05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹੜਤਾਲ ਖ਼ਤਮ ਕਰਨ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਸਫ਼ਾਈ ਸੇਵਕ। ਸਫ਼ਾਈ ਸੇਵਕਾਂ ਨੇ ਹੜਤਾਲ ਕੀਤੀ ਖ਼ਤਮ, ਸ਼ਹਿਰ ਵਿਚੋਂ ਕੂੜਾ ਚੁੱਕਣਾ ਕੀਤਾ ਸ਼ੁਰੂ

ਬਰਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਸਫ਼ਾਈ ਸੇਵਕ ਯੂਨੀਅਨ ਬਰਨਾਲਾ ਵਲੋਂ ਪਿਛਲੇ ਕਾਫ਼ੀ ਦਿਨਾਂ ਤੋਂ ਚੱਲ ਰਹੀ ਹੜਤਾਲ ਪੰਜਾਬ ਸਰਕਾਰ ਦੁਆਰਾ ਮੰਗਾਂ ਮੰਨਣ ’ਤੇ ਅੱਜ ਖ਼ਤਮ ਕਰ ਦਿੱਤੀ ਗਈ ਹੈ ਅਤੇ ਸਫ਼ਾਈ ਸੇਵਕਾਂ ਵਲੋਂ ਸ਼ਹਿਰ ਵਿਚੋਂ ਕੂੜਾ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਜੋ ਮੁੱਖ ਮੰਗ ਸੀ ਕਿ ਸਰਕਾਰ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਵਾਲੀ 10 ਸਾਲਾ ਪਾਲਿਸੀ ਰੱਦ ਕਰੇ ਅਤੇ ਤਿੰਨ ਸਾਲਾ ਪਾਲਿਸੀ ਨੂੰ ਲਾਗੂ ਕੀਤਾ ਜਾਵੇ।

Ad Position 21
No active advertisement
ਸ਼ਹਿਰ ਵਿਚੋਂ ਜੇ.ਸੀ.ਬੀ. ਨਾਲ ਕੂੜਾ ਚੁੱਕੇ ਜਾਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਮੀਤਾ ਅਤੇ ਅਧਿਕਾਰੀ। ਤਸਵੀਰਾਂ : ਰਿੰਪੀ ਸਟੂਡੀਓ ਪਿੰਡ ਵਿਚ ਰਕਬੇ ਦੀ ਹੱਦਬੰਦੀ ਲਈ ਲਾਏ ਕਿੱਲਾ ਪੱਥਰ, ਨਵਾਂ ਲੱਠਾ ਕਰਵਾਇਆ ਤਿਆਰ 05-08-2026
ਬਰਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਸਫ਼ਾਈ ਸੇਵਕ ਯੂਨੀਅਨ ਬਰਨਾਲਾ ਵਲੋਂ ਪਿਛਲੇ ਕਾਫ਼ੀ ਦਿਨਾਂ ਤੋਂ ਚੱਲ ਰਹੀ ਹੜਤਾਲ ਪੰਜਾਬ ਸਰਕਾਰ ਦੁਆਰਾ ਮੰਗਾਂ ਮੰਨਣ ’ਤੇ ਅੱਜ ਖ਼ਤਮ ਕਰ ਦਿੱਤੀ ਗਈ ਹੈ ਅਤੇ ਸਫ਼ਾਈ ਸੇਵਕਾਂ ਵਲੋਂ ਸ਼ਹਿਰ ਵਿਚੋਂ ਕੂੜਾ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਜੋ ਮੁੱਖ ਮੰਗ ਸੀ ਕਿ ਸਰਕਾਰ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਵਾਲੀ 10 ਸਾਲਾ ਪਾਲਿਸੀ ਰੱਦ ਕਰੇ ਅਤੇ ਤਿੰਨ ਸਾਲਾ ਪਾਲਿਸੀ ਨੂੰ ਲਾਗੂ ਕੀਤਾ ਜਾਵੇ। ਇਸ ਪਾਲਿਸੀ ਤਹਿਤ ਸਫ਼ਾਈ ਕਰਮਚਾਰੀ ਜੋ ਪੰਜਵੀਂ ਪਾਸ ਜਾਂ ਅੱਠਵੀਂ ਅਤੇ ਉਨ੍ਹਾਂ ਦੀ ਕੋਈ ਉਮਰ ਹੈ ਨੂੰ ਉਸੇ ਤਰ੍ਹਾਂ ਹੀ ਪੱਕਾ ਕੀਤਾ ਜਾਵੇ। ਸਾਡੀ ਇਹ ਮੰਗ ਸਰਕਾਰ ਨੇ ਮੰਨ ਲਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਿਊਂਸਪਲ ਕਾਮਿਆਂ ਦੀ ਹੋਰ ਕੈਟਾਗਰੀ ਦੇ ਮੁਲਾਜ਼ਮਾਂ ਨੂੰ ਵੀ ਪੱਕਾ ਕਰਨ ਦੀ ਮੰਗ ਸੀ, ਸਬੰਧੀ ਵੀ ਪੰਜਾਬ ਸਰਕਾਰ ਵਲੋਂ ਇਸ ਵਿਧਾਨ ਸਭਾ ਸੈਸ਼ਨ ਵਿਚ ਬਿੱਲ ਲਿਆਉਣ ਦੀ ਗੱਲ ਕਹੀ ਗਈ ਹੈ। ਪੁਲਿਸ ਵਲੋਂ ਸਫ਼ਾਈ ਸੇਵਕਾਂ ਉੱਪਰ ਕੀਤੇ ਗਏ ਲਾਠੀਚਾਰਜ ਸਬੰਧੀ ਸਾਡੇ ਵਲੋਂ ਮੰਗ ਕੀਤੀ ਗਈ ਸੀ ਕਿ ਜੋ ਸਰਕਾਰ ਵਲੋਂ ਐਸ.ਆਈ.ਟੀ. ਬਣਾਈ ਗਈ ਹੈ, ਵਲੋਂ ਜਾਂਚ ਸਮਾਂਬੱਧ ਅਤੇ ਸਹੀ ਤਰੀਕੇ ਨਾਲ ਕੀਤੀ ਜਾਵੇ। ਜਿਸ ’ਤੇ ਸਰਕਾਰ ਵਲੋਂ ਜਾਂਚ ਚਾਰ ਹਫ਼ਤਿਆਂ ਵਿਚ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਗਏ ਹਨ। ਪ੍ਰਧਾਨ ਗੁਲਸ਼ਨ ਕੁਮਾਰ ਨੇ ਹੜਤਾਲ ਵਿਚ ਸਹਿਯੋਗ ਨਾਲ ਸਮੂਹ ਬਰਨਾਲਾ ਵਾਸੀਆਂ, ਰਾਜਨੀਤਕ ਪਾਰਟੀਆਂ, ਸਮਾਜਿਕ, ਵਪਾਰਕ ਅਤੇ ਧਾਰਮਿਕ ਜਥੇਬੰਦੀਆਂ ਦਾ ਧੰਨਵਾਦ ਕੀਤਾ। ਸਫ਼ਾਈ ਸੇਵਕ ਯੂਨੀਅਨ ਬਰਨਾਲਾ ਵਲੋਂ ਹੜਤਾਲ ਖ਼ਤਮ ਕਰਨ ਮੌਕੇ ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਸਫ਼ਾਈ ਸੇਵਕਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਸ਼ਹਿਰ ਵਿਚੋਂ ਕੂੜਾ ਚੁਕਵਾਉਣ ਸਮੇਂ ਚੀਫ਼ ਸੈਨੇਟਰੀ ਇੰਸਪੈਕਟਰ ਗੁਰਦਿਆਲ ਸਿੰਘ, ਸੈਨਟਰੀ ਇੰਸਪੈਕਟਰ ਅੰਕੁਸ਼ ਸਿੰਗਲਾ, ਸੈਨਟਰੀ ਇੰਸਪੈਕਟਰ ਜਗਰਾਜ ਸਿੰਘ ਅਤੇ ਠੇਕੇਦਾਰ ਮਲਕੀਤ ਸਿੰਘ ਮੀਤਾ ਨੇ ਕਿਹਾ ਕਿ ਸਰਕਾਰ ਵਲੋਂ ਜੋ ਸਫ਼ਾਈ ਸੇਵਕਾਂ ਦੀ ਮੰਗਾਂ ਨੂੰ ਮੰਨ ਲਿਆ ਗਿਆ ਹੈ, ਉਸ ਲਈ ਉਹ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਨ। ਇਸ ਮੌਕੇ ਮਹਿਲਾ ਵਿੰਗ ਦੇ ਪ੍ਰਧਾਨ ਬਿੰਦੂ, ਵਿਕਰਮ ਵਿੱਕੀ, ਰਮੇਸ਼ ਕੁਮਾਰ, ਸੱਤਪਾਲ ਰਿੰਕੂ, ਵਿਨੈ ਕੁਮਾਰ, ਚਰਨਜੀਤ ਕੁਮਾਰ, ਮੁਕੇਸ਼ ਕੁਮਾਰ, ਸੰਜੇ ਕੁਮਾਰ, ਰਵੀ, ਅਜੈ, ਮੂਰਤੀ ਦੇਵੀ, ਕਰਨ, ਮੰਗਤ ਰਾਮ ਸਮੇਤ ਵੱਡੀ ਗਿਣਤੀ ਵਿਚ ਸਫ਼ਾਈ ਸੇਵਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ-ਬਾਜਾਖਾਨਾ ਰੋਡ ਦੀ ਖ਼ਸਤਾ ਹਾਲਤ ਕਾਰਨ ਸੰਤਾਪ ਹੰਢਾ ਰਹੇ ਨੇ ਰਾਹਗੀਰ ਅਗਲੀ ਖ਼ਬਰ ਵਿਧਾਇਕ ਕਾਲਾ ਢਿੱਲੋਂ ਨੇ ਵਿਧਾਨ ਸਭਾ ਵਿਚ ਵੱਡੇ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਦੇ ਰੇਟ ਤੈਅ ਕਰਨ ਦਾ ਮੁੱਦਾ ਚੁੱਕਿਆ
Ad Position 24
No active advertisement