01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮਹਾਂਦੇਵ ਕਾਂਵੜ ਸੰਘ ਵਲੋਂ ਰਾਸ਼ਨ ਸਮਗਰੀ ਦਾ ਟਰੱਕ ਰਵਾਨਾ

Ad Position 21
No active advertisement
ਅਜੀਤ ਡੈਸਕ 01-08-2026
ਤਪਾ ਮੰਡੀ, 31 ਜੁਲਾਈ (ਪ੍ਰਵੀਨ ਗਰਗ)-ਬਾਬਾ ਬੰਸੀ ਵਾਲਿਆਂ ਦੀ ਅਪਾਰ ਕ੍ਰਿਪਾ ਸਦਕਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਸ੍ਰੀ ਮਹਾਂਕਾਂਵੜ ਸੰਘ ਤਪਾ ਵਲੋਂ ਦੌਲਤਪੁਰ - ਬਹਾਦਰਾਵਾਦ- ਭਗਵਾਨਪੁਰਾ (ਹਰ ਕੀ ਪੌੜੀ ਤੋਂ 18 ਕਿੱਲੋਮੀਟਰ ਪਹਿਲਾਂ) ਵਿਖੇ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਜਿਸ ਸਬੰਧੀ ਰਾਸ਼ਨ ਸਮਗਰੀ ਦੇ ਟਰੱਕ ਨੂੰ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਵਲੋਂ ਸਮੂਹ ਸ਼ਿਵ ਭਗਤਾ ਸਮੇਤ ਤਪਾ ਦੇ ਧਾਰਮਿਕ ਅਸਥਾਨ ਬਾਬਾ ਮੱਠ ਵਿਖੇ ਨਤਮਸਤਕ ਹੋ ਕੇ ਆਰਤੀ ਕਰਨ ਉਪਰੰਤ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਰਵਾਨਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕਾਂਵੜ ਸੰਘ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਭੰਡਾਰਾ 1 ਅਗਸਤ ਤੋਂ 10 ਅਗਸਤ ਤੱਕ ਲਗਾਇਆ ਜਾਵੇਗਾ। ਭੰਡਾਰੇ ਦੌਰਾਨ ਕਾਂਵੜੀਆਂ ਲਈ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ, ਰਿਫ਼ਲੈਕਟਰ ਜੈਕਟਾਂ, ਰੈਣ ਬਸੇਰਾ ਆਦਿ ਤੋਂ ਇਲਾਵਾ ਹੋਰ ਵੱਖ-ਵੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕਾਂਵੜੀਆਂ ਨੂੰ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਰਾਕੇਸ਼ ਕੁਮਾਰ, ਪ੍ਰੀਤਮ ਸਿੰਘ, ਮਿੰਟਾਂ ਮਹੰਤ ਆਦਿ ਵੱਡੀ ਗਿਣਤੀ ’ਚ ਸ਼ਿਵ ਭਗਤ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜੰਡ ਵਾਲੀ ਧਰਮਸ਼ਾਲਾ ਦਾ ਲੈਂਟਰ ਪਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ 2 ਨੂੰ
Ad Position 24
No active advertisement