ਸ਼ਹਿਣਾ, 31 ਜੁਲਾਈ (ਸੁਰੇਸ਼ ਗੋਗੀ)-ਪੁੱਤਰੀ ਪਾਠਸ਼ਾਲਾ ਪ੍ਰਬੰਧਕੀ ਕਮੇਟੀ ਸ਼ਹਿਣਾ ਵਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਸੰਸਥਾਵਾਂ ਅਤੇ ਲੋਕ ਭਲਾਈ ਕਾਰਜਾਂ ਲਈ ਰਾਸ਼ੀ ਦਾਨ ਕੀਤੀ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਗਿੱਲ ਮਨੀ ਆੜ੍ਹਤੀਆ ਪ੍ਰਧਾਨ ਪੁੱਤਰੀ ਪਾਠਸ਼ਾਲਾ ਕਮੇਟੀ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਲੜਕੀਆਂ ਵਿਖੇ ਸਰਕਾਰੀ ਗ੍ਰਾਂਟ ਨਾਲ ਕੁੱਝ ਕਮਰਿਆਂ ਦਾ ਕੰਮ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਕਮਰਿਆਂ ਵਿਚ ਫ਼ਰਸ਼ ਲਾਏ ਜਾਣ ਲਈ ਫ਼ੰਡਾਂ ਦੀ ਘਾਟ ਸੀ। ਜਿਸ ਲਈ ਪੁੱਤਰੀ ਪਾਠਸ਼ਾਲਾ ਪ੍ਰਬੰਧਕੀ ਕਮੇਟੀ ਵਲੋਂ 50 ਹਜ਼ਾਰ ਰੁਪਏ ਦਿੱਤੇ ਗਏ। ਇਸ ਸਮੇਂ ਸਕੂਲ ਮੁਖੀ ਜਸਵੀਰ ਸਿੰਘ, ਸਰਪੰਚ ਨਾਜਮ ਸਿੰਘ ਫ਼ੌਜੀ, ਪੰਚ ਰੂਪਾ ਸਿੰਘ, ਬੀਰੀ ਮੌੜ, ਜੈਆਦਮ ਪ੍ਰਕਾਸ਼ ਸਿੰਘ ਧਾਲੀਵਾਲ, ਜਤਿੰਦਰ ਸਿੰਘ ਖਹਿਰਾ ਸਾਬਕਾ ਸਰਪੰਚ, ਯਾਦਵਿੰਦਰ ਸਿੰਘ ਵੈਦ, ਦੀਪੀ ਰਾਜਸਥਾਨੀ, ਜੋਗਿੰਦਰ ਸਿੰਘ ਪੰਚ ਆਦਿ ਵੀ ਹਾਜ਼ਰ ਸਨ।