05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੰਤ ਲੌਂਗੋਵਾਲ ਦੀ ਬਰਸੀ ਸੰਬੰਧੀ ਮੀਟਿੰਗ ਕੱਲ੍ਹ ਸਤੰਬਰ ’ਚ ਐਲ.ਈ.ਡੀ.ਸੀ ਪਾਲਿਸੀ ਰੱਦ ਨਾ ਹੋਈ ਤਾਂ ਕਰਾਂਗੇ ਤਿੱਖਾ ਸੰਘਰਸ਼-ਐਡਵੋਕੇਟ ਪੰਕਜ ਬਾਂਸਲ

ਬਰਨਾਲਾ, 5 ਅਗਸਤ (ਨਰਿੰਦਰ ਅਰੋੜਾ)-ਭਾਵੇਂਕਿ ਬਾਰ ਐਸੋਸੀਏਸ਼ਨ ਬਰਨਾਲਾ ਵਲੋਂ ਐਲ. ਏ.

Ad Position 21
No active advertisement
ਅਜੀਤ ਡੈਸਕ 06-08-2026
ਬਰਨਾਲਾ, 5 ਅਗਸਤ (ਨਰਿੰਦਰ ਅਰੋੜਾ)-ਭਾਵੇਂਕਿ ਬਾਰ ਐਸੋਸੀਏਸ਼ਨ ਬਰਨਾਲਾ ਵਲੋਂ ਐਲ.ਏ.ਡੀ.ਸੀ ਦੇ ਵਿਰੋਧ ਵਿਚ ਲੰਬੇ ਸਮੇਂ ਤੋਂ ਹੜਤਾਲ ਜਾਰੀ ਸੀ ਤੇ ਕੁੱਝ ਦੇਰ ਪਹਿਲਾਂ ਉਨ੍ਹਾਂ ਵਲੋਂ ਲੜੀਵਾਰ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਸਤੰਬਰ ਮਹੀਨੇ ਵਿਚ ਐਲ.ਈ.ਡੀ.ਸੀ. ਪਾਲਿਸੀ ਖ਼ਤਮ ਕਰਨ ਦੇ ਭਰੋਸੇ ਤੋਂ ਬਾਅਦ ਚਾਹੇ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ ਪਰ ਚੇਤਾਵਨੀ ਦਿੰਦਿਆਂ ਬਾਰ ਐਸੋਸੀਏਸ਼ਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਪੰਕਜ ਬਾਂਸਲ ਅਤੇ ਵਾਈਸ ਪ੍ਰਧਾਨ ਐਡਵੋਕੇਟ ਤਲਵਿੰਦਰ ਸਿੰਘ ਮਸੋਣ ਨੇ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੀ ਅਗਵਾਈ ਹੇਠ ਸੰਘਰਸ਼ ਉਲੀਕਿਆ ਗਿਆ ਸੀ ਜੇ ਸਤੰਬਰ ਦੇ ਵਿਚ ਐਲ.ਈ.ਡੀ.ਸੀ ਪਾਲਿਸੀ ਰੱਦ ਨਾ ਹੋਈ ਤਾਂ ਸਾਡੇ ਵਲੋਂ ਹੋਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੀਫ਼ ਜਸਟਿਸ ਆਫ਼ ਇੰਡੀਆ ਅਤੇ ਨਾਲਸਾ ਦੇ ਚੇਅਰਮੈਨ ਨਾਲ ਮੀਟਿੰਗ ਤੋਂ ਬਾਅਦ ਵਕੀਲ ਭਾਈਚਾਰੇ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਤੰਬਰ ਮਹੀਨੇ ਦੇ ਵਿਚ ਐਲ.ਏ.ਡੀ.ਸੀ. ਪਾਲਿਸੀ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਵਕੀਲਾਂ ਵਲੋਂ ਹੜਤਾਲ ਨੂੰ ਸਮਾਪਤ ਕਰ ਦਿੱਤਾ ਗਿਆ। ਇਹ ਵਕੀਲ ਭਾਈਚਾਰੇ ਦੀ ਬਹੁਤ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਤੰਬਰ ਮਹੀਨੇ ਵਿਚ ਵੀ ਇਸ ਦਾ ਹੱਲ ਨਾ ਹੋਇਆ ਤਾਂ ਸਮੂਹ ਵਕੀਲ ਭਾਈਚਾਰਾ ਮੁੜ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਪ੍ਰੀਤ ਮਹਿੰਦਰ, ਐਡਵੋਕੇਟ ਮਨਿੰਦਰ ਸਿੰਘ ਗਿੱਲ, ਐਡਵੋਕੇਟ ਸੁਖਵਿੰਦਰ ਸਿੰਘ ਮਾਨ, ਐਡਵੋਕੇਟ ਨਰੇਸ਼ ਕੁਮਾਰੀ ਬਾਵਾ ਆਦਿ ਵੱਡੀ ਗਿਣਤੀ ਦੇ ਵਿਚ ਵਕੀਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ 15 ਲੱਖ ਰੁਪਏ ਦੀ ਰਾਸ਼ੀ ਨਾਲ ਤਿੰਨ ਏ.ਸੀ. ਮਸ਼ੀਨਾਂ ਸਮੇਤ ਜਨਰੇਟਰ ਲਗਾਇਆ ਅਗਲੀ ਖ਼ਬਰ ਸਮੂਹ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਸਾਂਝੀ ਮੀਟਿੰਗ
Ad Position 24
No active advertisement