ ਰਾਮ ਪਰਿਵਾਰ ਸਾਬਕਾ ਕੈਬਨਿਟ ਮੰਤਰੀ ਗੁਜਰਾਤ, ਰਾਸ਼ਟਰੀ ਪ੍ਰਧਾਨ ਸੁਰਜੀਤ ਕੁਮਾਰ ਸਿੰਘ, ਸੂਬਾ ਪ੍ਰਧਾਨ ਦਰਸ਼ਨ ਸਿੰਘ ਨੌਰਥ ਉਚੇਚੇ ਤੌਰ ’ਤੇ ਪੁੱਜ ਰਹੇ ਹਨ। ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਮਹਿਲਾ, ਵਿਸ਼ਵ ਮਹਾ ਪੀਠ ਜ਼ਿਲ੍ਹਾ ਸੰਗਰੂਰ, ਜੁਗਰਾਜ ਸਿੰਘ ਬਰਨਾਲਾ, ਸਤਿਗੁਰ ਰਵਿਦਾਸ ਵਿਸ਼ਵ ਮਹਾਂਪੀਠ, ਸਾਬਕਾ ਸਰਪੰਚ ਗੁਰਤੇਜ ਸਿੰਘ ਬੀਹਲਾ ਸਮੇਤ ਹੋਰ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਂਦੇਵ ਕਾਂਵੜ ਸੰਘ ਵਲੋਂ ਰਾਸ਼ਨ ਸਮਗਰੀ ਦਾ ਟਰੱਕ ਰਵਾਨਾ ਅਗਲੀ ਖ਼ਬਰ ਜੋਗੀ ਬਸਤੀ ਦੀਆਂ ਗਲੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਨੱਕੋ ਨੱਕ ਪਈਆਂ ਭਰੀਆਂ, ਨਾਮੁਰਾਦ ਬਿਮਾਰੀਆਂ ਫੈਲਣ ਦਾ ਖ਼ਦਸ਼ਾ
Ad Position 24
No active advertisement