01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ਼ਹੀਦ ਸਿਪਾਹੀ ਜਸਵੰਤ ਸਿੰਘ ਕੁਤਬਾ ਦੀ 37ਵੀਂ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 01-08-2026
ਮਹਿਲ ਕਲਾਂ, 31 ਜੁਲਾਈ (ਤਰਸੇਮ ਸਿੰਘ ਗਹਿਲ)-ਸ੍ਰੀਲੰਕਾ ਦੇ ਸ਼ਹੀਦ ਸਿਪਾਹੀ ਜਸਵੰਤ ਸਿੰਘ ਕੁਤਬਾ ਦੀ 37ਵੀਂ ਬਰਸੀ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ ਵਿਖੇ ਸ਼ਹੀਦ ਪਰਿਵਾਰ ਵਲੋਂ ਮਨਾਈ ਗਈ। ਇਸ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ ਅਤੇ ਸ਼ਹੀਦ ਦੇ ਬੁੱਤ ਉੱਪਰ ਫੁੱਲਮਲਾਵਾਂ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਸਿਪਾਹੀ ਜਸਵੰਤ ਸਿੰਘ 1989 ਵਿਚ ਸ੍ਰੀ ਲੰਕਾ ਵਿਚ ਅਮਨ ਸ਼ਾਂਤੀ ਕਾਇਮ ਕਰਨ ਲਈ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ। ਇਨ੍ਹਾਂ ਦੀ ਕੁਰਬਾਨੀ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਸ਼ਹੀਦਾਂ ਨੂੰ ਯਾਦ ਰੱਖਣਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਾਡਾ ਸਾਰਿਆਂ ਦਾ ਮੱੁਢਲਾ ਫ਼ਰਜ਼ ਹੈ। ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਸ਼ਹੀਦ ਦੇ ਜੀਵਨ ਅਤੇ ਸ੍ਰੀਲੰਕਾ ਦੀ ਲੜਾਈ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੀਆਂ ਉਨ੍ਹਾਂ ਕੌਮਾਂ ਦਾ ਨਾਮ ਦੁਨੀਆ ਦੇ ਨਕਸ਼ੇ ਤੋਂ ਸਦਾ ਲਈ ਮਿਟ ਜਾਂਦਾ ਹੈ। ਪ੍ਰਬੰਧਕਾਂ ਵਲੋਂ ਸ਼ਹੀਦ ਦੀ ਪਤਨੀ ਬਲਵਿੰਦਰ ਕੌਰ ਅਤੇ ਸ਼ਹੀਦ ਦੀ ਭੈਣ ਜਸਵੀਰ ਕੌਰ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਮੀਤ ਪ੍ਰਧਾਨ ਕੈਪਟਨ ਗੁਰਮੇਲ ਸਿੰਘ ਛਾਪਾ, ਜਨਰਲ ਸਕੱਤਰ ਹੌਲਦਾਰ ਸਤਿੰਦਰ ਸਿੰਘ ਪੰਡੋਰੀ, ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਸ਼ਹੀਦ ਦੇ ਸਪੁੱਤਰ ਜਤਿੰਦਰ ਸਿੰਘ, ਸੂਬੇਦਾਰ ਮੇਜਰ ਬਲਜੀਤ ਸਿੰਘ ਪੰਡੋਰੀ, ਹੌਲਦਾਰ ਮਲਕੀਤ ਸਿੰਘ ਪੰਡੋਰੀ, ਸੂਬੇਦਾਰ ਮੇਜਰ ਗੁਰਜੰਟ ਸਿੰਘ ਮਹਿਲ ਖੁਰਦ, ਸੂਬੇਦਾਰ ਪਰਮਜੀਤ ਸਿੰਘ ਮਹਿਲ ਖੁਰਦ, ਹੌਲਦਾਰ ਚਰਨ ਸਿੰਘ, ਸੁਖਪ੍ਰੀਤ ਸਿੰਘ ਮਹਿਲ ਖੁਰਦ, ਸੂਬੇਦਾਰ ਗੁਰਜੰਟ ਸਿੰਘ ਛਾਪਾ, ਹੌਲਦਾਰ ਗੁਰਜੰਟ ਸਿੰਘ ਛਾਪਾ, ਹੌਲਦਾਰ ਰਜਿੰਦਰ ਸਿੰਘ ਛਾਪਾ, ਸੂਬੇਦਾਰ ਨਿਰਮਲ ਸਿੰਘ, ਹੌਲਦਾਰ ਚਰਨ ਬਾਹਮਣੀਆਂ, ਹੌਲਦਾਰ ਹਰਭਜਨ ਸਿੰਘ ਬਾਹਮਣੀਆਂ, ਹੌਲਦਾਰ ਹਰਬੰਸ ਸਿੰਘ ਰਾਏਸਰ, ਹੌਲਦਾਰ ਕੁਲਵੰਤ ਸਿੰਘ ਸਹੌਰ, ਹੌਲਦਾਰ ਗੁਰਸੇਵਕ ਸਿੰਘ ਛੀਨੀਵਾਲ ਕਲਾਂ, ਹੌਲਦਾਰ ਜਸਵੀਰ ਸਿੰਘ ਛੀਨੀਵਾਲ ਕਲਾਂ, ਹੌਲਦਾਰ ਸਿਕੰਦਰ ਸਿੰਘ ਕੁਰੜ, ਕੈਪਟਨ ਅਮਰੀਕ ਸਿੰਘ, ਸੂਬੇਦਾਰ ਅਮਰਜੀਤ ਸਿੰਘ, ਸਵਰਨ ਸਿੰਘ, ਹੌਲਦਾਰ ਸੁਦਾਗਰ ਸਿੰਘ ਕੁਤਬਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਬਕਾ ਫ਼ੌਜੀ ਅਤੇ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੇ ਹਰ ਸੰਘਰਸ਼ ’ਚ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਖੜ੍ਹਾ ਹੈ-ਕੁਲਵੰਤ ਸਿੰਘ ਕੀਤੂ ਅਗਲੀ ਖ਼ਬਰ ਸੁਖਚਰਨ ਸਿੰਘ ਪੰਮਾ ਨੂੰ ਕਾਂਗਰਸ ਦਾ ਜ਼ਿਲ੍ਹਾ ਐੱਸ.ਸੀ. ਵਿੰਗ ਦਾ ਵਾਇਸ ਚੇਅਰਮੈਨ ਕੀਤਾ ਨਿਯੁਕਤ
Ad Position 24
No active advertisement