05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਰਨਾਲਾ-ਬਾਜਾਖਾਨਾ ਰੋਡ ਦੀ ਖ਼ਸਤਾ ਹਾਲਤ ਕਾਰਨ ਸੰਤਾਪ ਹੰਢਾ ਰਹੇ ਨੇ ਰਾਹਗੀਰ

ਸ਼ਹਿਣਾ, 4 ਅਗਸਤ (ਸੁਰੇਸ਼ ਗੋਗੀ)-ਬਰਨਾਲਾ-ਬਾਜਾਖਾਨਾ ਰੋਡ ਦੀ ਤਰਸਯੋਗ ਹਾਲਤ ਹੋਣ ਕਾਰਨ ਰਾਹਗੀਰ ਸੰਤਾਪ ਹੰਢਾ ਰਹੇ ਹਨ, ਬਾਰਸ਼ ਤੋਂ ਬਾਅਦ ਸੜਕ ’ਤੇ ਪਾਣੀ ਨਾਲ ਦਲ-ਦਲ ਵਿਚ ਫ਼ਸੇ ਟਰੱਕਾਂ ਵਾਲਿਆਂ ਅਤੇ ਪਿੰਡ ਵਾਸੀ ਰਾਹਗੀਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ, ਡਾ: ਰਘਬੀਰ ਸਿੰਘ ਸਰੰਦੀ, ਬਲਵਿੰਦਰ ਸਿੰਘ, ਦੇਵ ਸਿੰਘ ਖਟੜਾ, ਬਿੱਟੂ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ’ਤੇ ਟੋਇਆਂ ਵਿਚ ਨਾਲੀਆਂ ਵਿਚੋਂ ਕੱਢਿਆ ਹੋਇਆ ਮਲਬਾ ਸੁੱਟਣ ਕਾਰਨ ਮੀਂਹ ਪੈਣ ਉਪਰੰਤ ਉੱਥੇ ਪੂਰੀ ਤਰ੍ਹਾਂ ਦਲ-ਦਲ ਬਣ ਗਈ ਜਿਸ ਕਾਰਨ ਰਾਤ ਨੂੰ ਕਰੀਬ ਇਕ ਵਜੇ ਟਰੱਕ ਦਲ-ਦਲ ਵਿਚ ਫਸ ਗਏ ਪੰਜਾਬ ਦੇ ਹਾਲਤ ਮਾੜੇ ਹੋਣ ਕਾਰਨ ਟਰੱਕ ਡਰਾਈਵਰ ਲੁੱਟ ਖੋਹ ਦੀਆਂ ਘਟਨਾਵਾਂ ਤੋਂ ਵੀ ਡਰਦੇ ਰਹੇ ਉਸ ਸਮੇਂ ਰਾਤ ਨੂੰ ਕੋਠੇ ਸੁਖੀਆ ਨਗਰ ਸ਼ਹਿਣਾ ਦੇ ਰਹਿਣ ਵਾਲੇ ਕੁੱਝ ਵਿਅਕਤੀਆਂ ਨੇ ਰਾਤ ਸਮੇਂ ਟਰੱਕਾਂ ਵਾਲਿਆਂ ਦੀ ਮਦਦ ਕੀਤੀ, ਜਿਸ ਉਪਰੰਤ ਟਰੱਕ ਦਲ-ਦਲ ਵਿਚੋਂ ਕੱਢੇ ਗਏ।

Ad Position 21
No active advertisement
ਅਜੀਤ ਡੈਸਕ 05-08-2026
ਸ਼ਹਿਣਾ, 4 ਅਗਸਤ (ਸੁਰੇਸ਼ ਗੋਗੀ)-ਬਰਨਾਲਾ-ਬਾਜਾਖਾਨਾ ਰੋਡ ਦੀ ਤਰਸਯੋਗ ਹਾਲਤ ਹੋਣ ਕਾਰਨ ਰਾਹਗੀਰ ਸੰਤਾਪ ਹੰਢਾ ਰਹੇ ਹਨ, ਬਾਰਸ਼ ਤੋਂ ਬਾਅਦ ਸੜਕ ’ਤੇ ਪਾਣੀ ਨਾਲ ਦਲ-ਦਲ ਵਿਚ ਫ਼ਸੇ ਟਰੱਕਾਂ ਵਾਲਿਆਂ ਅਤੇ ਪਿੰਡ ਵਾਸੀ ਰਾਹਗੀਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ, ਡਾ: ਰਘਬੀਰ ਸਿੰਘ ਸਰੰਦੀ, ਬਲਵਿੰਦਰ ਸਿੰਘ, ਦੇਵ ਸਿੰਘ ਖਟੜਾ, ਬਿੱਟੂ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ’ਤੇ ਟੋਇਆਂ ਵਿਚ ਨਾਲੀਆਂ ਵਿਚੋਂ ਕੱਢਿਆ ਹੋਇਆ ਮਲਬਾ ਸੁੱਟਣ ਕਾਰਨ ਮੀਂਹ ਪੈਣ ਉਪਰੰਤ ਉੱਥੇ ਪੂਰੀ ਤਰ੍ਹਾਂ ਦਲ-ਦਲ ਬਣ ਗਈ ਜਿਸ ਕਾਰਨ ਰਾਤ ਨੂੰ ਕਰੀਬ ਇਕ ਵਜੇ ਟਰੱਕ ਦਲ-ਦਲ ਵਿਚ ਫਸ ਗਏ ਪੰਜਾਬ ਦੇ ਹਾਲਤ ਮਾੜੇ ਹੋਣ ਕਾਰਨ ਟਰੱਕ ਡਰਾਈਵਰ ਲੁੱਟ ਖੋਹ ਦੀਆਂ ਘਟਨਾਵਾਂ ਤੋਂ ਵੀ ਡਰਦੇ ਰਹੇ ਉਸ ਸਮੇਂ ਰਾਤ ਨੂੰ ਕੋਠੇ ਸੁਖੀਆ ਨਗਰ ਸ਼ਹਿਣਾ ਦੇ ਰਹਿਣ ਵਾਲੇ ਕੁੱਝ ਵਿਅਕਤੀਆਂ ਨੇ ਰਾਤ ਸਮੇਂ ਟਰੱਕਾਂ ਵਾਲਿਆਂ ਦੀ ਮਦਦ ਕੀਤੀ, ਜਿਸ ਉਪਰੰਤ ਟਰੱਕ ਦਲ-ਦਲ ਵਿਚੋਂ ਕੱਢੇ ਗਏ। ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਸੜਕਾਂ ਦੇ ਜਾਲ ਵਿਛਾਉਣ ਦੇ ਡਰਾਮੇ ਕਰਨ ਵਾਲੀ ਪੰਜਾਬ ਸਰਕਾਰ ਸੜਕਾਂ ਉੱਪਰ ਸਿਰਫ਼ ਪੱਚ ਲਾਉਣ ਤੱਕ ਹੀ ਸੀਮਤ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਰੋੜਾਂ ਰੁਪਇਆ ਫਲੈਕਸਾਂ ’ਤੇ ਖ਼ਰਚਣ ਦੀ ਬਜਾਏ ਪਿੰਡਾਂ ਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਕਾਰਜਾਂ ਵੱਲ ਧਿਆਨ ਦੇਵੇ। ਪੰਜਾਬ ਦੇ ਲੋਕ ਪਿਛਲੇ ਸਾਢੇ ਚਾਰ ਸਾਲਾਂ ਤੋਂ ਸ਼ਗਨ ਸਕੀਮ, ਕੱਚੇ ਘਰਾਂ ਦੀ ਉਸਾਰੀ ਲਈ ਪੈਸੇ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਲੋਕਾਂ ਨੂੰ ਸਹੂਲਤਾਂ ਦੇਣ ਵੱਲ ਕੋਈ ਧਿਆਨ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਰਨਾਲਾ-ਬਾਜਾਖਾਨਾ ਰੋਡ ਅਤੇ ਸ਼ਹਿਣਾ ਦੀਆਂ ਲਿੰਕ ਸੜਕਾਂ ਵੱਲ ਧਿਆਨ ਦੇਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਆਰੰਭ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਦੀ ਜ਼ਮੀਨ ’ਚ ਲੱਗੇ ਗੰਦਗੀ ਦੇ ਢੇਰਾਂ ਤੋਂ ਦੁਖੀ ਲੋਕਾਂ ਨੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਹੜਤਾਲ ਖ਼ਤਮ ਕਰਨ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਸਫ਼ਾਈ ਸੇਵਕ। ਸਫ਼ਾਈ ਸੇਵਕਾਂ ਨੇ ਹੜਤਾ...
Ad Position 24
No active advertisement